23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤੀ ਕਮਿਊਨਿਟੀ ਸਕੂਲ ਦੇ ਕਰਮਚਾਰੀ ਵੱਲ ਬੰਦੂਕ ਤਾਣਨ ਦਾ ਦੋਸ਼ 62 ਸਾਲਾ ਵਿਅਕਤੀ ਖ਼ਿਲਾਫ਼ ਕੇਸ; ਸੁਰੱਖਿਆ ਵਧਾ ਕੇ ਸਕੂਲ ਮੁੜ ਖੁੱਲ੍ਹਿਆ

ਨਿਊਯਾਰਕ, 22 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਿਸਕਾਨਸਿਨ ਦੇ ਫ੍ਰੈਂਕਲਿਨ ਵਿਚ ਇੰਡੀਅਨ ਕਮਿਊਨਿਟੀ ਸਕੂਲ ਦੇ ਇਕ ਕਰਮਚਾਰੀ ਵੱਲ ਕਥਿਤ ਤੌਰ ’ਤੇ ਬੰਦੂਕ ਤਾਣਨ ਦੀ ਘਟਨਾ ਤੋਂ ਬਾਅਦ 62 ਸਾਲਾ ਸਟੀਵਨ ਟਰੂਡੇਲ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ। ਘਟਨਾ ਮਗਰੋਂ ਸਾਵਧਾਨੀ ਵਜੋਂ ਦੋ ਦਿਨ ਬੰਦ ਰਿਹਾ ਸਕੂਲ ਵਾਧੂ ਸੁਰੱਖਿਆ ਪ੍ਰਬੰਧਾਂ ਨਾਲ ਮੁੜ ਖੋਲ੍ਹ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਨਿਊਯਾਰਕ, 22 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਵਿਸਕਾਨਸਿਨ ਦੇ ਫ੍ਰੈਂਕਲਿਨ ਵਿਚ ਇੰਡੀਅਨ ਕਮਿਊਨਿਟੀ ਸਕੂਲ ਦੇ ਇਕ ਕਰਮਚਾਰੀ ਵੱਲ ਕਥਿਤ ਤੌਰ ’ਤੇ ਬੰਦੂਕ ਤਾਣਨ ਦੀ ਘਟਨਾ ਤੋਂ ਬਾਅਦ 62 ਸਾਲਾ ਸਟੀਵਨ ਟਰੂਡੇਲ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ। ਘਟਨਾ ਮਗਰੋਂ ਸਾਵਧਾਨੀ ਵਜੋਂ ਦੋ ਦਿਨ ਬੰਦ ਰਿਹਾ ਸਕੂਲ ਵਾਧੂ ਸੁਰੱਖਿਆ ਪ੍ਰਬੰਧਾਂ ਨਾਲ ਮੁੜ ਖੋਲ੍ਹ ਦਿੱਤਾ ਗਿਆ।ਅਦਾਲਤੀ ਦਸਤਾਵੇਜ਼ਾਂ ਮੁਤਾਬਕ 51 ਸਾਲਾ ਸਕੂਲ ਕਰਮਚਾਰੀ ਜ਼ਮੀਨ ਦੀ ਹੱਦ ਨੇੜੇ ਮਸ਼ੀਨ ਨਾਲ ਝਾੜੀਆਂ ਅਤੇ ਦਰੱਖਤਾਂ ਦੀ ਸਫ਼ਾਈ ਕਰ ਰਿਹਾ ਸੀ। ਇਸੇ ਦੌਰਾਨ ਸਕੂਲ ਨਾਲ ਲੱਗਦੀ ਜ਼ਮੀਨ ਦੇ ਮਾਲਕ ਟਰੂਡੇਲ ਨਾਲ ਵਿਵਾਦ ਹੋ ਗਿਆ। ਕਰਮਚਾਰੀ ਨੇ ਪੁਲਿਸ ਨੂੰ ਦੱਸਿਆ ਕਿ ਟਰੂਡੇਲ ਜੰਗਲ ਵਾਲੇ ਪਾਸਿਓਂ ਆਇਆ ਅਤੇ ਉਸ ਵੱਲ ਬੰਦੂਕ ਤਾਣ ਦਿੱਤੀ, ਜਿਸ ਕਾਰਨ ਉਸ ਨੇ ਡਰ ਕੇ ਆਪਣੇ ਹੱਥ ਉੱਪਰ ਕਰ ਲਏ।ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਟਰੂਡੇਲ ਨੇ ਟਕਰਾਅ ਦੌਰਾਨ ਸਕੂਲ ਅਤੇ ਮੂਲ ਅਮਰੀਕੀ ਭਾਈਚਾਰੇ ਬਾਰੇ ਅਪਮਾਨਜਨਕ ਅਤੇ ਧਮਕੀ ਭਰੀ ਭਾਸ਼ਾ ਵੀ ਵਰਤੀ। ਸਕੂਲ ਵੱਲੋਂ ਅਦਾਲਤ ਵਿੱਚ ਦਾਖ਼ਲ ਅਰਜ਼ੀ ਵਿੱਚ ਕਿਹਾ ਗਿਆ ਕਿ ਇਸ ਘਟਨਾ ਕਾਰਨ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋਈ।ਟਰੂਡੇਲ ਨੇ ਪੁਲਿਸ ਨੂੰ ਦੱਸਿਆ ਕਿ ਨਾਲ ਲੱਗਦੀ ਕਰੀਬ ਪੰਜ ਏਕੜ ਜ਼ਮੀਨ ਉਸ ਦੀ ਹੈ ਅਤੇ ਉਥੇ ਦਰੱਖਤ ਕੱਟੇ ਜਾਣ ਕਾਰਨ ਉਹ ਨਾਰਾਜ਼ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਉਸ ਨੇ ਬਾਅਦ ਵਿੱਚ ਮੰਨਿਆ ਕਿ ਗੱਲਬਾਤ ਦੌਰਾਨ ਉਸ ਦੇ ਹੱਥ ਵਿੱਚ ਬੰਦੂਕ ਸੀ ਅਤੇ ਉਸ ਨੇ ਇਹ ਦਿਖਾਉਣ ਲਈ ਹਥਿਆਰ ਦਿਖਾਇਆ ਕਿ ਉਹ ਕੰਮ ਬੰਦ ਕਰਵਾਉਣ ਲਈ ਗੰਭੀਰ ਸੀ। ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਕੂਲ ਦਾ ਕਰਮਚਾਰੀ ਟਰੂਡੇਲ ਦੀ ਜ਼ਮੀਨ ’ਤੇ ਦਰੱਖਤ ਕੱਟ ਰਿਹਾ ਸੀ।ਪੁਲਿਸ ਨੇ ਟਰੂਡੇਲ ਦੀ ਜੀਪ ਵਿਚੋਂ ਗਲੋਕ 40 ਬੰਦੂਕ ਬਰਾਮਦ ਕੀਤੀ। ਅਦਾਲਤੀ ਸ਼ਿਕਾਇਤ ਮੁਤਾਬਕ ਬੰਦੂਕ ਦੇ ਚੈਂਬਰ ਵਿੱਚ ਗੋਲੀ ਨਹੀਂ ਸੀ, ਪਰ ਮੈਗਜ਼ੀਨ ਵਿੱਚ ਨੌਂ ਗੋਲੀਆਂ ਮੌਜੂਦ ਸਨ।ਟਰੂਡੇਲ ’ਤੇ ਖ਼ਤਰਨਾਕ ਹਥਿਆਰ ਦੀ ਵਰਤੋਂ ਨਾਲ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਅਤੇ ਅਮਨ ਭੰਗ ਕਰਨ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਉਸ ਨੇ ਅਦਾਲਤ ਵਿੱਚ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਦਾਲਤ ਨੇ 5 ਹਜ਼ਾਰ ਡਾਲਰ ਦਾ ਸਿਗਨੇਚਰ ਬਾਂਡ ਤੈਅ ਕਰਦਿਆਂ ਉਸ ਨੂੰ ਸਕੂਲ ਅਤੇ ਸਬੰਧਤ ਕਰਮਚਾਰੀ ਨਾਲ ਸੰਪਰਕ ਨਾ ਕਰਨ ਅਤੇ ਖ਼ਤਰਨਾਕ ਹਥਿਆਰ ਨਾ ਰੱਖਣ ਦਾ ਹੁਕਮ ਦਿੱਤਾ ਹੈ। ਸਕੂਲ ਨੇ ਉਸ ਖ਼ਿਲਾਫ਼ ਅਸਥਾਈ ਰੋਕ ਹੁਕਮ ਵੀ ਹਾਸਲ ਕੀਤਾ ਹੈ।ਘਟਨਾ ਸਕੂਲ ਦੀ ਉਸ ਜ਼ਮੀਨ ਦੇ ਨੇੜੇ ਵਾਪਰੀ ਜੋ ਵਿਦਿਆਰਥੀਆਂ ਵੱਲੋਂ ਆਮ ਤੌਰ ’ਤੇ ਵਰਤੇ ਜਾਣ ਵਾਲੇ ਇਲਾਕੇ ਤੋਂ ਦੂਰ ਹੈ। ਇਸ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਦੋ ਦਿਨ ਬੰਦ ਰੱਖਿਆ ਅਤੇ ਵਾਧੂ ਸੁਰੱਖਿਆ ਪ੍ਰਬੰਧ ਕਰਨ ਤੋਂ ਬਾਅਦ ਕਲਾਸਾਂ ਮੁੜ ਸ਼ੁਰੂ ਕਰ ਦਿੱਤੀਆਂ।1969 ਵਿਚ ਸਥਾਪਤ ਇੰਡੀਅਨ ਕਮਿਊਨਿਟੀ ਸਕੂਲ ਮੂਲ ਅਮਰੀਕੀ ਭਾਈਚਾਰੇ ਦੇ ਬੱਚਿਆਂ ਨੂੰ ਕੇ4 ਤੋਂ ਅੱਠਵੀਂ ਜਮਾਤ ਤੱਕ ਸਿੱਖਿਆ ਦਿੰਦਾ ਹੈ ਅਤੇ ਇਥੇ ਕਰੀਬ 400 ਵਿਦਿਆਰਥੀ ਪੜ੍ਹਦੇ ਹਨ।
Ad Position 22
No active advertisement
ਪਿਛਲੀ ਖ਼ਬਰ ਇਟਲੀ ਦੇ ਸ਼ਹਿਰ ਆਰਜੀਨਿਆਨੋ ਵਿਖੇ ਵਿਸ਼ਾਲ ਸ਼ੋਭਾ ਯਾਤਰਾ 24 ਨੂੰ ਅਗਲੀ ਖ਼ਬਰ ਮੱਧਕਾਲੀ ਚੋਣਾਂ ’ਚ ਸੰਘੀ ਦਖਲਅੰਦਾਜੀ ਰੋਕਣ ਲਈ 13 ਬਿੱਲਾਂ ਦੇ ਪੈਕੇਜ ’ਤੇ ਦਸਤਖ਼ਤ
Ad Position 24