04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਿਊਯਾਰਕ ਵਿਚ ਵੱਡੀ ਬਚਾਅ ਮੁਹਿੰਮ, 34 ਲਾਪਤਾ ਬੱਚੇ ਤੇ ਨੌਜਵਾਨ ਲੱਭੇ

ਨਿਊਯਾਰਕ, 4 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਲਾਂਗ ਆਇਲੈਂਡ ਅਤੇ ਕਵੀਨਜ਼ ਵਿਚ ਲਾਪਤਾ ਬੱਚਿਆਂ ਦੀ ਭਾਲ ਲਈ ਚਲਾਈ ਗਈ ਤਿੰਨ ਦਿਨਾਂ ਦੀ ਵੱਡੀ ਮੁਹਿੰਮ ਦੌਰਾਨ 34 ਬੱਚਿਆਂ ਅਤੇ ਨੌਜਵਾਨਾਂ ਨੂੰ ਲੱਭ ਲਿਆ ਗਿਆ। ਇਨ੍ਹਾਂ ਵਿਚ ਕੁਝ ਕੁ ਮਾਮਲੇ ਥੋੜੇ ਦਿਨਾਂ ਤੋਂ ਲਾਪਤਾ ਬੱਚਿਆਂ ਦੇ ਸਨ, ਜਦਕਿ ਕੁਝ ਮਾਮਲੇ ਕਈ ਸਾਲ ਪੁਰਾਣੇ ਅਤੇ ਕਰੀਬ 10 ਸਾਲ ਤੱਕ ਦੇ ਦੱਸੇ ਗਏ ਹਨ।

Ad Position 21
No active advertisement
ਅਜੀਤ ਡੈਸਕ 05-10-2026
ਨਿਊਯਾਰਕ, 4 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਲਾਂਗ ਆਇਲੈਂਡ ਅਤੇ ਕਵੀਨਜ਼ ਵਿਚ ਲਾਪਤਾ ਬੱਚਿਆਂ ਦੀ ਭਾਲ ਲਈ ਚਲਾਈ ਗਈ ਤਿੰਨ ਦਿਨਾਂ ਦੀ ਵੱਡੀ ਮੁਹਿੰਮ ਦੌਰਾਨ 34 ਬੱਚਿਆਂ ਅਤੇ ਨੌਜਵਾਨਾਂ ਨੂੰ ਲੱਭ ਲਿਆ ਗਿਆ। ਇਨ੍ਹਾਂ ਵਿਚ ਕੁਝ ਕੁ ਮਾਮਲੇ ਥੋੜੇ ਦਿਨਾਂ ਤੋਂ ਲਾਪਤਾ ਬੱਚਿਆਂ ਦੇ ਸਨ, ਜਦਕਿ ਕੁਝ ਮਾਮਲੇ ਕਈ ਸਾਲ ਪੁਰਾਣੇ ਅਤੇ ਕਰੀਬ 10 ਸਾਲ ਤੱਕ ਦੇ ਦੱਸੇ ਗਏ ਹਨ। ਲਾਪਤਾ ਹੋਣ ਸਮੇਂ ਇਨ੍ਹਾਂ ਦੀ ਉਮਰ 7 ਤੋਂ 18 ਸਾਲ ਦੇ ਵਿਚਕਾਰ ਸੀ।ਲੱਭੇ ਗਏ ਬੱਚਿਆਂ ਵਿਚ 18 ਨਸਾਊ ਕਾਊਂਟੀ, 12 ਸਫ਼ੋਕ ਕਾਊਂਟੀ ਅਤੇ ਚਾਰ ਕਵੀਨਜ਼ ਨਾਲ ਸੰਬੰਧਿਤ ਸਨ। ਇਨ੍ਹਾਂ ਵਿਚ ਇਕ ਲੜਕੀ ਅਜਿਹੀ ਵੀ ਸੀ, ਜਿਸ ਨੂੰ ਉਸ ਦੇ ਪਰਿਵਾਰ ਨੇ ਦੋ ਸਾਲ ਤੋਂ ਨਹੀਂ ਦੇਖਿਆ ਸੀ। ਉਸ ਨੂੰ ਲੱਭਣ ਤੋਂ ਬਾਅਦ ਮਾਹਿਰਾਂ ਦੀ ਦੇਖਭਾਲ ਹੇਠ ਰੱਖਿਆ ਗਿਆ ਅਤੇ ਪਰਿਵਾਰ ਨਾਲ ਮੁੜ ਮਿਲਾਉਣ ਦੀ ਤਿਆਰੀ ਕੀਤੀ ਗਈ।ਇਸ ਕਾਰਵਾਈ ਲਈ ਕਈ ਮਹੀਨਿਆਂ ਤੋਂ ਤਿਆਰੀ ਚੱਲ ਰਹੀ ਸੀ। ਗਾਰਡਨ ਸਿਟੀ ਵਿਚ ਬਣਾਏ ਗਏ ਕੇਂਦਰੀ ਕਮਾਂਡ ਸੈਂਟਰ ਤੋਂ ਕਰੀਬ 40 ਸਰਕਾਰੀ ਏਜੰਸੀਆਂ ਅਤੇ ਹੋਰ ਸੰਸਥਾਵਾਂ ਦੇ 100 ਤੋਂ ਵੱਧ ਜਾਂਚਕਰਤਾਵਾਂ, ਪੁਲਿਸ ਅਧਿਕਾਰੀਆਂ, ਸਮਾਜਿਕ ਕਰਮਚਾਰੀਆਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਮਾਹਿਰਾਂ ਨੇ ਮਿਲ ਕੇ ਕੰਮ ਕੀਤਾ। ਪੁਰਾਣੀਆਂ ਫਾਈਲਾਂ ਦੀ ਮੁੜ ਜਾਂਚ ਕਰਨ ਦੇ ਨਾਲ ਨਵੇਂ ਸੁਰਾਗਾਂ ਅਤੇ ਤਕਨੀਕ ਦੀ ਮਦਦ ਨਾਲ ਬੱਚਿਆਂ ਤੱਕ ਪਹੁੰਚ ਬਣਾਈ ਗਈ। ਜ਼ਿਆਦਾਤਰ ਮਾਮਲੇ ਘਰੋਂ ਚਲੇ ਗਏ ਬੱਚਿਆਂ ਨਾਲ ਸੰਬੰਧਿਤ ਦੱਸੇ ਗਏ ਹਨ, ਜਦਕਿ ਕੁਝ ਬੱਚਿਆਂ ਦੇ ਸ਼ੋਸ਼ਣ ਜਾਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਹਾਲਾਂਕਿ ਅਧਿਕਾਰੀਆਂ ਨੇ ਹਰੇਕ ਬੱਚੇ ਦੇ ਮਾਮਲੇ ਦੀ ਵੱਖਰੀ ਜਾਣਕਾਰੀ ਜਾਰੀ ਨਹੀਂ ਕੀਤੀ।ਬੱਚਿਆਂ ਨੂੰ ਲੱਭਣ ਤੋਂ ਬਾਅਦ ਉਨ੍ਹਾਂ ਨੂੰ ਸਿਰਫ਼ ਘਰ ਭੇਜਣ ਦੀ ਬਜਾਏ ਉਨ੍ਹਾਂ ਦੇ ਹਲਾਤ ਅਤੇ ਲੋੜਾਂ ਨੂੰ ਵੀ ਸਮਝਿਆ ਗਿਆ। ਜ਼ਰੂਰਤ ਮੁਤਾਬਕ ਉਨ੍ਹਾਂ ਲਈ ਸੁਰੱਖਿਅਤ ਰਿਹਾਇਸ਼, ਡਾਕਟਰੀ ਸਹਾਇਤਾ, ਕਾਊਂਸਲਿੰਗ, ਭੋਜਨ, ਕੱਪੜੇ ਅਤੇ ਆਵਾਜਾਈ ਦਾ ਪ੍ਰਬੰਧ ਕੀਤਾ ਗਿਆ। ਜਿੱਥੇ ਲੋੜ ਪਈ, ਉੱਥੇ ਡਾਕਟਰੀ ਜਾਂਚ ਅਤੇ ਵਿਸ਼ੇਸ਼ ਇੰਟਰਵਿਊ ਵੀ ਕੀਤੇ ਗਏ।ਨਿਊਯਾਰਕ ਵਿਚ ਇਸ ਤਰ੍ਹਾਂ ਦਾ ਇਹ ਚੌਥਾ ਵੱਡਾ ਲਾਪਤਾ ਬੱਚਿਆਂ ਦਾ ਬਚਾਅ ਮੁਹਿੰਮ ਹੈ। ਇਸ ਤੋਂ ਪਹਿਲਾਂ ਐਰੀ ਕਾਊਂਟੀ, ਕੈਪੀਟਲ ਰੀਜਨ ਅਤੇ ਵੈਸਟਚੈਸਟਰ ਕਾਊਂਟੀ ਵਿਚ ਹੋਈਆਂ ਕਾਰਵਾਈਆਂ ਦੌਰਾਨ 168 ਲਾਪਤਾ ਬੱਚਿਆਂ ਅਤੇ ਨੌਜਵਾਨਾਂ ਨੂੰ ਲੱਭਿਆ ਗਿਆ ਸੀ।ਸਰਕਾਰੀ ਅੰਕੜਿਆਂ ਮੁਤਾਬਕ 2025 ਵਿੱਚ ਨਿਊਯਾਰਕ ਰਾਜ ਵਿਚ 18 ਸਾਲ ਤੋਂ ਘੱਟ ਉਮਰ ਦੇ 10,629 ਬੱਚਿਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਹੋਈਆਂ ਸਨ। ਇਨ੍ਹਾਂ ਵਿਚੋਂ 94 ਫ਼ੀਸਦੀ ਮਾਮਲੇ ਘਰੋਂ ਚਲੇ ਜਾਣ ਵਾਲੇ ਬੱਚਿਆਂ ਨਾਲ ਸੰਬੰਧਿਤ ਸਨ। ਸਾਲ ਦੇ ਅੰਤ ਤੱਕ ਰਾਜ ਭਰ ਵਿੱਚ 1,079 ਲਾਪਤਾ ਬੱਚਿਆਂ ਦੇ ਮਾਮਲੇ ਸਰਗਰਮ ਸਨ। ਮੌਜੂਦਾ ਮੁਹਿੰਮ ਤੋਂ ਬਾਅਦ ਵੀ ਲਾਂਗ ਆਇਲੈਂਡ ਖੇਤਰ ਦੇ 31 ਹੋਰ ਮਾਮਲਿਆਂ ਦੀ ਜਾਂਚ ਜਾਰੀ ਦੱਸੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਯੋਗਾ ਸੰਸਥਾਨ ਵਲੋਂ ਅੰਮ੍ਰਿਤਸਰ ’ਚ 60ਵੇਂ ਯੋਗਾ ਦਿਵਸ ਦਾ ਆਯੋਜਨ ਅਗਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 21 ਨੂੰ ਸਜਾਉਣ ਸੰਬੰਧੀ ਹੋਈ ਮੀਟਿੰਗ
Ad Position 24