‘ ਆਈਸ’ ਅਫ਼ਸਰ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ, ਹਾਲਤ ਗੰਭੀਰ
ਸੈਕਰਾਮੈਂਟੋ, 22 ਸਤੰਬਰ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਆਸਟਿਨ ਵਿਚ ਇੱਕ ਫੈਡਰਲ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (‘ਆਈਸ’) ਅਧਿਕਾਰੀ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ| ਆਸਟਿਨ ਦੇ ਮੇਅਰ ਕਿਰਕ ਵਾਟਸਨ ਦੇ ਅਨੁਸਾਰ ਵਿਅਕਤੀ ਦੇ ਧੜ ’ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਡੇਲ ਸੇਟਨ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ| ਆਸਟਿਨ ਦੇ ਡੈਮੋਕ੍ਰੇਟਿਕ ਕਾਂਗਰਸਮੈਨ ਗ੍ਰੇਗ ਕੈਸਰ ਨੇ ਕਿਹਾ ਹੈ ਕਿ ਇਹ ਫਿਲਹਾਲ ਅਸਪਸ਼ਟ ਹੈ ਕਿ ਕੀ ਉਹ ਆਦਮੀ, ਜੋ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਹੈ, ਇੱਕ ਅਮਰੀਕੀ ਨਾਗਰਿਕ ਹੈ ਜਾਂ ਨਹੀਂ| ਜ਼ਖਮੀ ਵਿਅਕਤੀ ਦਾ ਨਾਂ ਜਨਤਿਕ ਨਹੀਂ ਕੀਤਾ ਹੈ ਤੇ ਮਾਮਲਾ ਜਾਂਚ ਅਧੀਨ ਹੈ|
ਅਜੀਤ ਡੈਸਕ
23-09-2026