14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਲੈਸਟਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ

ਲੈਸਟਰ (ਇੰਗਲੈਂਡ),14 ਸਤੰਬਰ (ਸੁਖਜਿੰਦਰ ਸਿੰਘ ਢੱਡੇ)—ਇੰਗਲੈਂਡ ਦੇ ਸਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨਸ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਸਜਾਇਆ ਗਿਆ। ਕਵੀ ਦਰਬਾਰ ਦੌਰਾਨ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਗੁਰਸਿੱਖੀ ਜੀਵਨ ਨਾਲ ਸੰਬੰਧਤ ਕਵਿਤਾਵਾਂ ਨੇ ਸਮੁੱਚੇ ਮਾਹੌਲ ਨੂੰ ਗੁਰਮਤਿ ਅਤੇ ਸਿੱਖੀ ਦੇ ਰੰਗ ਵਿਚ ਰੰਗ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਲੈਸਟਰ (ਇੰਗਲੈਂਡ),14 ਸਤੰਬਰ (ਸੁਖਜਿੰਦਰ ਸਿੰਘ ਢੱਡੇ)—ਇੰਗਲੈਂਡ ਦੇ ਸਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨਸ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਸਜਾਇਆ ਗਿਆ। ਕਵੀ ਦਰਬਾਰ ਦੌਰਾਨ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਗੁਰਸਿੱਖੀ ਜੀਵਨ ਨਾਲ ਸੰਬੰਧਤ ਕਵਿਤਾਵਾਂ ਨੇ ਸਮੁੱਚੇ ਮਾਹੌਲ ਨੂੰ ਗੁਰਮਤਿ ਅਤੇ ਸਿੱਖੀ ਦੇ ਰੰਗ ਵਿਚ ਰੰਗ ਦਿੱਤਾ। ਕਵੀ ਦਰਬਾਰ ਵਿਚ ਸਰਦਾਰ ਦਰਸ਼ਨ ਸਿੰਘ ਕੰਗ, ਸਰਦਾਰ ਸੰਤੋਖ ਸਿੰਘ ਅਠਵਾਲ, ਮਹਿੰਦਰਪਾਲ ਸਿੰਘ, ਪਾਲ ਸਿੰਘ, ਕੇਹਰ ਸਿੰਘ, ਕਿਰਨਦੀਪ ਕੌਰ, ਜਸਵੰਤ ਕੌਰ ਬੈਂਸ, ਕੁਲਵਿੰਦਰ ਕੌਰ, ਰਣਧੀਰ ਸਿੰਘ ਸੰਭਲ ਅਤੇ ਜੋਗਿੰਦਰ ਸਿੰਘ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ਦੌਰਾਨ ਉੱਘੇ ਕਵੀ ਅਤੇ ਲੇਖਕ ਦਰਸ਼ਨ ਸਿੰਘ ਕੰਗ ਦੀ ਪੁਸਤਕ ‘ਸਿੱਖ ਸ਼ਹੀਦੀ ਲਹਿਰਾਂ’ ਵੀ ਰਿਲੀਜ਼ ਕੀਤੀ ਗਈ। ਪੁਸਤਕ ਦੀ ਰਿਲੀਜ਼ ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਹੀ। ਇਸ ਮੌਕੇ ਲੈਸਟਰ ਸ਼ਹਿਰ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਵਿਸ਼ੇਸ਼ ਸੱਦੇ ’ਤੇ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਉਨ੍ਹਾਂ ਵੱਲੋਂ ਕੰਗ ਵੱਲੋਂ ਲਿਖੀ ਗਈ ‘ਸਿੱਖ ਸ਼ਹੀਦੀ ਲਹਿਰਾਂ’ ਪੁਸਤਕ ਰਿਲੀਜ਼ ਕੀਤੀ ਗਈ। ਸਮੁੱਚੇ ਕਵੀ ਦਰਬਾਰ ਦੌਰਾਨ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ। ਕਵੀ ਦਰਬਾਰ ਦੇ ਅਖੀਰ ਵਿਚ ਗੁਰਦੁਆਰਾ ਸਾਹਿਬ ਦੇ ਸਟੇਜ ਸਕੱਤਰ ਸੇਵਾ ਸਿੰਘ ਅਤੇ ਵਾਈਸ ਮੁੱਖ ਸੇਵਾਦਾਰ ਅਮਰੀਕ ਸਿੰਘ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ, ਕਵੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਸੱਦੇ ’ਤੇ ਪਹੁੰਚੇ ਲੈਸਟਰ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ‘ ਮਿਸਟਰ ਸਿੰਘ ’ ਵਲੋਂ ਮੁਫ਼ਤ ਲੰਗਰ ਵਰਤਾਏ ਜਾਣ ਦਾ ਕੀਤਾ ਜਾ ਰਿਹੈ ਸ਼ਲਾਘਾਯੋਗ ਉਪਰਾਲਾ ਅਗਲੀ ਖ਼ਬਰ ਸੌ ਸਾਲ ਬਾਅਦ ਟਸਾਵਾਸਨ ਫਸਟ ਨੇਸ਼ਨ ਦੀ ਪੱਥਰ ਮੂਰਤੀ ਵਾਪਸ ਮੰਗਵਾਈ
Ad Position 24