22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਕਾਟਲੈਂਡ ਦੇ ਹਵਾਈ ਆਵਾਜਾਈ ਕੰਟਰੋਲ ਕੇਂਦਰ ’ਚ ਤਕਨੀਕੀ ਨੁਕਸ, ਬਰਤਾਨੀਆ ਭਰ ਵਿਚ ਉਡਾਣਾਂ ਪ੍ਰਭਾਵਿਤ

ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਪ੍ਰੈਸਟਵਿਕ ਸਥਿਤ ਹਵਾਈ ਆਵਾਜਾਈ ਕੰਟਰੋਲ ਕੇਂਦਰ ਵਿਚ ਆਏ ਤਕਨੀਕੀ ਨੁਕਸ ਕਾਰਨ ਸੋਮਵਾਰ ਨੂੰ ਬਰਤਾਨੀਆ ਦੇ ਕਈ ਹਵਾਈ ਅੱਡਿਆਂ ਉੱਤੇ ਉਡਾਣਾਂ ਵਿਚ ਦੇਰੀ ਹੋਈ ਅਤੇ ਦਰਜਨਾਂ ਉਡਾਣਾਂ ਰੱਦ ਕਰਨੀ ਪਈਆਂ। ਨੁਕਸ ਠੀਕ ਕਰ ਦਿੱਤਾ ਗਿਆ ਹੈ, ਪਰ ਹਵਾਈ ਸੇਵਾਵਾਂ ਦਾ ਸਮਾਂ ਮੁੜ ਆਮ ਹੋਣ ਤੱਕ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 22-09-2026
ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਪ੍ਰੈਸਟਵਿਕ ਸਥਿਤ ਹਵਾਈ ਆਵਾਜਾਈ ਕੰਟਰੋਲ ਕੇਂਦਰ ਵਿਚ ਆਏ ਤਕਨੀਕੀ ਨੁਕਸ ਕਾਰਨ ਸੋਮਵਾਰ ਨੂੰ ਬਰਤਾਨੀਆ ਦੇ ਕਈ ਹਵਾਈ ਅੱਡਿਆਂ ਉੱਤੇ ਉਡਾਣਾਂ ਵਿਚ ਦੇਰੀ ਹੋਈ ਅਤੇ ਦਰਜਨਾਂ ਉਡਾਣਾਂ ਰੱਦ ਕਰਨੀ ਪਈਆਂ। ਨੁਕਸ ਠੀਕ ਕਰ ਦਿੱਤਾ ਗਿਆ ਹੈ, ਪਰ ਹਵਾਈ ਸੇਵਾਵਾਂ ਦਾ ਸਮਾਂ ਮੁੜ ਆਮ ਹੋਣ ਤੱਕ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੌਮੀ ਹਵਾਈ ਆਵਾਜਾਈ ਸੇਵਾ ‘ਨੈਟਸ’ ਅਨੁਸਾਰ ਪ੍ਰੈਸਟਵਿਕ ਕੰਟਰੋਲ ਕੇਂਦਰ ਵਿਚ ਸੰਪਰਕ ਪ੍ਰਣਾਲੀ ਨਾਲ ਸਬੰਧਤ ਸਮੱਸਿਆ ਪੈਦਾ ਹੋਈ ਸੀ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਸਮੇਂ ਲਈ ਹਵਾਈ ਆਵਾਜਾਈ ਉੱਤੇ ਪਾਬੰਦੀਆਂ ਲਗਾਈਆਂ ਗਈਆਂ। ਸਵੇਰੇ ਲਗਭਗ ਸਾਢੇ ਦਸ ਵਜੇ ਸਮੱਸਿਆ ਠੀਕ ਹੋਣ ਮਗਰੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ, ਪਰ ਉਦੋਂ ਤੱਕ ਜਹਾਜ਼ਾਂ ਦੀ ਆਵਾਜਾਈ ਦਾ ਸਮਾਂ ਵਿਗੜ ਚੁੱਕਿਆ ਸੀ। ਐਡਿਨਬਰਾ, ਗਲਾਸਗੋ, ਮੈਨਚੈਸਟਰ, ਬੈਲਫਾਸਟ ਇੰਟਰਨੈਸ਼ਨਲ ਅਤੇ ਜਾਰਜ ਬੈਸਟ ਬੈਲਫਾਸਟ ਸਿਟੀ ਹਵਾਈ ਅੱਡੇ ਖ਼ਾਸ ਤੌਰ ਉੱਤੇ ਪ੍ਰਭਾਵਿਤ ਹੋਏ। ਲੰਡਨ ਗੈਟਵਿਕ ਅਤੇ ਲੰਡਨ ਸਿਟੀ ਹਵਾਈ ਅੱਡਿਆਂ ਉੱਤੇ ਵੀ ਕੁਝ ਉਡਾਣਾਂ ਵਿੱਚ ਵਿਘਨ ਪਿਆ। ਬ੍ਰਿਟਿਸ਼ ਏਅਰਵੇਜ਼, ਈਜ਼ੀਜੈੱਟ ਅਤੇ ਰਾਇਨਏਅਰ ਸਮੇਤ ਕਈ ਹਵਾਈ ਕੰਪਨੀਆਂ ਦੀਆਂ ਉਡਾਣਾਂ ਦੇਰ ਨਾਲ ਚੱਲੀਆਂ ਜਾਂ ਰੱਦ ਹੋਈਆਂ। ਰਾਇਨਏਅਰ ਨੇ ਦਾਅਵਾ ਕੀਤਾ ਕਿ ਉਸ ਦੇ ਲਗਭਗ 25 ਹਜ਼ਾਰ ਯਾਤਰੀ ਪ੍ਰਭਾਵਿਤ ਹੋਏ। ਬਰਤਾਨੀਆ ਦੀ ਆਵਾਜਾਈ ਮੰਤਰੀ ਹਾਈਡੀ ਅਲੈਗਜ਼ੈਂਡਰ ਨੇ ਨੁਕਸ ਠੀਕ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਡਾਣਾਂ ਮੁੜ ਨਿਰਧਾਰਤ ਸਮੇਂ ਅਨੁਸਾਰ ਚਲਾਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ‘ਨੈਟਸ’ ਨੇ ਸਪੱਸ਼ਟ ਕੀਤਾ ਕਿ ਇਹ ਤਾਜ਼ਾ ਸਮੱਸਿਆ ਦੋ ਹਫ਼ਤੇ ਪਹਿਲਾਂ ਆਏ ਸਾਫ਼ਟਵੇਅਰ ਨੁਕਸ ਤੋਂ ਵੱਖਰੀ ਸੀ, ਜਿਸ ਕਾਰਨ ਕਰੀਬ ਦੋ ਹਜ਼ਾਰ ਉਡਾਣਾਂ ਰੱਦ ਹੋਈਆਂ ਸਨ। ਲਗਾਤਾਰ ਦੂਜੀ ਵਾਰ ਤਕਨੀਕੀ ਵਿਘਨ ਪੈਣ ਉੱਤੇ ਹਵਾਈ ਕੰਪਨੀਆਂ ਨੇ ਪ੍ਰਣਾਲੀ ਦੀ ਭਰੋਸੇਯੋਗਤਾ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਯਾਤਰੀਆਂ ਨੂੰ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਹਵਾਈ ਕੰਪਨੀ ਦੀ ਵੈੱਬਸਾਈਟ ਜਾਂ ਐਪ ਉੱਤੇ ਉਡਾਣ ਦੀ ਤਾਜ਼ਾ ਸਥਿਤੀ ਜਾਂਚਣ ਦੀ ਸਲਾਹ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਕਾਨਫ਼ਰੰਸ ਦੀ ਕੀਤੀ ਪ੍ਰਧਾਨਗੀ ਅਗਲੀ ਖ਼ਬਰ ਬਰਤਾਨੀਆ ’ ਚ ਆਨਲਾਈਨ ਵੀਜ਼ਾ ਧੋਖਾਧੜੀ ਵਿਰੁੱਧ ਵੱਡੀ ਕਾਰਵਾਈ
Ad Position 24