18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਆਕਸਫੋਰਡਸ਼ਾਇਰ ਦੇ ਇਕ ਪਿੰਡ ਨੇ ਬਰਤਾਨੀਆ ਤੋਂ ‘ਆਜ਼ਾਦੀ’ ਲਈ ਪਾਈ ਵੋਟ

ਲੰਡਨ, 17 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਸਫੋਰਡਸ਼ਾਇਰ ਦੇ ਛੋਟੇ ਜਿਹੇ ਪਿੰਡ ਪਿਡਿੰਗਟਨ ਦੇ ਵਸਨੀਕਾਂ ਨੇ ਬਰਤਾਨੀਆ ਤੋਂ ਵੱਖ ਹੋ ਕੇ ‘ਆਜ਼ਾਦ’ ਹੋਣ ਦੇ ਹੱਕ ਵਿਚ ਭਾਰੀ ਬਹੁਮਤ ਨਾਲ ਵੋਟਾਂ ਪਾਈਆਂ ਹਨ। ਹਾਲਾਂਕਿ, ਇਸ ਰੈਫਰੈਂਡਮ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਪਰ ਇਹ ਸਰਕਾਰ ਦੀ ਸ਼ਰਨਾਰਥੀ ਰਿਹਾਇਸ਼ ਯੋਜਨਾ ਖ਼ਿਲਾਫ਼ ਇਕ ਪ੍ਰਤੀਕਾਤਮਕ ਵਿਰੋਧ ਸੀ।

Ad Position 21
No active advertisement
ਅਜੀਤ ਡੈਸਕ 18-09-2026
ਲੰਡਨ, 17 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਸਫੋਰਡਸ਼ਾਇਰ ਦੇ ਛੋਟੇ ਜਿਹੇ ਪਿੰਡ ਪਿਡਿੰਗਟਨ ਦੇ ਵਸਨੀਕਾਂ ਨੇ ਬਰਤਾਨੀਆ ਤੋਂ ਵੱਖ ਹੋ ਕੇ ‘ਆਜ਼ਾਦ’ ਹੋਣ ਦੇ ਹੱਕ ਵਿਚ ਭਾਰੀ ਬਹੁਮਤ ਨਾਲ ਵੋਟਾਂ ਪਾਈਆਂ ਹਨ। ਹਾਲਾਂਕਿ, ਇਸ ਰੈਫਰੈਂਡਮ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਪਰ ਇਹ ਸਰਕਾਰ ਦੀ ਸ਼ਰਨਾਰਥੀ ਰਿਹਾਇਸ਼ ਯੋਜਨਾ ਖ਼ਿਲਾਫ਼ ਇਕ ਪ੍ਰਤੀਕਾਤਮਕ ਵਿਰੋਧ ਸੀ। ਪਿਡਿੰਗਟਨ, ਜੋ ਬਿਸਟਰ ਨੇੜੇ ਲਗਭਗ 350 ਵਸਨੀਕਾਂ ਵਾਲਾ ਪਿੰਡ ਹੈ, ਪਿੰਡ ਦੇ ਲੋਕਾਂ ਵਲੋਂ ਇਹ ਰੈਫਰੈਂਡਮ ਗ੍ਰਹਿ ਵਿਭਾਗ ਦੀ ਉਸ ਤਜਵੀਜ਼ ਦੇ ਵਿਰੋਧ ਵਿਚ ਕਰਵਾਇਆ ਗਿਆ, ਜਿਸ ਤਹਿਤ ਨੇੜਲੇ ਮਨਿਸਟਰੀ ਆਫ ਡਿਫੈਂਸ ਬਿਸਟਰ ਦੇ ਸਾਬਕਾ ਫ਼ੌਜੀ ਸਥਾਨ ’ਤੇ ਵੱਧ ਤੋਂ ਵੱਧ 1,256 ਮਰਦ ਪਨਾਹ ਮੰਗਣ ਵਾਲਿਆਂ ਨੂੰ ਰੱਖਣ ਦੀ ਯੋਜਨਾ ਹੈ। ਪੈਰਿਸ਼ ਕੌਂਸਲ ਵਲੋਂ ਕਰਵਾਈ ਗਈ ਵੋਟਿੰਗ ਵਿਚ ਕੁੱਲ 312 ਵੋਟਾਂ ਪਈਆਂ। ਇਨ੍ਹਾਂ ਵਿੱਚੋਂ 285 ਵੋਟਾਂ ਬਰਤਾਨੀਆ ਤੋਂ ਵੱਖ ਹੋਣ ਦੇ ਹੱਕ ਵਿੱਚ, 26 ਵਿਰੋਧ ਵਿੱਚ ਪਈਆਂ, ਜਦਕਿ ਇੱਕ ਵੋਟ ਰੱਦ ਹੋਈ।ਨਤੀਜੇ ਦਾ ਐਲਾਨ ਕਰਦਿਆਂ ਪਿਡਿੰਗਟਨ ਪੈਰਿਸ਼ ਕੌਂਸਲ ਦੀ ਉਪ-ਚੇਅਰਪਰਸਨ ਸੁਜ਼ਾਨਾ ਪਾਰਡਨ ਨੇ ਕਿਹਾ ਕਿ ‘ਅਸੀਂ ਪਿਡਿੰਗਟਨ ਹਾਂ-ਜੋ ਗਰਜਦਾ ਹੈ।’ਪੈਰਿਸ਼ ਕੌਂਸਲ ਦੇ ਚੇਅਰਮੈਨ ਟਿਮ ਮੈਕਨੈਲੀ ਨੇ ਇਸ ਕਾਰਵਾਈ ਨੂੰ ਸਥਾਨਕ ਲੋਕਤੰਤਰ ਦਾ ਪ੍ਰਗਟਾਵਾ ਦੱਸਿਆ। ਦੂਜੇ ਪਾਸੇ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਇਸ ਪ੍ਰਤੀਕਾਤਮਕ ਵੋਟ ਦੇ ਬਾਵਜੂਦ ਸ਼ਰਨਾਰਥੀਆਂ ਨੂੰ ਰੱਖਣ ਦੀ ਤਜਵੀਜ਼ ’ਤੇ ਮੁੜ ਵਿਚਾਰ ਨਹੀਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਮੁੰਦਰੀ ਜਹਾਜ਼ ‘ਚੋਂ ਬਿਮਾਰ ਯਾਤਰੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਤੋਂ ਪ੍ਰੇਰਿਤ ਗਲਾਸਗੋ ਦੇ ਅਧਿਆਪਕ ਕਰਨਗੇ ਭਾਰਤ ਦਾ ਦੌਰਾ
Ad Position 24