28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਰੀ ਦੀ ਅਧਿਆਪਕਾ ਨੂੰ ਵਾਤਾਵਰਨ ਸੰਭਾਲ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਨਮਾਨ

ਵੈਨਕੂਵਰ, 28 ਅਕਤੂਬਰ (ਮਲਕੀਤ ਸਿੰਘ)-ਸਰੀ ਦੀ ਇਕ ਸਕੂਲ ਅਧਿਆਪਕਾ ਐਲਨ ਪੀਟਰਸਨ ਨੂੰ ਬੱਚਿਆਂ ਵਿਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਕੁਦਰਤ ਨਾਲ ਜੋੜਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਸਦਕਾ ਕੌਮੀ ਪੱਧਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਰੀ ਦੇ ਰੇਅ ਸ਼ੈਫਰਡ ਸਕੂਲ ਵਿੱਚ ਪੜ੍ਹਾਉਣ ਵਾਲੀ ਅਧਿਆਪਕਾ ਐਲਨ ਪੀਟਰਸਨ ਆਪਣੇ ਵਿਦਿਆਰਥੀਆਂ ਨੂੰ ਰੋਜ਼ਾਨਾ ਖੁੱਲ੍ਹੇ ਵਾਤਾਵਰਨ ਵਿੱਚ ਲਿਜਾ ਕੇ ਕੁਦਰਤ, ਰੁੱਖਾਂ, ਪੌਦਿਆਂ ਅਤੇ ਆਲੇ-ਦੁਆਲੇ ਦੀ ਸੰਭਾਲ ਬਾਰੇ ਸਿੱਖਿਆ ਦਿੰਦੀ ਹੈ।

Ad Position 21
No active advertisement
ਐਲਨ ਪੀਟਰਸਨ 29-10-2026
ਵੈਨਕੂਵਰ, 28 ਅਕਤੂਬਰ (ਮਲਕੀਤ ਸਿੰਘ)-ਸਰੀ ਦੀ ਇਕ ਸਕੂਲ ਅਧਿਆਪਕਾ ਐਲਨ ਪੀਟਰਸਨ ਨੂੰ ਬੱਚਿਆਂ ਵਿਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਕੁਦਰਤ ਨਾਲ ਜੋੜਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਸਦਕਾ ਕੌਮੀ ਪੱਧਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਸਰੀ ਦੇ ਰੇਅ ਸ਼ੈਫਰਡ ਸਕੂਲ ਵਿੱਚ ਪੜ੍ਹਾਉਣ ਵਾਲੀ ਅਧਿਆਪਕਾ ਐਲਨ ਪੀਟਰਸਨ ਆਪਣੇ ਵਿਦਿਆਰਥੀਆਂ ਨੂੰ ਰੋਜ਼ਾਨਾ ਖੁੱਲ੍ਹੇ ਵਾਤਾਵਰਨ ਵਿੱਚ ਲਿਜਾ ਕੇ ਕੁਦਰਤ, ਰੁੱਖਾਂ, ਪੌਦਿਆਂ ਅਤੇ ਆਲੇ-ਦੁਆਲੇ ਦੀ ਸੰਭਾਲ ਬਾਰੇ ਸਿੱਖਿਆ ਦਿੰਦੀ ਹੈ। ਉਨ੍ਹਾਂ ਵੱਲੋਂ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਕੁਦਰਤੀ ਵਾਤਾਵਰਨ ਰਾਹੀਂ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।ਅਧਿਆਪਕਾ ਪੀਟਰਸਨ ਦੇ ਇਨ੍ਹਾਂ ਉਪਰਾਲਿਆਂ ਨੂੰ ਕੌਮੀ ਪੱਧਰ ‘ਤੇ ਮਾਨਤਾ ਮਿਲਣ ਨਾਲ ਸਰੀ ਦੇ ਸਿੱਖਿਆ ਖੇਤਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਅਧਿਆਪਨ ਵਿਧੀ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵਾਤਾਵਰਨ ਦੀ ਮਹੱਤਤਾ ਸਮਝਾਉਣ ਅਤੇ ਕੁਦਰਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ‘ਤੇ ਕੇਂਦਰਿਤ ਹੈ।
Ad Position 22
No active advertisement
ਪਿਛਲੀ ਖ਼ਬਰ ਜਪਾਨੀ ਮੂਲ ਦੇ ਕੈਨੇਡੀਅਨਾਂ ਦੀਆਂ ਪੁਰਾਤਨ ਕਿਸ਼ਤੀਆਂ ਨੂੰ ਮਿਲੇਗੀ ਨਵੀਂ ਦਿਖ ਅਗਲੀ ਖ਼ਬਰ ਗੁਰਦੁਆਰਾ ਗ਼ਰੀਬ ਨਿਵਾਜ਼ ਹੇਜ਼ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਥੇਦਾਰ ਗੜਗ...
Ad Position 24