ਪ੍ਰਸਿੱਧ ਚਿੱਤਰਕਾਰ ਟਕਾਓ ਤਨਾਬੇ ਦੀ ਕਲਾ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ
ਵੈਨਕੂਵਰ, 19 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਸਿੱਧ ਚਿੱਤਰਕਾਰ ਟਕਾਓ ਤਨਾਬੇ ਦੀ ਛੇ ਦਹਾਕਿਆਂ ਦੀ ਕਲਾ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਦਾ ਮਕਸਦ ਤਨਾਬੇ ਦੀ ਕਲਾਤਮਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਲੰਮੇ ਕਲਾ-ਸਫ਼ਰ ਨੂੰ ਯਾਦਗਾਰ ਬਣਾਉਣਾ ਹੈ।
ਵੈਨਕੂਵਰ, 19 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਸਿੱਧ ਚਿੱਤਰਕਾਰ ਟਕਾਓ ਤਨਾਬੇ ਦੀ ਛੇ ਦਹਾਕਿਆਂ ਦੀ ਕਲਾ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਪ੍ਰਦਰਸ਼ਨੀ ਦਾ ਮਕਸਦ ਤਨਾਬੇ ਦੀ ਕਲਾਤਮਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਲੰਮੇ ਕਲਾ-ਸਫ਼ਰ ਨੂੰ ਯਾਦਗਾਰ ਬਣਾਉਣਾ ਹੈ।ਟਕਾਓ ਤਨਾਬੇ ਕੈਨੇਡਾ ਦੇ ਮੰਨੇ-ਪ੍ਰਮੰਨੇ ਚਿੱਤਰਕਾਰਾਂ ਵਿਚ ਗਿਣੇ ਜਾਂਦੇ ਹਨ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਵਿਚ ਖ਼ਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਕੁਦਰਤੀ ਨਜ਼ਾਰਿਆਂ, ਸਮੁੰਦਰੀ ਤੱਟਾਂ, ਪਹਾੜਾਂ ਅਤੇ ਵਿਸ਼ਾਲ ਭੂ-ਦ੍ਰਿਸ਼ਾਂ ਦੀ ਵਿਲੱਖਣ ਝਲਕ ਮਿਲਦੀ ਹੈ। ਤਨਾਬੇ ਦੀ ਕਲਾਤਮਕ ਵਿਰਾਸਤ ਨੂੰ ਸੰਭਾਲਣ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਰ ਸੰਭਵ ਯਤਨ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀ ਕਲਾ ਅਤੇ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੱਲੋਂ ਯਾਦ ਰੱਖਿਆ ਅਤੇ ਮਨਾਇਆ ਜਾਂਦਾ ਰਹੇ।ਟਕਾਓ ਤਨਾਬੇ ਦੀ ਲੰਮੀ ਕਲਾ ਨਾ ਸਿਰਫ਼ ਕੈਨੇਡੀਅਨ ਕਲਾ ਜਗਤ ਦਾ ਅਹਿਮ ਹਿੱਸਾ ਮੰਨੀ ਜਾਂਦੀ ਹੈ, ਸਗੋਂ ਬ੍ਰਿਟਿਸ਼ ਕੋਲੰਬੀਆ ਦੇ ਕੁਦਰਤੀ ਸੁਹੱਪਣ ਨੂੰ ਚਿੱਤਰਕਲਾ ਰਾਹੀਂ ਦੁਨੀਆ ਸਾਹਮਣੇ ਪੇਸ਼ ਕਰਨ ਵਿਚ ਵੀ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।