20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਕਲੀ ਟਰੇਲਰ ਡਰਾਈਵਰ ਬਣ ਕੇ 6.80 ਲੱਖ ਡਾਲਰ ਦੇ ਇਲੈਕਟ੍ਰਾਨਿਕਸ ਲਿਜਾਣ ਦੇ ਦੋਸ਼ ’ਚ ਪੰਜਾਬੀ ਗ੍ਰਿਫ਼ਤਾਰ

ਨਿਊਯਾਰਕ, 19 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਡੇਲਾਵੇਅਰ ਸੂਬੇ ਵਿਚ ਨਕਲੀ ਫੈਡਐਕਸ ਡਰਾਈਵਰ ਬਣ ਕੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ 6 ਲੱਖ 80 ਹਜ਼ਾਰ ਡਾਲਰ ਤੋਂ ਵੱਧ ਦੇ ਇਲੈਕਟ੍ਰਾਨਿਕਸ ਨਾਲ ਭਰਿਆ ਟਰੇਲਰ ਲਿਜਾਣ ਦੇ ਮਾਮਲੇ ਵਿਚ ਕੈਲੀਫੋਰਨੀਆ ਦੇ 35 ਸਾਲਾ ਦੁਸ਼ਤਦਮਨ ਪਰਿਹਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਇਕ ਹੋਰ ਵਿਅਕਤੀ ਵੀ ਸ਼ਾਮਿਲ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 20-09-2026
ਨਿਊਯਾਰਕ, 19 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਡੇਲਾਵੇਅਰ ਸੂਬੇ ਵਿਚ ਨਕਲੀ ਫੈਡਐਕਸ ਡਰਾਈਵਰ ਬਣ ਕੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ 6 ਲੱਖ 80 ਹਜ਼ਾਰ ਡਾਲਰ ਤੋਂ ਵੱਧ ਦੇ ਇਲੈਕਟ੍ਰਾਨਿਕਸ ਨਾਲ ਭਰਿਆ ਟਰੇਲਰ ਲਿਜਾਣ ਦੇ ਮਾਮਲੇ ਵਿਚ ਕੈਲੀਫੋਰਨੀਆ ਦੇ 35 ਸਾਲਾ ਦੁਸ਼ਤਦਮਨ ਪਰਿਹਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਇਕ ਹੋਰ ਵਿਅਕਤੀ ਵੀ ਸ਼ਾਮਿਲ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।ਡੇਲਾਵੇਅਰ ਸਟੇਟ ਪੁਲਿਸ ਅਨੁਸਾਰ ਦੋ ਵਿਅਕਤੀ ਟਰੈਕਟਰ-ਟ੍ਰੇਲਰ ਲੈ ਕੇ ਨਿਊ ਕੈਸਲ ਦੀ ਰਿਵਰ ਰੋਡ ਸਥਿਤ ਇਕ ਗੁਦਾਮ ’ਚ ਪਹੁੰਚੇ। ਉਨ੍ਹਾਂ ਨੇ ਆਪਣੇ ਆਪ ਨੂੰ ਫੈਡਐਕਸ ਦੇ ਕਰਮਚਾਰੀ ਦੱਸਿਆ ਅਤੇ ਡਰਾਈਵਿੰਗ ਲਾਈਸੈਂਸ ਤੇ ਮਾਲ ਢੁਆਈ ਨਾਲ ਸੰਬੰਧਿਤ ਦਸਤਾਵੇਜ਼ ਪੇਸ਼ ਕੀਤੇ। ਇਸ ਤੋਂ ਬਾਅਦ ਉਹ 6.80 ਲੱਖ ਡਾਲਰ ਤੋਂ ਵੱਧ ਦੇ ਇਲੈਕਟ੍ਰਾਨਿਕਸ ਨਾਲ ਭਰਿਆ ਟ੍ਰੇਲਰ ਆਪਣੇ ਟਰੱਕ ਨਾਲ ਜੋੜ ਕੇ ਉਥੋਂ ਚਲੇ ਗਏ।ਕੁਝ ਸਮੇਂ ਬਾਅਦ ਪਤਾ ਲੱਗਾ ਕਿ ਪੇਸ਼ ਕੀਤੇ ਗਏ ਮਾਲ ਢੁਆਈ ਦੇ ਦਸਤਾਵੇਜ਼ ਫਰਜ਼ੀ ਸਨ। ਬਾਅਦ ਵਿਚ ਟਰੈਕਟਰ-ਟ੍ਰੇਲਰ ਨਿਊਆਰਕ ਦੇ ਯੂਨੀਵਰਸਿਟੀ ਪਲਾਜ਼ਾ ਵਿਚ ਖੜ੍ਹਾ ਮਿਲਿਆ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਕ ਸ਼ੱਕੀ ਵਿਅਕਤੀ ਨੂੰ ਟਰੇਲਰ ਵੱਲ ਆਉਂਦਿਆਂ ਦੇਖਿਆ, ਜਿਸ ਦੀ ਪਛਾਣ ਮੈਨਟੀਕਾ, ਕੈਲੀਫੋਰਨੀਆ ਦੇ ਦੁਸ਼ਤਦਮਨ ਪਰਿਹਾਰ ਵਜੋਂ ਹੋਈ।
Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੇ ਸਮਰਥਨ ਵਿਚ ਉਤਰੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਗਲੀ ਖ਼ਬਰ ਜੰਗ ਵਿਚਾਲੇ ਈਰਾਨੀ ਰਾਸ਼ਟਰਪਤੀ ਨੂੰ ਅਮਰੀਕੀ ਵੀਜ਼ਾ ਸੰਯੁਕਤ ਰਾਸ਼ਟਰ ਮਹਾਸਭਾ ਲਈ ਆਉਣਗੇ ਨਿਊਯਾਰਕ
Ad Position 24