23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕੈਲਗਰੀ ਵਿਖੇ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਵਲੋਂ ਪੁਸਤਕ ਮੇਲਾ

ਕੈਲਗਰੀ, 22 ਸਤੰਬਰ (ਜਸਜੀਤ ਸਿੰਘ ਧਾਮੀ)-’ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਮਾਸਟਰ ਭਜਨ ਸਿੰਘ ਅਤੇ ਸਹਿਯੋਗੀਆਂ ਵਲੋਂ ਲਗਾਇਆ ਗਿਆ। ਪੁਸਤਕ ਮੇਲੇ ਦਾ ਉਦਘਾਟਨ ਉਘੇ ਨਾਟਕਕਾਰ, ਲੇਖਕ, ਐਕਟਰ ਤੇ ਨਿਰਦੇਸ਼ਕ ਡਾ.

Ad Position 21
No active advertisement
ਅਜੀਤ ਡੈਸਕ 23-09-2026
ਕੈਲਗਰੀ, 22 ਸਤੰਬਰ (ਜਸਜੀਤ ਸਿੰਘ ਧਾਮੀ)-’ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਮਾਸਟਰ ਭਜਨ ਸਿੰਘ ਅਤੇ ਸਹਿਯੋਗੀਆਂ ਵਲੋਂ ਲਗਾਇਆ ਗਿਆ। ਪੁਸਤਕ ਮੇਲੇ ਦਾ ਉਦਘਾਟਨ ਉਘੇ ਨਾਟਕਕਾਰ, ਲੇਖਕ, ਐਕਟਰ ਤੇ ਨਿਰਦੇਸ਼ਕ ਡਾ.ਸਾਹਿਬ ਸਿੰਘ ਵਲੋਂਂ ਕੀਤਾ ਗਿਆ। ਉਨ੍ਹਾਂ ਪਾਠਕਾਂ ਨੂੰ ਸੰਬੋਧਨ ਹੁੰਦੇ ਹੋਏ, ਕਿਤਾਬਾਂ ਦੇ ਮਹੱਤਵ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਪੁਸਤਕਾਂ ਨਾ ਸਿਰਫ ਤੁਹਾਡੀਆਂ ਜੀਵਨ ਸਾਥੀ ਹੁੰਦੀਆਂ ਹਨ, ਸਗੋਂ ਤੁਹਾਡੀ ਸੋਚ ਨੂੰ ਵੀ ਵਿਸ਼ਾਲ ਬਣਾਉਂਦੀਆਂ ਹਨ।ਇਸ ਮੌਕੇ ‘ਤੇ ਪ੍ਰੌਗਰੈਸਿਵ ਕਲਾ ਮੰਚ ਵਲੋਂਂ ਕਮਲਪ੍ਰੀਤ ਪੰਧੇਰ ਨੇ 4 ਅਕਤੂਬਰ, 2026 ਨੂੰ ਹੋ ਰਹੇ ਨਾਟਕ ਮੇਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏਅਰਡਰੀ ਵਿੱਚ ਹੋ ਰਹੇ ਇਸ ਨਾਟਕ ਮੇਲੇ ਵਿੱਚ ਦੋ ਨਾਟਕ ਪ੍ਰੌਗਰੈਸਿਵ ਕਲਾ ਮੰਚ ਦੇ ਕਾਲਕਾਰਾਂ ਵਲੋਂਂ ਖੇਡੇ ਜਾਣਗੇ ਅਤੇ ਇੱਕ ਸੋਲੋ ਨਾਟਕ ‘ਲੱਛੂ ਕਬਾੜੀਆ’ ਡਾ.ਸਾਹਿਬ ਸਿੰਘ ਵਲੋਂਂ ਖੇਡਿਆ ਜਾਵੇਗਾ। ਇਹ ਸਾਰੇ ਨਾਟਕ ਡਾ.ਸਾਹਿਬ ਸਿੰਘ ਵਲੋਂਂ ਵਰਕਸ਼ਾਪ ਲਗਾ ਕੇ ਤਿਆਰ ਕਰਾਏ ਜਾ ਰਹੇ ਹਨ।ਪੁਸਤਕ ਮੇਲੇ ਦੇ ਮੁੱਖ ਸੰਚਾਲਕ ਮਾਸਟਰ ਭਜਨ ਸਿੰਘ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖਰੀਦੀਆਂ। ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ ਅਤੇ ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿੱਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।ਇਸ ਸਮੇਂ ਹੋਰਨਾਂ ਤੋ ਇਲਾਵਾ ਸ਼ਹਿਰ ਦੀਆਂ ਅਹਿਮ ਸ਼ਖਸ਼ੀਅਤਾਂ ਅਤੇ ਲੇਖਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਮੇਜਿਨ ਸਰੀ ਦੇ ਉਮੀਦਵਾਰਾਂ ਵਲੋਂ ਵਿਰੋਧੀਆਂ ਦੀ ਆਲੋਚਨਾ ਅਗਲੀ ਖ਼ਬਰ ਇੰਗਲੈਂਡ ਵਿਚ ਸਿੱਖ ਹੱਕਾਂ ਤੇ ਦਸਤਾਰ ਲਈ ਇਤਿਹਾਸਕ ਸੰਘਰਸ਼ ਦੀ 50 ਵੀਂ ਵਰ੍ਹੇਗੰਢ ਮੌਕੇ ਮੋਟਰਸਾਈਕਲ ਰੈਲੀ
Ad Position 24