ਸਰੀ ਸਿਟੀ ਵਲੋਂ ਸੱਭਿਆਚਾਰਕ ਗ੍ਰਾਂਟਾਂ ਲਈ 5 ਅਕਤੂਬਰ ਤੱਕ ਅਰਜ਼ੀਆਂ ਦੇਣ ਦੀ ਅਪੀਲ
ਵੈਨਕੂਵਰ, 22 ਸਤੰਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵਲੋਂ ਸਥਾਨਕ ਵੱਖ-ਵੱਖ ਸੱਭਿਆਚਾਰ ਸੰਸਥਾਵਾਂ ਨੂੰ ਵਿਤੀ ਸਹਾਇਤਾ ਦੀਆਂ ਗਰਾਂਟ ਜਾਰੀ ਕਰਨ ਸਬੰਧੀ 5 ਅਕਤੂਬਰ 2026 ਤੱਕ ਅਰਜੀਆਂ ਜਮਾਂ ਕਰਵਾਏ ਜਾਣ ਦੀ ਅਪੀਲ ਕੀਤੀ ਗਈ ਹੈ ਇੱਥੇ ਜਾਰੀ ਇੱਕ ਪ੍ਰੈਸ ਨੋਟ ਰਾਹੀ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਸ਼ਹਿਰ ਵਿੱਚ ਕਲਾ, ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਿਤ ਗਤੀਵਿਧੀਆਂ ਨੂੰ ਸਹਿਯੋਗ ਦੇਣ ਲਈ ਗਰਾਂਟ ਉਪਲਬਧ ਕੀਤੀ ਜਾਂਦੀ ਹੈ। ਪਾਰਕਸ, ਰਿਕ੍ਰੀਏਸ਼ਨ ਅਤੇ ਕਲਚਰ ਦੀ ਜਨਰਲ ਮੈਨੇਜਰ ਲੌਰੀ ਕੈਵਨ ਨੇ ਕਿਹਾ ਕਿ ਸਰੀ ਦੀ ਵਿਭਿੰਨਤਾ ਉਨ੍ਹਾਂ ਬਹੁਤ ਸਾਰੇ ਕਲਾਕਾਰਾਂ, ਸੰਸਥਾਵਾਂ ਅਤੇ ਸੱਭਿਆਚਾਰਕ ਸਮੂਹਾਂ ਵਿੱਚ ਝਲਕਦੀ ਹੈ, ਜੋ ਸਾਡੇ ਭਾਈਚਾਰਿਆਂ ਨੂੰ ਜੀਵੰਤ ਬਣਾਉਂਦੇ ਹਨ।
ਵੈਨਕੂਵਰ, 22 ਸਤੰਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵਲੋਂ ਸਥਾਨਕ ਵੱਖ-ਵੱਖ ਸੱਭਿਆਚਾਰ ਸੰਸਥਾਵਾਂ ਨੂੰ ਵਿਤੀ ਸਹਾਇਤਾ ਦੀਆਂ ਗਰਾਂਟ ਜਾਰੀ ਕਰਨ ਸਬੰਧੀ 5 ਅਕਤੂਬਰ 2026 ਤੱਕ ਅਰਜੀਆਂ ਜਮਾਂ ਕਰਵਾਏ ਜਾਣ ਦੀ ਅਪੀਲ ਕੀਤੀ ਗਈ ਹੈ ਇੱਥੇ ਜਾਰੀ ਇੱਕ ਪ੍ਰੈਸ ਨੋਟ ਰਾਹੀ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਸ਼ਹਿਰ ਵਿੱਚ ਕਲਾ, ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਿਤ ਗਤੀਵਿਧੀਆਂ ਨੂੰ ਸਹਿਯੋਗ ਦੇਣ ਲਈ ਗਰਾਂਟ ਉਪਲਬਧ ਕੀਤੀ ਜਾਂਦੀ ਹੈ।ਪਾਰਕਸ, ਰਿਕ੍ਰੀਏਸ਼ਨ ਅਤੇ ਕਲਚਰ ਦੀ ਜਨਰਲ ਮੈਨੇਜਰ ਲੌਰੀ ਕੈਵਨ ਨੇ ਕਿਹਾ ਕਿ ਸਰੀ ਦੀ ਵਿਭਿੰਨਤਾ ਉਨ੍ਹਾਂ ਬਹੁਤ ਸਾਰੇ ਕਲਾਕਾਰਾਂ, ਸੰਸਥਾਵਾਂ ਅਤੇ ਸੱਭਿਆਚਾਰਕ ਸਮੂਹਾਂ ਵਿੱਚ ਝਲਕਦੀ ਹੈ, ਜੋ ਸਾਡੇ ਭਾਈਚਾਰਿਆਂ ਨੂੰ ਜੀਵੰਤ ਬਣਾਉਂਦੇ ਹਨ। ਸੱਭਿਆਚਾਰਕ ਗਰਾਂਟ ਪ੍ਰੋਗਰਾਮ ਰਾਹੀਂ ਅਸੀਂ ਉਨ੍ਹਾਂ ਸਥਾਨਕ ਸੰਸਥਾਵਾਂ ਵਿਚ ਨਿਵੇਸ਼ ਕਰ ਰਹੇ ਹਾਂ ਜੋ ਲੋਕਾਂ ਨੂੰ ਕਲਾ, ਸੱਭਿਆਚਾਰ ਅਤੇ ਵਿਰਾਸਤ ਦਾ ਅਨੁਭਵ ਕਰਨ ਅਤੇ ਇੱਕ-ਦੂਜੇ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ। 2026 ਵਿਚ 86 ਸੰਸਥਾਵਾਂ ਨੂੰ ਕੁੱਲ 5,06400 ਰਾਸ਼ੀ ਦੀਆਂ ਸੱਭਿਆਚਾਰਕ ਗ੍ਰਾਂਟਾਂ ਪ੍ਰਦਾਨ ਕੀਤੀਆਂ ਗਈਆਂ ਸਨ। ਜਿਨ੍ਹਾਂ ਰਾਹੀਂ ਸਰੀ ਵਿੱਚ ਸਾਲਾਨਾ ਸਮਾਗਮਾਂ ਅਤੇ ਇੱਕ ਵਾਰ ਹੋਣ ਵਾਲੇ ਸੱਭਿਆਚਾਰਕ ਸਮਾਗਮਾਂ ਨੂੰ ਸਹਿਯੋਗ ਮਿਲਿਆ। ਉਨਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਸੰਸਥਾਵਾਂ ਨੂੰ ਆਪਣੀ ਅਰਜ਼ੀ ਤਿਆਰ ਕਰਨ ਵਿੱਚ ਮਦਦ ਦੀ ਲੋੜ ਹੈ, ਉਹ 25 ਸਤੰਬਰ ਤੱਕ ਸੱਭਿਆਚਾਰਕ ਗ੍ਰਾਂਟਾਂ ਦੇ ਸੰਪਰਕ ਅਧਿਕਾਰੀ ਨਾਲ ਇੱਕ ਸਲਾਹਕਾਰ ਸੈਸ਼ਨ ਬੁੱਕ ਕਰ ਸਕਦੇ ਹਨ। ਇਨ੍ਹਾਂ ਸੈਸ਼ਨਾਂ ਵਿੱਚ ਪ੍ਰੋਗਰਾਮ ਲਈ ਯੋਗਤਾ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਦਿੱਤਾ ਜਾਂਦਾ ਹੈ।