21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ। ਸਟੇਜ ਸਕੱਤਰ ਮਨਜੀਤ ਸਿੰਘ ਨੇ ਕੋਰਮ ਪੂਰਾ ਹੋਣ ’ਤੇ ਸੰਗਤਾਂ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ। ਸਟੇਜ ਸਕੱਤਰ ਮਨਜੀਤ ਸਿੰਘ ਨੇ ਕੋਰਮ ਪੂਰਾ ਹੋਣ ’ਤੇ ਸੰਗਤਾਂ ਦਾ ਧੰਨਵਾਦ ਕੀਤਾ। ਪ੍ਰਧਾਨ ਗੁਰਮੇਲ ਸਿੰਘ ਮੱਲੀ ਆਈਆਂ ਸੰਗਤ ਨੂੰ ਜੀ ਆਇਆਂ ਆਖਿਆ ਤੇ ਸਭਾ ਵੱਲੋਂ ਬੀਤੇ ਸਮੇਂ ’ਚ ਕੀਤੇ ਕੰਮਾਂ, ਭਵਿੱਖ ਦੀਆਂ ਯੋਜਨਾਵਾਂ, ਸੰਵਿਧਾਨ ਬਦਲੀ ਤੇ ਟਰੱਸਟੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਬੀਤੇ ਸਮੇਂ ’ਚ ਪੰਥਕ ਗਰੁੱਪ ਦੇ ਆਗੂਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਨੇ ਆਪਣੀ ਰਿਪੋਰਟ ਪੇਸ਼ ਕਰਦਿਆਂ ਸਭਾ ਵੱਲੋਂ ਬੀਤੇ ਇਕ ਸਾਲ ਦੌਰਾਨ ਕੀਤੇ ਕਾਰਜਾਂ ਬਾਰੇ ਸੰਗਤ ਨਾਲ ਸਾਂਝ ਪਾਈ, ਉਹਨਾਂ ਕਿਹਾ ਕਿ ਕੁਝ ਲੋੜੀਂਦੇ ਦਸਤਾਵੇਜ਼ ਨਾ ਮਿਲਣ ਕਰਕੇ ਅਜੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਖ਼ਾਲਸਾ ਸਕੂਲ ਦੀ ਇਮਾਰਤ ਦੀ ਮੁਰੰਮਤ, ਦਾ ਗਰੀਨ ਦੀ ਨਵੀਂ ਪਲੈਨਿੰਗ ਤੋਂ ਲੈ ਚੱਲ ਰਹੇ ਕੁਝ ਕੇਸਾਂ ਦੀ ਹੋ ਰਹੀ ਸਮੀਖਿਆ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਬੀਤੇ ਦਿਨੀ ਸਕਾਟਲੈਂਡ ਟਾਪੂ ਦੀ ਰਜਿਸਟਰੀ ਨੂੰ ਲੈ ਕੇ ਫੈਲਾਈਆਂ ਗਈਆਂ ਅਫਵਾਹਾਂ ਦਾ ਖੰਡਨ ਕਰਦਿਆਂ ਸ਼ਪਸ਼ਟ ਕੀਤਾ ਕਿ ਉਹ ਸਭਾ ਦੀ ਹੀ ਜਾਇਦਾਦ ਹੈ, ਅਤੇ ਹੋਰ ਕਿਸੇ ਕਮੇਟੀ ਮੈਂਬਰ ਦਾ ਇਸ ’ਚ ਨਾਮ ਨਹੀਂ ਹੋਵੇਗਾ। ਖਜ਼ਾਨਚੀ ਜਸਵੰਤ ਸਿੰਘ ਮੰਡ ਨੇ ਆਪਣੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਬੀਤੇ ਅੱਠ ਮਹੀਨਿਆਂ ਦੌਰਾਨ ਹੀ ਬੇਲੋੜੇ ਖ਼ਰਚੇ ਘਟਾ ਕੇ ਲੱਗਭੱਗ 10 ਲੱਖ ਪੌਂਡ ਤੱਕ ਦੀ ਬੱਚਤ ਕੀਤੀ ਹੈ। ਕੁਲਵੰਤ ਸਿੰਘ ਭਿੰਡਰ ਨੇ ਪ੍ਰਬੰਧਕ ਕਮੇਟੀ ਵੱਲੋਂ ਸੁਖਾਵੇਂ ਮਾਹੌਲ ’ਚ ਕੀਤੀਆਂ ਮੀਟਿੰਗਾਂ ਤੇ ਸਭਾ ਦੇ ਮਸਲਿਆਂ ਨੂੰ ਮਿਲ ਬੈਠ ਕੇ ਹੱਲ ਕਰਨ ਲਈ ਵਿਖਾਈ ਦਰਿਆਦਿਲੀ ਦੀ ਸ਼ਲਾਘਾ ਕੀਤੀ। ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਪੰਥਕ ਗਰੁੱਪ ਨਾਲ ਗੱਲਬਾਤ ਕਰਨ ਲਈ ਚੰਗਾ ਮਾਹੌਲ ਬਣਾਉਣ ਲਈ ਅਹਿਮ ਰੋਲ ਅਦਾ ਕਰਨ ਲਈ ਕੁਲਵੰਤ ਸਿੰਘ ਭਿੰਡਰ ਅਤੇ ਸੁਖਦੀਪ ਸਿੰਘ ਗਿੱਲ ਦਾ ਧੰਨਵਾਦ ਕੀਤਾ। ਸੋਹਣ ਸਿੰਘ ਸੁਮਰਾ ਨੇ ਕਿਹਾ ਕਿ ਸੰਗਤ ਵੱਲੋਂ ਭੇਂਟ ਕੀਤੀ ਜਾਣ ਵਾਲੀ ਮਾਇਆ ਦਾ ਢੁਕਵਾਂ ਉਪਯੋਗ ਕਰਨਾ ਚਾਹੀਦਾ ਹੈ, ਜੇ ਹੁਣ ਵਾਲੀ ਕਮੇਟੀ ਅੱਠ ਮਹੀਨਿਆਂ ਵਿਚ 10 ਲੱਖ ਬੱਚਤ ਕਰ ਸਕਦੀ ਹੈ ਤਾਂ ਪਹਿਲਾਂ ਵਾਲੀ ਕਮੇਟੀ ਨੇ ਸਭਾ ਦੇ ਪੈਸੇ ਨੂੰ ਰਿਊੜੀਆਂ ਵਾਂਗ ਕਿਉਂ ਵੰਡਿਆ। ਮਨਜੀਤ ਸਿੰਘ ਬੁੱਟਰ ਨੇ ਕਿਹਾ ਕਿ ਟਰੱਸਟ ਦੀ ਚੋਣ ਤੇ ਹਟਾਉਣ ਦਾ ਅਧਿਕਾਰ ਸਿਰਫ਼ ਈ.ਜੀ.ਐਮ. ਕੋਲ ਹੈ। ਉਹਨਾਂ ਅਦਾਲਤੀ ਖ਼ਰਚਿਆਂ ਤੋਂ ਬਚਣ ਲਈ ਚੱਲ ਰਹੀ ਗੱਲਬਾਤ ਦਾ ਸਵਾਗਤ ਕੀਤਾ। ਅਮਰੀਕ ਸਿੰਘ ਤੇ ਅਮਰਜੀਤ ਸਿੰਘ ਢਿੱਲੋਂ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਇਸ ਮੌਕੇ 250 ਤੋਂ ਵੱਧ ਮੈਂਬਰਾਂ ਨੇ ਹਾਜ਼ਰੀ ਭਰੀ। ਜਿਹਨਾਂ ਵਿਚ ਟਰੱਸਟੀ ਅਮਰਜੀਤ ਸਿੰਘ ਦਾਸਨ ਸਮੇਤ ਮੌਜੂਦਾ ਅਤੇ ਸਾਬਕਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਢੱਟ, ਦੀਦਾਰ ਸਿੰਘ ਰੰਧਾਵਾ, ਗੁਰਪ੍ਰਤਾਪ ਸਿੰਘ ਢਿੱਲੋਂ, ਹਿੰਮਤ ਸਿੰਘ ਸੋਹੀ, ਸੁਰਜੀਤ ਸਿੰਘ ਜੌਹਲ, ਕੇਵਲ ਸਿੰਘ ਰੰਦੇਵਾ, ਪਰਮਜੀਤ ਸਿੰਘ ਧਾਲੀਵਾਲ, ਸਤਨਾਮ ਸਿੰਘ ਚੌਹਾਨ, ਗੁਰਦੀਪ ਸਿੰਘ, ਗੁਰਬਚਨ ਸਿੰਘ ਅਠਵਾਲ, ਜੋਗਿੰਦਰ ਸਿੰਘ ਬੱਲ, ਬੀਬੀ ਸੁਰਜੀਤ ਕੌਰ, ਕਮਲਪ੍ਰੀਤ ਕੌਰ, ਇਸ਼ਟਮੀਤ ਸਿੰਘ ਫੁੱਲ, ਬਲਜੀਤ ਸਿੰਘ ਮੱਲੀ, ਬਲਬੀਰ ਸਿੰਘ ਰਣੀਆ, ਬਲਜਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਬਰਾੜ, ਸੁਖਦੇਵ ਸਿੰਘ ਔਜਲਾ ਤੇ ਹੋਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਇਟਲੀ ਵਿਖੇ ਦੂਜੀ ਸੰਸਾਰ ਜੰਗ ਦੇ ਇਟਲੀ ਤੇ ਭਾਰਤੀ ਫ਼ੌਜ ਦੇ ਸ਼ਹੀਦਾਂ ਨੂੰ ਕੀਤਾ ਯਾਦ ਅਗਲੀ ਖ਼ਬਰ ਗਲਾਸਗੋ ’ ਚ ਭਾਰਤੀ ਭਾਈਚਾਰੇ ਵੱਲੋਂ ‘ ਵਿਕਸਿਤ ਭਾਰਤ ਦੌੜ ’ ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਹਿੱਸਾ
Ad Position 24