21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

16 ਸਾਲਾ ਕੈਨੇਡੀਅਨ ਵਿਦਿਆਰਥਣ ਨੇ ਕਾਰੋਬਾਰੀ ਦੁਨੀਆ ’ ਚ ਬਣਾਈ ਪਛਾਣ

ਵੈਨਕੂਵਰ, 21 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਵਿਖੇ ਹੋਏ ਕੌਮੀ ਮਹਿਲਾ ਮੇਲੇ ਵਿਚ ਸਿਰਫ਼ 16 ਸਾਲ ਦੀ ਕੈਨੇਡੀਅਨ ਵਿਦਿਆਰਥਣ ਚੈਨਲ ਚੈਲਾਜ਼ਨ ਨੇ ਆਪਣੇ ਗਹਿਣਿਆਂ ਦੇ ਕਾਰੋਬਾਰ ਨਾਲ ਦਰਸ਼ਕਾਂ ਅਤੇ ਖਰੀਦਦਾਰਾਂ ਦਾ ਧਿਆਨ ਖਿੱਚਿਆ ਹੈ। ਚੈਨੈਲ ਨੇ ਕੇਵਲ 13 ਸਾਲ ਦੀ ਉਮਰ ’ਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਹੁਣ ਪੜ੍ਹਾਈ ਦੇ ਨਾਲ-ਨਾਲ ਆਪਣਾ ਗਹਿਣਿਆਂ ਦਾ ਬ੍ਰਾਂਡ ਚਲਾ ਰਹੀ ਹੈ।

Ad Position 21
No active advertisement
ਚੈਨੇਲ ਚਿਲਾਜਨ 22-09-2026
ਵੈਨਕੂਵਰ, 21 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਵਿਖੇ ਹੋਏ ਕੌਮੀ ਮਹਿਲਾ ਮੇਲੇ ਵਿਚ ਸਿਰਫ਼ 16 ਸਾਲ ਦੀ ਕੈਨੇਡੀਅਨ ਵਿਦਿਆਰਥਣ ਚੈਨਲ ਚੈਲਾਜ਼ਨ ਨੇ ਆਪਣੇ ਗਹਿਣਿਆਂ ਦੇ ਕਾਰੋਬਾਰ ਨਾਲ ਦਰਸ਼ਕਾਂ ਅਤੇ ਖਰੀਦਦਾਰਾਂ ਦਾ ਧਿਆਨ ਖਿੱਚਿਆ ਹੈ। ਚੈਨੈਲ ਨੇ ਕੇਵਲ 13 ਸਾਲ ਦੀ ਉਮਰ ’ਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਹੁਣ ਪੜ੍ਹਾਈ ਦੇ ਨਾਲ-ਨਾਲ ਆਪਣਾ ਗਹਿਣਿਆਂ ਦਾ ਬ੍ਰਾਂਡ ਚਲਾ ਰਹੀ ਹੈ। ਵੈਨਕੂਵਰ ਦਾ ਕੌਮੀ ਮਹਿਲਾ ਮੇਲਾ 19 ਅਤੇ 20 ਸਤੰਬਰ ਨੂੰ ਵੈਨਕੂਵਰ ਕਨਵੈਨਸ਼ਨ ਸੈਂਟਰ ਦੇ ਪੱਛਮੀ ਭਵਨ ਵਿਚ ਕਰਵਾਇਆ ਗਿਆ ਸੀ । ਪ੍ਰਬੰਧਕਾਂ ਅਨੁਸਾਰ ਇਹ ਕੈਨੇਡਾ ਵਿੱਚ ਮਹਿਲਾਵਾਂ ਲਈ ਕਰਵਾਏ ਜਾਣ ਵਾਲੇ ਸਭ ਤੋਂ ਵੱਡੇ ਖਪਤਕਾਰ ਮੇਲਿਆਂ ਵਿੱਚੋਂ ਇਕ ਸੀ। ਇਸ ਵਿੱਚ 300 ਤੋਂ ਵੱਧ ਪ੍ਰਦਰਸ਼ਕਾਂ ਅਤੇ ਲਗਭਗ 10,200 ਖਰੀਦਦਾਰਾਂ ਅਤੇ ਮਹਿਮਾਨਾ ਦੀ ਸ਼ਮੂਲੀਅਤ ਦਾ ਅਨੁਮਾਨ ਲਗਾਇਆ ਗਿਆ ਹੈ। ਮੇਲੇ ਵਿੱਚ ਫੈਸ਼ਨ, ਸੁੰਦਰਤਾ, ਸਿਹਤ, ਖਾਣ-ਪੀਣ, ਘਰੇਲੂ ਸਜਾਵਟ ਅਤੇ ਹੋਰ ਕਈ ਖੇਤਰਾਂ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ । ਚੈਨੈੱਲ ਸਸਤੇ ਭਾਅ ’ਤੇ ਚਾਂਦੀ ਦੇ ਗਹਿਣੇ ਵੇਚਣ ਦਾ ਕਾਰੋਬਾਰ ਕਰਦੀ ਹੈ। ਉਸਦਾ ਕਾਰੋਬਾਰ ਵੱਡੇ ਵਪਾਰਕ ਮੇਲਿਆਂ ਅਤੇ ਆਨਲਾਈਨ ਵਿਕਰੀ ਤੱਕ ਫੈਲ ਗਿਆ। ਉਹ ਆਪਣੇ ਗਾਹਕਾਂ ਨਾਲ ਸੰਪਰਕ, ਇਸ਼ਤਿਹਾਰਬਾਜ਼ੀ, ਗਹਿਣਿਆਂ ਦੇ ਨਮੂਨੇ ਤਿਆਰ ਕਰਨ ਅਤੇ ਵਪਾਰਕ ਮੇਲਿਆਂ ਦੀ ਯੋਜਨਾ ਸਮੇਤ ਕਾਰੋਬਾਰ ਦੇ ਕਈ ਕੰਮ ਖੁਦ ਸੰਭਾਲਦੀ ਹੈ। ਖਾਸ ਗੱਲ ਇਹ ਹੈ ਕਿ ਚੈਨੈੱਲ ਉੱਚ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਿਆ ਹੈ ਅਤੇ ਭਵਿੱਖ ਵਿੱਚ ਕਾਰੋਬਾਰੀ ਵਿਸ਼ੇ ਦੀ ਉੱਚ ਸਿੱਖਿਆ ਹਾਸਲ ਕਰਨ ਦੀ ਯੋਜਨਾ ਵੀ ਦੱਸੀ ਹੈ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਸਿੰਘ ਸਹੋਤਾ ‘ ਲਾਈਫ ਟਾਈਮ ਅਚੀਵਮੈਂਟ ’ ਅਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ‘ ਗਿੱਲ ’ ਬਣੇ ਮਿਸ਼ਨ ਦੇ ਮੇਅਰ
Ad Position 24