20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦੀਪਿਕਾ ਪਾਦੂਕੋਨ-ਰਣਵੀਰ ਸਿੰਘ ਦੂਜੀ ਵਾਰ ਬਣੇ ਮਾਪੇ

ਮੁੰਬਈ, 19 ਸਤੰਬਰ (ਇਟ.) -ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਦੇ ਘਰ ਸਨਿਚਰਵਾਰ ਨੂੰ ਇਕ ਹੋਰ ਬੱਚੀ ਦੀਆਂ ਕਿਲਕਾਰੀਆਂ ਗੂੰਜੀਆਂ।

Ad Position 21
No active advertisement
ਅਜੀਤ ਡੈਸਕ 20-09-2026
ਮੁੰਬਈ, 19 ਸਤੰਬਰ (ਇਟ.)-ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਦੇ ਘਰ ਸਨਿਚਰਵਾਰ ਨੂੰ ਇਕ ਹੋਰ ਬੱਚੀ ਦੀਆਂ ਕਿਲਕਾਰੀਆਂ ਗੂੰਜੀਆਂ। ਦੀਪਿਕਾ ਵਲੋਂ ਲੜਕੀ ਨੂੰ ਜਨਮ ਦੇਣ ਤੋਂ ਬਾਅਦ ਦੋਵਾਂ ਅਦਾਕਾਰਾਂ ਨੇ ਆਪਣੇ ਘਰ ਦੂਜੇ ਬੱਚੇ ਦਾ ਸਵਾਗਤ ਕੀਤਾ। ਇਸ ਜੋੜੇ ਨੇ ਇੰਸਟਾਗ੍ਰਾਮ ਉਤੇ ਪੈਰਾਂ ਦੇ ਨਿਸ਼ਾਨ ਦੀ ਤਸਵੀਰ ਸਾਂਝੀ ਕਰਕੇ ਆਪਣੀ ਦੂਜੀ ਧੀ ਦੇ ਆਉਣ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਇਸ ਬਾਲੀਵੁੱਡ ਜੋੜੇ ਦੇ ਘਰ ਪਹਿਲੀ ਧੀ ਦੁਆ ਨੇ ਜਨਮ ਲਿਆ ਸੀ। ਜਿਵੇਂ ਹੀ ਸੋਸ਼ਲ ਮੀਡੀਆ ’ਤੇ ਖੁਸ਼ਖ਼ਬਰੀ ਸਾਂਝੀ ਕੀਤੀ ਗਈ ਤਾਂ ਬਾਲੀਵੁੱਡ ਅਤੇ ਪ੍ਰਸੰਸਕਾਂ ਵਲੋਂ ਵਧਾਈਆਂ ਦੇਣ ਦਾ ਤਾਂਤਾ ਲੱਗ ਗਿਆ। ਸੋਨੂੰ ਸੂਦ ਤੋਂ ਲੈ ਕੇ ਨੇਹਾ ਧੂਪੀਆ ਸਮੇਤ ਫਿਲਮ ਨਗਰੀ ਦੇ ਕਈ ਸਿਤਾਰਿਆਂ ਵਲੋਂ ਦੀਪਿਕਾ-ਰਣਵੀਰ ਨੂੰ ਵਧਾਈ ਸੰਦੇਸ਼ ਭੇਜੇ ਗਏ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ ਚ 5 ਪੰਜਾਬਣਾਂ ਨੂੰ ਮਿਲਿਆ ‘ ਸ਼ਕਤੀਸ਼ਾਲੀ ਔਰਤ ’ ਦਾ ਸਨਮਾਨ ਅਗਲੀ ਖ਼ਬਰ ਖ਼ਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ - ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼
Ad Position 24