ਬਰਮਿੰਘਮ ’ਚ ‘ਵਿਕਸਿਤ ਭਾਰਤ ਦੌੜ-2026’
ਬਰਮਿੰਘਮ (ਇੰਗਲੈਂਡ), 27 ਸਤੰਬਰ (ਸੁਖਜਿੰਦਰ ਸਿੰਘ ਢੱਡੇ, ਪਰਵਿੰਦਰ ਸਿੰਘ)- ਬਰਮਿੰਘਮ ਵਿਚ ਭਾਰਤੀ ਹਾਈ ਕਮਿਸ਼ਨ ਦੀ ਅਗਵਾਈ ਹੇਠ ‘ਵਿਕਸਿਤ ਭਾਰਤ ਦੌੜ-2026’ ਕਰਵਾਈ ਗਈ, ਜਿਸ ਵਿਚ ਬਰਤਾਨੀਆ ਵਿਚ ਵੱਸਦੇ ਭਾਰਤੀ ਮੂਲ ਦੇ ਲੋਕਾਂ, ਨੌਜਵਾਨਾਂ, ਪਰਿਵਾਰਾਂ, ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਵਿਅਕਤੀਆਂ ਅਤੇ ਭਾਈਚਾਰਕ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਏਕਤਾ, ਆਪਸੀ ਸਾਂਝ ਅਤੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ। ਬਰਮਿੰਘਮ ਦੀ ਪ੍ਰਸਿੱਧ ਐਜਬੈਸਟਨ ਝੀਲ ਦੇ ਆਲੇ-ਦੁਆਲੇ ਕਰਵਾਈ ਗਈ ਤਿੰਨ ਕਿਲੋਮੀਟਰ ਦੀ ਇਸ ਦੌੜ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਕੁਦਰਤੀ ਹਰਿਆਲੀ ਤੇ ਖੁੱਲ੍ਹੇ ਵਾਤਾਵਰਨ ਵਿਚਕਾਰ ਦੌੜ ਲਗਾ ਕੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ।
ਬਰਮਿੰਘਮ (ਇੰਗਲੈਂਡ), 27 ਸਤੰਬਰ (ਸੁਖਜਿੰਦਰ ਸਿੰਘ ਢੱਡੇ, ਪਰਵਿੰਦਰ ਸਿੰਘ)- ਬਰਮਿੰਘਮ ਵਿਚ ਭਾਰਤੀ ਹਾਈ ਕਮਿਸ਼ਨ ਦੀ ਅਗਵਾਈ ਹੇਠ ‘ਵਿਕਸਿਤ ਭਾਰਤ ਦੌੜ-2026’ ਕਰਵਾਈ ਗਈ, ਜਿਸ ਵਿਚ ਬਰਤਾਨੀਆ ਵਿਚ ਵੱਸਦੇ ਭਾਰਤੀ ਮੂਲ ਦੇ ਲੋਕਾਂ, ਨੌਜਵਾਨਾਂ, ਪਰਿਵਾਰਾਂ, ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਵਿਅਕਤੀਆਂ ਅਤੇ ਭਾਈਚਾਰਕ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਏਕਤਾ, ਆਪਸੀ ਸਾਂਝ ਅਤੇ ਸਿਹਤਮੰਦ ਜੀਵਨ ਦਾ ਸੰਦੇਸ਼ ਦਿੱਤਾ। ਬਰਮਿੰਘਮ ਦੀ ਪ੍ਰਸਿੱਧ ਐਜਬੈਸਟਨ ਝੀਲ ਦੇ ਆਲੇ-ਦੁਆਲੇ ਕਰਵਾਈ ਗਈ ਤਿੰਨ ਕਿਲੋਮੀਟਰ ਦੀ ਇਸ ਦੌੜ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਕੁਦਰਤੀ ਹਰਿਆਲੀ ਤੇ ਖੁੱਲ੍ਹੇ ਵਾਤਾਵਰਨ ਵਿਚਕਾਰ ਦੌੜ ਲਗਾ ਕੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦਿੱਤਾ। ਪ੍ਰਬੰਧਕਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਸ ਦੌੜ ਦਾ ਮਕਸਦ ਸਿਰਫ਼ ਲੋਕਾਂ ਨੂੰ ਸਿਹਤ ਅਤੇ ਕਸਰਤ ਪ੍ਰਤੀ ਉਤਸ਼ਾਹਿਤ ਕਰਨਾ ਹੀ ਨਹੀਂ ਸੀ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੂੰ ਆਪਸੀ ਸਾਂਝ ਦੇ ਸੂਤਰ ਵਿੱਚ ਪਰੋਣ ਅਤੇ ਭਾਰਤ ਦੇ ਭਵਿੱਖੀ ਵਿਕਾਸ ਨਾਲ ਜੁੜੀ ‘ਵਿਕਸਿਤ ਭਾਰਤ-2047’ ਦੀ ਸੋਚ ਨਾਲ ਜੋੜਨਾ ਵੀ ਸੀ। ਇਸ ਮੌਕੇ ਇਸ ਗੱਲ ਨੂੰ ਉਭਾਰਿਆ ਗਿਆ ਕਿ ਦੇਸ਼ ਦੇ ਵਿਕਾਸ ਵਿਚ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਆਮ ਲੋਕਾਂ, ਨੌਜਵਾਨਾਂ, ਪਰਿਵਾਰਾਂ, ਸਮਾਜਿਕ ਜਥੇਬੰਦੀਆਂ ਅਤੇ ਦੇਸ਼-ਵਿਦੇਸ਼ ਵਿੱਚ ਵੱਸਦੇ ਭਾਰਤੀਆਂ ਦੀ ਭਾਗੀਦਾਰੀ ਵੀ ਅਹਿਮ ਹੈ। ਦੌੜ ਵਿਚ ਸ਼ਾਮਲ ਲੋਕਾਂ ਨੇ ਐਜਬੈਸਟਨ ਝੀਲ ਦੇ ਆਲੇ-ਦੁਆਲੇ ਤਿੰਨ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਜਿੱਥੇ ਸਿਹਤਮੰਦ ਜੀਵਨ ਦੀ ਮਹੱਤਤਾ ਨੂੰ ਉਭਾਰਿਆ, ਉੱਥੇ ਵਿਦੇਸ਼ੀ ਧਰਤੀ ’ਤੇ ਭਾਰਤੀ ਭਾਈਚਾਰੇ ਦੀ ਆਪਸੀ ਸਾਂਝ, ਏਕਤਾ ਅਤੇ ਸਮੂਹਿਕ ਭਾਵਨਾ ਦਾ ਪ੍ਰਗਟਾਵਾ ਵੀ ਕੀਤਾ। ਸਮਾਗਮ ਦੌਰਾਨ ‘ਇੱਕ ਭਾਈਚਾਰਾ, ਇੱਕ ਸਾਂਝਾ ਸੰਕਲਪ—ਵਿਕਸਿਤ ਭਾਰਤ 2047’ ਦੀ ਭਾਵਨਾ ਨੂੰ ਅੱਗੇ ਵਧਾਇਆ ਗਿਆ। ਭਾਰਤੀ ਹਾਈ ਕਮਿਸ਼ਨ ਵਲੋਂ ਇਸ ਦੌੜ ਰਾਹੀਂ ਭਾਰਤੀ ਭਾਈਚਾਰੇ ਨੂੰ ਸਿਹਤ, ਤੰਦਰੁਸਤੀ, ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਅਤੇ ਸਮਾਜਿਕ ਸਾਂਝ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ।