23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਅਮਰੀਕਾ ਵਿਚ ਫੂਡ ਸਟੈਂਪ ਦੇ ਕਰੀਬ 4 ਕਰੋੜ 20 ਲੱਖ ਡਾਲਰ ਦੀ ਧੋਖਾਧੜੀ ਦਾ ਪਰਦਾਫਾਸ਼

ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਖਾਣ-ਪੀਣ ਦਾ ਸਾਮਾਨ ਖਰੀਦਣ ਲਈ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਵਿਚ ਵੱਡੇ ਪੱਧਰ ’ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਅਮਰੀਕੀ ਨਿਆਂ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ 40 ਤੋਂ ਵੱਧ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 23-10-2026
ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਖਾਣ-ਪੀਣ ਦਾ ਸਾਮਾਨ ਖਰੀਦਣ ਲਈ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਵਿਚ ਵੱਡੇ ਪੱਧਰ ’ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਅਮਰੀਕੀ ਨਿਆਂ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ 40 ਤੋਂ ਵੱਧ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਜਾਂਚ ਅਨੁਸਾਰ ਵੱਖ-ਵੱਖ ਸਰਕਾਰੀ ਯੋਜਨਾਵਾਂ ਵਿਚ ਕਰੀਬ 4 ਕਰੋੜ 50 ਲੱਖ ਡਾਲਰ ਦੇ ਸੰਭਾਵਿਤ ਨੁਕਸਾਨ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਲਗਭਗ 4 ਕਰੋੜ 20 ਲੱਖ ਡਾਲਰ ਫੂਡ ਸਟੈਂਪ ਯੋਜਨਾ ਨਾਲ ਸੰਬੰਧਿਤ ਹਨ।ਇਸ ਕਾਰਵਾਈ ਵਿਚ ਮਿਸ਼ੀਗਨ ਦੇ ਲੈਂਸਿੰਗ ਸ਼ਹਿਰ ਵਿਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਮਹਿੰਦਰ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ ਹੈ। ਸਰਕਾਰੀ ਦੋਸ਼ਾਂ ਅਨੁਸਾਰ ਮੋਹਿੰਦਰ ਸਿੰਘ ਗਾਹਕਾਂ ਦੇ ਫੂਡ ਸਟੈਂਪ ਬਦਲੇ ਨਕਦੀ ਅਤੇ ਅਜਿਹੀਆਂ ਚੀਜ਼ਾਂ ਦਿੰਦਾ ਸੀ, ਜਿਨ੍ਹਾਂ ਦੀ ਖਰੀਦ ਇਸ ਯੋਜਨਾ ਤਹਿਤ ਮਨਜ਼ੂਰ ਨਹੀਂ ਹੈ। ਦੋਸ਼ ਹੈ ਕਿ ਉਹ ਇਕ ਡਾਲਰ ਦੇ ਫੂਡ ਸਟੈਂਪ ਬਦਲੇ ਸਿਰਫ਼ 50 ਸੈਂਟ ਨਕਦ ਦਿੰਦਾ ਸੀ। ਉਸ ਉਤੇ ਕਰੀਬ 10 ਲੱਖ 90 ਹਜ਼ਾਰ ਡਾਲਰ ਦੀ ਧੋਖਾਧੜੀ ਨਾਲ ਸੰਬੰਧਿਤ ਦੋਸ਼ ਲਗਾਏ ਗਏ ਹਨ।ਸਭ ਤੋਂ ਵੱਡਾ ਮਾਮਲਾ ਓਹਾਇਓ ਨਾਲ ਸੰਬੰਧਿਤ ਹੈ, ਜਿਥੇ ਜੋਰਾਗ ਯਾਸੀਨ ਅਤੇ ਰਾਮੀ ਕਨਾਨ ਉਤੇ ਕਰੀਬ 2 ਕਰੋੜ 97 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ਹਨ। ਜਾਂਚ ਮੁਤਾਬਕ ਦੋਵੇਂ ਸ਼ਿਕਾਗੋ ਵਿਚ ਦੁਕਾਨਾਂ ਚਲਾਉਂਦੇ ਸਨ ਅਤੇ ਚੋਰੀ ਕੀਤੇ ਫੂਡ ਸਟੈਂਪ ਕਾਰਡਾਂ ਦੀ ਜਾਣਕਾਰੀ ਵਰਤ ਕੇ ਹਜ਼ਾਰਾਂ ਫਰਜ਼ੀ ਲੈਣ-ਦੇਣ ਕਰਦੇ ਸਨ। ਦੋਸ਼ ਹੈ ਕਿ ਧੋਖਾਧੜੀ ਤੋਂ ਮਿਲੇ ਪੈਸਿਆਂ ਦਾ ਕੁਝ ਹਿੱਸਾ ਵਿਦੇਸ਼ ਭੇਜਣ ਲਈ ਗੱਡੀਆਂ ਖਰੀਦਣ ਉੱਤੇ ਵੀ ਖਰਚਿਆ ਗਿਆ।ਜਾਰਜੀਆ ਵਿਚ ਰੈਪਰ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਮਰਸਡੀਜ਼ ਨਿਊ ਉਤੇ 44 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ। ਜਾਂਚ ਦੌਰਾਨ 500 ਤੋਂ ਵੱਧ ਫੂਡ ਸਟੈਂਪ ਕਾਰਡਾਂ ਦਾ ਸਬੰਧ ਉਸ ਨਾਲ ਸਾਹਮਣੇ ਆਇਆ। ਉਸ ਨੂੰ ਲਾਸ ਵੇਗਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ।ਓਹਾਇਓ ਵਿਚ ਇਕ ਗੈਸ ਸਟੇਸ਼ਨ ਦੀ ਦੁਕਾਨ ਨਾਲ ਜੁੜੇ ਛੇ ਵਿਅਕਤੀਆਂ ਉੱਤੇ ਫੂਡ ਸਟੈਂਪ ਕਾਰਡਾਂ ਬਦਲੇ ਨਕਦੀ, ਭੰਗ ਅਤੇ ਹੋਰ ਗੈਰਮਨਜ਼ੂਰਸ਼ੁਦਾ ਸਾਮਾਨ ਦੇਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿੱਚ ਨਿਊਯਾਰਕ ਦੇ ਸਿਰਾਕਿਊਜ਼ ਸ਼ਹਿਰ ਦਾ ਰਹਿਣ ਵਾਲਾ 28 ਸਾਲਾ ਮੋਹਸਿਨ ਮੋਹਸਿਨ ਵੀ ਸ਼ਾਮਿਲ ਹੈ। ਇਸ ਮਾਮਲੇ ਵਿਚ 10 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਦੀ ਜਾਂਚ ਚੱਲ ਰਹੀ ਹੈ।ਇਸੇ ਤਰ੍ਹਾਂ ਓਰੇਗਨ ਵਿਚ ਚੋਰੀ ਕੀਤੇ ਫੂਡ ਸਟੈਂਪ ਕਾਰਡਾਂ ਨਾਲ ਬੱਚਿਆਂ ਲਈ ਦੁੱਧ ਦਾ ਪਾਊਡਰ ਖਰੀਦ ਕੇ ਕਾਲੇ ਬਾਜ਼ਾਰ ਵਿੱਚ ਵੇਚਣ ਵਾਲੇ ਗਿਰੋਹ ਖ਼ਿਲਾਫ਼ ਵੀ ਕਾਰਵਾਈ ਹੋਈ ਹੈ। ਇਸ ਮਾਮਲੇ ਵਿਚ ਇਕ ਔਰਤ ਨੂੰ 27 ਮਹੀਨਿਆਂ ਦੀ ਕੈਦ ਅਤੇ 24 ਲੱਖ ਡਾਲਰ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ ਹੈ।ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਅਜਿਹੀਆਂ ਧੋਖਾਧੜੀਆਂ ਕਾਰਨ ਲੋੜਵੰਦ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮਾਮਲਿਆਂ ਵਿੱਚ ਪੀੜਤਾਂ ਨੂੰ ਆਪਣੀ ਸਰਕਾਰੀ ਸਹਾਇਤਾ ਚੋਰੀ ਹੋਣ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਉਨ੍ਹਾਂ ਦੇ ਕਾਰਡ ਦੁਕਾਨਾਂ ਉਤੇ ਕੰਮ ਨਹੀਂ ਕਰ ਰਹੇ ਸਨ।ਅਧਿਕਾਰੀਆਂ ਮੁਤਾਬਕ ਇਹ ਕਾਰਵਾਈ 13 ਸੰਘੀ ਅਟਾਰਨੀ ਦਫ਼ਤਰਾਂ, ਯੂਟਾਹ ਦੇ ਅਟਾਰਨੀ ਜਨਰਲ ਅਤੇ ਹੋਰ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਸਿਰਫ਼ ਦੋਸ਼ ਲਗਾਏ ਗਏ ਹਨ, ਉਨ੍ਹਾਂ ਨੂੰ ਅਦਾਲਤ ਵਿਚ ਦੋਸ਼ ਸਾਬਤ ਹੋਣ ਤੱਕ ਬੇਕਸੂਰ ਮੰਨਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ਵਿਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਨੂੰ 50 ਸਾਲ ਹੋਰ ਕੈਦ ਅਗਲੀ ਖ਼ਬਰ ਬਰਤਾਨੀਆ ਦੀਆਂ 32 ਸਰਕਾਰੀ ਸੇਵਾਵਾਂ ਅਸਥਾਈ ਤੌਰ ’ ਤੇ ਬੰਦ , ਅਜੇ ਤੱਕ ਸਫ਼ਲ ਸਾਈਬਰ ਹਮਲੇ ਦੇ ਪੱਕੇ ਸਬੂਤ ਨਹੀਂ
Ad Position 24