16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੌ ਸਾਲ ਬਾਅਦ ਟਸਾਵਾਸਨ ਫਸਟ ਨੇਸ਼ਨ ਦੀ ਪੱਥਰ ਮੂਰਤੀ ਵਾਪਸ ਮੰਗਵਾਈ

ਵੈਨਕੂਵਰ, 14 ਸਤੰਬਰ (ਮਲਕੀਤ ਸਿੰਘ)-ਟਸਾਵਾਸਨ ਫਸਟ ਨੇਸ਼ਨ ਭਾਈਚਾਰੇ ਦੀ ਇਤਿਹਾਸਕ ਪੱਥਰ ਦੀ ਮੂਰਤੀ ਮੂਲ ਭਾਈਚਾਰੇ ਵੱਲੋਂ ਵਾਪਸ ਬ੍ਰਿਟਿਸ਼ ਕੋਲੰਬੀਆ ਮੰਗਵਾਈ ਗਈ ਹੈ। ਇਸ ਮੂਰਤੀ ਨੂੰ ਓਟਾਵਾ ਨੇੜੇ ਸਥਿਤ ਕੈਨੇਡੀਅਨ ਮਿਊਜ਼ੀਅਮ ਆਫ਼ ਹਿਸਟਰੀ ਤੋਂ ਹਵਾਈ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਵੈਨਕੂਵਰ, 14 ਸਤੰਬਰ (ਮਲਕੀਤ ਸਿੰਘ)-ਟਸਾਵਾਸਨ ਫਸਟ ਨੇਸ਼ਨ ਭਾਈਚਾਰੇ ਦੀ ਇਤਿਹਾਸਕ ਪੱਥਰ ਦੀ ਮੂਰਤੀ ਮੂਲ ਭਾਈਚਾਰੇ ਵੱਲੋਂ ਵਾਪਸ ਬ੍ਰਿਟਿਸ਼ ਕੋਲੰਬੀਆ ਮੰਗਵਾਈ ਗਈ ਹੈ। ਇਸ ਮੂਰਤੀ ਨੂੰ ਓਟਾਵਾ ਨੇੜੇ ਸਥਿਤ ਕੈਨੇਡੀਅਨ ਮਿਊਜ਼ੀਅਮ ਆਫ਼ ਹਿਸਟਰੀ ਤੋਂ ਹਵਾਈ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ। ਇਸ ਦੀ ਵਾਪਸੀ ਮੌਕੇ ਟਸਾਵਾਸਨ ਫਸਟ ਨੇਸ਼ਨ ਦੇ ਮੈਂਬਰਾਂ ਨੇ ਰਵਾਇਤੀ ਢੋਲ ਵਜਾ ਕੇ ਗੀਤ ਗਾ ਕੇ ਅਤੇ ਰਸਮਾਂ ਨਿਭਾ ਕੇ ਸਵਾਗਤ ਕੀਤਾ। ਭਾਈਚਾਰੇ ਲਈ ਇਹ ਸਿਰਫ਼ ਇੱਕ ਪੁਰਾਣੀ ਪੱਥਰ ਦੀ ਕਲਾ-ਕਿਰਤ ਦੀ ਵਾਪਸੀ ਨਹੀਂ, ਸਗੋਂ ਆਪਣੀ ਵਿਰਾਸਤ, ਪੁਰਖਿਆਂ ਅਤੇ ਸੱਭਿਆਚਾਰ ਨਾਲ ਟੁੱਟੀ ਹੋਈ ਇੱਕ ਮਹੱਤਵਪੂਰਨ ਕੜੀ ਦੇ ਮੁੜ ਜੁੜਨ ਦਾ ਪ੍ਰਤੀਕ ਹੈ। ਲੰਬੇ ਸਮੇਂ ਤੋਂ ਆਪਣੇ ਮੂਲ ਸਥਾਨ ਤੋਂ ਦੂਰ ਰਹੀ ਇਸ ਮੂਰਤੀ ਦੀ ਵਾਪਸੀ ਨੂੰ ਭਾਈਚਾਰੇ ਵੱਲੋਂ ਵਿਸ਼ੇਸ਼ ਮਹੱਤਤਾ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਲੈਸਟਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਵ... ਅਗਲੀ ਖ਼ਬਰ ਲੰਡਨ ਦੀ ਥੇਮਸ ਨਦੀ ਕੰਢੇ ਪਹਿਲੀ ਵਾਰ ਹੋਈ ਇਤਿਹਾਸਕ ‘ ਗੰਗਾ ਆਰਤੀ ’- ਹਜ਼ਾਰਾਂ ਲੋਕ ਹੋਏ ਸ਼ਾਮਲ
Ad Position 24