19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਖ਼ਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ - ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼

ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਸਿੱਖਾਂ ਦੀਆਂ ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਮੁਸ਼ਕਲਾਂ ਦਾ ਸਦੀਵੀ ਹੱਲ ਹੈ। ਸਿੱਖ ਕੌਮ ਦੇ ਇਸ ਸਾਕਾਰ ਕਰਨ ਯੋਗ ਨਿਸ਼ਾਨੇ ਦੀ ਪੂਰਤੀ ਵਾਸਤੇ ਜੂਨ 1984 ਦੌਰਾਨ ਸਿੱਖ ਤਵਾਰੀਖ ਵਿਚ ਵਾਪਰੇ ਖੂਨੀ ਘੱਲੂਘਾਰੇ ਉਪਰੰਤ ਅਰੰਭ ਹੋਇਆ ਸੰਘਰਸ਼ ਨਿਰੰਤਰ ਜਾਰੀ ਹੈ।

Ad Position 21
No active advertisement
ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ 20-09-2026
ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਸਿੱਖਾਂ ਦੀਆਂ ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਮੁਸ਼ਕਲਾਂ ਦਾ ਸਦੀਵੀ ਹੱਲ ਹੈ। ਸਿੱਖ ਕੌਮ ਦੇ ਇਸ ਸਾਕਾਰ ਕਰਨ ਯੋਗ ਨਿਸ਼ਾਨੇ ਦੀ ਪੂਰਤੀ ਵਾਸਤੇ ਜੂਨ 1984 ਦੌਰਾਨ ਸਿੱਖ ਤਵਾਰੀਖ ਵਿਚ ਵਾਪਰੇ ਖੂਨੀ ਘੱਲੂਘਾਰੇ ਉਪਰੰਤ ਅਰੰਭ ਹੋਇਆ ਸੰਘਰਸ਼ ਨਿਰੰਤਰ ਜਾਰੀ ਹੈ। ਤੇਰਾਂ ਅਪ੍ਰੈਲ 1978 ਦੇ ਸਾਕੇ ਦੌਰਾਨ ਭਾਈ ਫੌਜਾ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਨੇ ਸਿੱਖ ਕੌਮ ਵਿੱਚ ਨਵੀਂ ਚੇਤਨਤਾ ਨੂੰ ਜਨਮ ਦਿੱਤਾ। ਧਰਮਯੁੱਧ ਮੋਰਚਾ ਅਤੇ ਜੂਨ ਚੌਰਾਸੀ ਦੇ ਖੂਨੀ ਘੱਲੂਘਾਰੇ ਦੇ ਵਾਪਰਨ ਉਪਰੰਤ ਸਿੱਖ ਕੌਮ ਨੂੰ ਮਹਿਸੂਸ ਹੋ ਗਿਆ ਕੌਮੀ ਪੱਧਰ ਤੇ ਸਿੱਖਾਂ ਨੂੰ ਆਪਣੇ ਆਜ਼ਾਦ ਘਰ ਖ਼ਾਲਿਸਤਾਨ ਦੀ ਲੋੜ ਹੈ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਇਹ ਬਚਨ ਹਨ ਕਿ ਜੇਕਰ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਹਮਲਾ ਕੀਤਾ ਤਾਂ ਕੌਮ ਖ਼ਾਲਿਸਤਾਨ ਵਾਸਤੇ ਸੰਘਰਸ਼ ਕਰੇਗੀ। ਇਹ ਵਿਚਾਰ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਦੇ ਕੋਆਰਡੀਨੇਟਰਾਂ ਭਾਈ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵੱਲੋਂ ਭੇਜੇ ਗਏ ਪ੍ਰੈਸ ਬਿਆਨ ਰਾਹੀਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੌਮੀ ਪੀੜਾ ਅਤੇ ਕੌਮੀ ਜਰੂਰਤ ਨੂੰ ਪੂਰਾ ਕਰਨ ਵਾਸਤੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਸਰਬੱਤ ਖ਼ਾਲਸਾ ਵਲੋਂ ਬਣਾਈ ਗਈ ਪੰਜ ਮੈਂਬਰੀ ਪੰਥਕ ਕਮੇਟੀ ਵਲੋਂ 29 ਅਪ੍ਰੈਲ 1986 ਕੀਤੇ ਗਏ ਐਲਾਨ ਦੀ ਪੂਰਤੀ ਲਈ ਅਣਗਿਣਤ ਸਿੱਖ ਨੌਜਵਾਨਾਂ, ਸਿੱਖ ਬੀਬੀਆਂ ਅਤੇ ਸਿੱਖ ਬਜੁਰਗਾਂ ਨੇ ਆਪਾ ਕੁਰਬਾਨ ਕੀਤਾ। ਲੇਕਨ ਕੁਝ ਲੋਕਾਂ ਵੱਲੋਂ ਸਿੱਖਾਂ ਦੇ ਕੌਮੀ ਨਿਸ਼ਾਨੇ ਨੂੰ ਸਮਰਪਿਤ ਖ਼ਾਲਿਸਤਾਨ ਦੇ ਸੰਘਰਸ਼ ਨੂੰ ਭਾਰਤੀ ਏਜੰਸੀਆਂ ਦੀ ਪੈਦਾਇਸ਼ ਆਖਣਾ ਬੇਬੁਨਿਆਦ ਅਤੇ ਬੇਤੁਕਾ ਹੈ। ਜਿਸ ਦੀ ਬਰਤਾਨੀਆ ਵਿੱਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਵਲੋਂ ਸਖਤ ਨਿਖੇਧੀ ਕਰਦੀ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਇਸ ਵਰਤਾਰੇ ਦੀ ਸਖਤ ਅਲੋਚਨਾ ਕਰਦਿਆਂ, ਇਸ ਨੂੰ ਸਿੱਖ ਦੁਸ਼ਮਣ ਭਾਰਤ ਸਰਕਾਰ ਦੇ ਹੱਕ ਵਿਚ ਭੁਗਤਣ ਵਾਲਾ ਕਰਾਰ ਦਿੱਤਾ ਗਿਆ ਹੈ। ਅਜੋਕੇ ਸਮੇਂ ਵਿੱਚ ਭਾਰਤ ਸਰਕਾਰ ਆਪਣੇ ਲੋਕਾਂ ਰਾਹੀਂ ਜਿਥੇ ਵਰਤਮਾਨ ਸਿੱਖ ਸ਼ਹੀਦਾਂ ਦੀ ਕਿਰਦਾਰਕੁਸ਼ੀ ਦਾ ਦੌਰ ਚਲਾ ਰਹੀ ਹੈ ਉੱਥੇ ਪਾਕਿ ਪਵਿੱਤਰ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਸਰਕਾਰੀ ਏਜੰਸੀਆਂ ਵੱਲੋਂ ਪੈਦਾਇਸ਼ ਅਖਵਾ ਰਹੀ ਹੈ। ਜਿਸ ਤੋਂ ਸਿੱਖ ਕੌਮ ਨੂੰ ਪੂਰੀ ਤਰਾਂ ਸੁਚੇਤ ਰਹਿਣ ਦੀ ਜਰੂਰਤ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਨੇ ਕਿਹਾ ਕਿ ਉਹ ਖ਼ਾਲਿਸਤਾਨ ਅਤੇ ਖ਼ਾਲਿਸਤਾਨ ਦੇ ਸ਼ਹੀਦਾਂ ਪ੍ਰਤੀ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਦਰਕਿਨਾਰ ਕਰਦੇ ਹੋਏ ਸਰਕਾਰੀ ਜ਼ੁਲਮਾਂ, ਧੱਕਸ਼ਾਹੀਆਂ ਅਤੇ ਵਿਤਕਰਿਆਂ ਨੂੰ ਮਹਿਸੂਸ ਕਰਦੇ ਹੋਇਆਂ ਆਜ਼ਾਦੀ ਦੇ ਸੰਘਰਸ਼ ਵਾਸਤੇ ਯਤਨਸ਼ੀਲ ਅਤੇ ਸੰਘਰਸ਼ਸ਼ੀਲ ਹੋਣ। ਆਜ਼ਾਦੀ ਤੋਂ ਬਗੈਰ ਸਿੱਖਾਂ ਦੇ ਹਿੱਤ ਸੁਰੱਖਿਅਤ ਨਹੀਂ ਰਹਿ ਸਕਦੇ।
Ad Position 22
No active advertisement
ਪਿਛਲੀ ਖ਼ਬਰ ਦੀਪਿਕਾ ਪਾਦੂਕੋਨ-ਰਣਵੀਰ ਸਿੰਘ ਦੂਜੀ ਵਾਰ ਬਣੇ ਮਾਪੇ ਅਗਲੀ ਖ਼ਬਰ ਰਿਸ਼ੀ ਸਕੂਲ ਕੋਟਕਪੂਰਾ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ
Ad Position 24