ਇਟਲੀ ਵਿਖੇ ਦੂਜੀ ਸੰਸਾਰ ਜੰਗ ਦੇ ਇਟਲੀ ਤੇ ਭਾਰਤੀ ਫ਼ੌਜ ਦੇ ਸ਼ਹੀਦਾਂ ਨੂੰ ਕੀਤਾ ਯਾਦ
ਬਰੇਸ਼ੀਆ (ਇਟਲੀ) 21 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਸਹਿਰ ਪਾਲਾਸੋਲੋ ਸਨਚੇਨੀਆ (ਰਵੇਨਾ) ਵਿਖੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਸ਼ਹੀਦਾਂ ਦੇ 82ਵੇਂ ਸ਼ਰਧਾਂਜਲੀ ਸਮਾਗਮ ਦੇ ਸਬੰਧ ’ਚ ‘ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ’ (ਰਜਿ.) ਇਟਲੀ ਨੂੰ ਸੱਦਾ ਦਿੱਤਾ ਗਿਆ।
ਬਰੇਸ਼ੀਆ (ਇਟਲੀ) 21 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਸਹਿਰ ਪਾਲਾਸੋਲੋ ਸਨਚੇਨੀਆ (ਰਵੇਨਾ) ਵਿਖੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਸ਼ਹੀਦਾਂ ਦੇ 82ਵੇਂ ਸ਼ਰਧਾਂਜਲੀ ਸਮਾਗਮ ਦੇ ਸਬੰਧ ’ਚ ‘ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ’ (ਰਜਿ.) ਇਟਲੀ ਨੂੰ ਸੱਦਾ ਦਿੱਤਾ ਗਿਆ। ਜਿਸ ’ਚ ਸਮੂਹ ਕਮੇਟੀ ਦੇ ਮੈਂਬਰ ਸ਼ਰਧਾਂਜਲੀ ਸਮਾਗਮ ’ਚ ਸ਼ਾਮਿਲ ਹੋਏ। ਸੱਭ ਤੋਂ ਪਹਿਲਾਂ ਪ੍ਰੋਗਰਾਮ ਦੇ ਆਰੰਭ ’ਚ ਸੈਕਰਟੀ ਸਤਿਨਾਮ ਸਿੰਘ ਨੇ ਅਰਦਾਸ ਕੀਤੀ, ਬਾਅਦ ’ਚ ਭਾਰਤੀ ਫ਼ੌਜ ਦੇ ਸਿੱਖ ਤੇ ਹਿੰਦੂ ਸ਼ਹੀਦਾਂ ਦੀ ਯਾਦਗਾਰ ਤੇ ਜੋ ਖੰਡਾ ਸਾਹਿਬ ਸੁਸ਼ੋਭਿਤ ਹਨ ਤੇ ਸ਼ਹਿਰ ਦੇ ਮੇਅਰ ਅਤੇ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਤੇ ਜਸਵੀਰ ਸਿੰਘ ਧਨੋਤਾ ਨੇ ਸ਼ਰਧਾਂਜਲੀ ਭੇਂਟ ਕੀਤੀ । ਬਾਅਦ ’ਚ ਕਮੇਟੀ ਦੇ ਸੈਕਟਰੀ ਸਤਿਨਾਮ ਸਿੰਘ ਨੇ ਆਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਪਰੰਤ ਫ਼ੌਜ ਦੇ ਸ਼ਹੀਦਾਂ ਦੀ ਸਮਾਰਕ ’ਤੇ ਜਾ ਕੇ ਸ਼ਹਿਰ ਦੇ ਮੇਅਰ ਤੇ ਇਕਬਾਲ ਸਿੰਘ ਸੋਢੀ ਤੇ ਮਨਜਿੰਦਰ ਸਿੰਘ ਖਾਲਸਾ ਨੇ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਪਾਲਾਸੋਲੋ ਸੰਨਚੇਨੀਆਂ ਦੇ ਮੇਅਰ ਨੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡਾ ਸ਼ਹਿਰ ਬਹੁਤ ਹੀ ਕਿਸਮਤ ਵਾਲਾ ਹੈ ਜਿਥੇ ਕਿ ਹਰ ਸਾਲ ਸਿੱਖ ਸਾਨੂੰ ਦਰਸ਼ਨ ਦੇਣ ਆਉਂਦੇ ਹਨ ਤੇ ਆਪਣੇ 82 ਸਾਲ ਪਹਿਲਾਂ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਹਨ ਤੇ ਨਾਲ ਇਟਲੀ ਫ਼ੌਜ ਦੇ ਸ਼ਹੀਦਾਂ ਨੂੰ ਸ਼ਰਧਾਂਲੀ ਦਿੰਦੇ ਹਨ । ਇਸ ਅਵਸਰ ਤੇ ਸ਼ਾਮਿਲ ਹੋਰ ਕਮੇਟੀ ਮੈਂਬਰ ’ਚ ਰਾਵਿੰਦਰ ਸਿੰਘ ਭਾਉ, ਪਰਮਿੰਦਰ ਸਿੰਘ ਗੁਸਤਾਲਾ, ਸਤਵਿੰਦਰ ਸਿੰਘ, ਕੁਲਜੀਤ ਸਿੰਘ ਦੇ ਨਾਮ ਪ੍ਰਮੁੱਖ ਹਨ।