21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

‘ ਗਿੱਲ ’ ਬਣੇ ਮਿਸ਼ਨ ਦੇ ਮੇਅਰ

ਐਬਟਸਫੋਰਡ, 21 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਮਿਸ਼ਨ ਦੇ ਕੌਂਸਲਰ ਜਗਜੀਤ ਸਿੰਘ ‘ਜੱਗ’ ਗਿੱਲ ਨਿਰਵਿਰੋਧ ਮਿਸ਼ਨ ਦੇ ਮੇਅਰ ਬਣੇ ਹਨ। ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ।

Ad Position 21
No active advertisement
ਅਜੀਤ ਡੈਸਕ 22-09-2026
ਐਬਟਸਫੋਰਡ, 21 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਮਿਸ਼ਨ ਦੇ ਕੌਂਸਲਰ ਜਗਜੀਤ ਸਿੰਘ ‘ਜੱਗ’ ਗਿੱਲ ਨਿਰਵਿਰੋਧ ਮਿਸ਼ਨ ਦੇ ਮੇਅਰ ਬਣੇ ਹਨ। ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ। ਬ੍ਰਿਟਿਸ਼ ਕੋਲੰਬੀਆ ਦੀਆਂ 17 ਅਕਤੂਬਰ ਨੂੰ ਹੋ ਰਹੀਆਂ ਨਗਰਪਾਲਿਕਾ ਦੀਆਂ ਚੋਣਾਂ ਵਾਸਤੇ ਮਿਸ਼ਨ ਤੋਂ 2 ਪੰਜਾਬੀ ਜਗਜੀਤ ਸਿੰਘ ਜੈਗ ਗਿੱਲ ਤੇ ਹਰਕੈਨ ਸਿੰਘ ‘ਕੈਨੀ’ ਬੜੈਚ ਮੇਅਰ ਲਈ ਉਮੀਦਵਾਰ ਸਨ ਪਰ 18 ਸਤੰਬਰ ਨੂੰ ਕੈਨੀ ਬੜੈਚ ਵਲੋਂ ਆਪਣੇ ਨਾਮਜ਼ਦਗੀ ਪੇਪਰ ਵਾਪਿਸ ਲੈਣ ਉਪਰੰਤ ਮੁੱਖ ਚੋਣ ਅਧਿਕਾਰੀ ਟਰਾਈਨ ਹਬਰਡ ਵਲੋਂ ਜੈਗ ਗਿੱਲ ਨੂੰ ਮਿਸ਼ਨ ਦਾ ਅਗਲਾ ਮੇਅਰ ਐਲਾਨਿਆ ਗਿਆ ਹੈ। ਦਿੱਲੀ ਨਾਲ ਸੰਬੰਧਿਤ ਸਿਟੀ ਪੀਜ਼ਾ ਸਟੋਰ ਦੇ ਮਾਲਕ ਪਰਮਜੀਤ ਸਿੰਘ ਗਿੱਲ ਦੇ ਹੋਣਹਾਰ ਫਰਜੰਦ ਜੈਗ ਗਿੱਲ 23 ਸਾਲ ਦੀ ਉਮਰ ’ਚ ਮਿਸ਼ਨ ਦੇ ਪਹਿਲੀ ਵਾਰ ਕੌਂਸਲਰ ਚੁਣੇ ਗਏ। 2018 ਤੋਂ 2026 ਤੱਕ ਆਪਣੇ ਕੌਂਸਲਰ ਕਾਰਜਕਾਲ ਦੌਰਾਨ ਉਹ ਕੁਝ ਸਮਾਂ ਐਕਟਿੰਗ ਮੇਅਰ ਵੀ ਰਹੇ। ਵਰਨਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੋਧਾਂ ਦੇ ਜੰਮਪਲ ਨਰੰਜਣ ਸਿੰਘ ਗਰੇਵਾਲ ਸੰਨ 1954 ਵਿਚ ਮਿਸ਼ਨ ਦੇ ਮੇਅਰ ਬਣੇ ਸਨ ਜਿਨ੍ਹਾਂ ਨੂੰ ਕੈਨੇਡਾ ਦੇ ਕਿਸੇ ਸ਼ਹਿਰ ਦੇ ਪਹਿਲੇ ਪੰਜਾਬੀ ਮੇਅਰ ਬਣਨ ਦਾ ਮਾਣ ਪ੍ਰਾਪਤ ਹੈ ਤੇ ਮਿਸ਼ਨ ਨਗਰਪਾਲਿਕਾ ਦੇ ਇਤਿਹਾਸ ਵਿਚ ਜੈਗ ਗਿੱਲ ਸਭ ਤੋਂ ਛੋਟੀ ਉਮਰ ਦੇ 2018 ’ਚ ਚੁਣੇ ਜਾਣ ਵਾਲੇ ਪਹਿਲੇ ਕੌਂਸਲਰ ਹਨ।
Ad Position 22
No active advertisement
ਪਿਛਲੀ ਖ਼ਬਰ 16 ਸਾਲਾ ਕੈਨੇਡੀਅਨ ਵਿਦਿਆਰਥਣ ਨੇ ਕਾਰੋਬਾਰੀ ਦੁਨੀਆ ’ ਚ ਬਣਾਈ ਪਛਾਣ ਅਗਲੀ ਖ਼ਬਰ ਕੈਲੀਫੋਰਨੀਆਂ ’ ਚ ਅੰਤਰ - ਰਾਸ਼ਟਰੀ ਪੰਜਾਬੀ ਕਾਨਫਰੰਸ 27 ਨੂੰ
Ad Position 24