05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਤਲ ਲਈ ਵਰਤੇ ਹਥਿਆਰ ਨੂੰ ਕਿਰਪਾਨ ਕਹਿਣ ’ਤੇ ਸਿੱਖ ਫੈਡਰੇਸ਼ਨ ਯੂ.ਕੇ. ਨੇ ਜਤਾਇਆ ਸਖ਼ਤ ਇਤਰਾਜ਼

ਲੰਡਨ, 5 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਹੈਨਰੀ ਨੋਵਾਕ ਦੇ ਕਤਲ ਮਾਮਲੇ ’ਚ ਦੋਸ਼ੀ ਵਿਕਰਮ ਦਿਗਵਾ ਦੀ ਘੱਟੋ-ਘੱਟ ਕੈਦ 21 ਸਾਲ ਤੋਂ ਵਧਾ ਕੇ 25 ਸਾਲ ਕੀਤੇ ਜਾਣ ਤੋਂ ਬਾਅਦ ਸਿੱਖ ਫੈਡਰੇਸ਼ਨ (ਯੂ. ਕੇ.)

Ad Position 21
No active advertisement
ਅਜੀਤ ਡੈਸਕ 06-11-2026
ਲੰਡਨ, 5 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਹੈਨਰੀ ਨੋਵਾਕ ਦੇ ਕਤਲ ਮਾਮਲੇ ’ਚ ਦੋਸ਼ੀ ਵਿਕਰਮ ਦਿਗਵਾ ਦੀ ਘੱਟੋ-ਘੱਟ ਕੈਦ 21 ਸਾਲ ਤੋਂ ਵਧਾ ਕੇ 25 ਸਾਲ ਕੀਤੇ ਜਾਣ ਤੋਂ ਬਾਅਦ ਸਿੱਖ ਫੈਡਰੇਸ਼ਨ (ਯੂ.ਕੇ.) ਨੇ ਅਦਾਲਤ ਵਲੋਂ ਕਤਲ ਲਈ ਵਰਤੇ ਗਏ ਹਥਿਆਰ ਨੂੰ ‘ਕਿਰਪਾਨ’ ਕਹਿਣ ਉੱਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਸਿੱਖ ਫੈਡਰੇਸ਼ਨ (ਯੂ.ਕੇ.) ਦੇ ਸਿਆਸੀ ਮਾਮਲਿਆਂ ਬਾਰੇ ਮੁੱਖ ਕਾਰਜਕਾਰੀ ਦਬਿੰਦਰਜੀਤ ਸਿੰਘ ਓ.ਬੀ.ਈ. ਨੇ ਜਾਰੀ ਬਿਆਨ ’ਚ ਕਿਹਾ ਕਿ ਦਿਗਵਾ ਦੀ ਸਜ਼ਾ ਵਿਚ ਵਾਧਾ ਨਿਆਂ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਤੇ ਘਟਨਾ ਸਥਾਨ ’ਤੇ ਸਭ ਤੋਂ ਪਹਿਲਾਂ ਪਹੁੰਚੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਨੂੰ ਗੁੰਮਰਾਹ ਕਰਨ ਲਈ ਲਗਾਏ ਗਏ ਝੂਠੇ ਦੋਸ਼ਾਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿਗਵਾ ਨੇ ਆਪਣੇ ਬਚਾਅ ਲਈ ਕਤਲ ਵਿਚ ਵਰਤੇ ਗਏ ਹਥਿਆਰ ਨੂੰ ਕਿਰਪਾਨ ਦੱਸਣ ਦੀ ਦਲੀਲ ਲਗਾਤਾਰ ਦਿੱਤੀ, ਜਿਸ ਕਾਰਨ ਉਸ ਦੀ ਸਜ਼ਾ ਹੋਰ ਵਧ ਗਈ। ਦਬਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਟਾਰਨੀ ਜਨਰਲ ਵਲੋਂ ਪੇਸ਼ ਹੋਏ ਵਕੀਲਾਂ ਨੇ ਕੋਰਟ ਆਫ਼ ਅਪੀਲ ਵਿਚ ਇਹ ਸਪੱਸ਼ਟ ਕਿਉਂ ਨਹੀਂ ਕੀਤਾ ਕਿ ਕਤਲ ਲਈ ਵਰਤਿਆ ਗਿਆ ਹਥਿਆਰ ਸਿੱਖ ਧਰਮ ਦੀ ਪਵਿੱਤਰ ਕਿਰਪਾਨ ਨਹੀਂ ਸੀ ਤੇ ਉਸ ਦੀ ਕੋਈ ਧਾਰਮਿਕ ਜਾਂ ਰਸਮੀ ਮਹੱਤਤਾ ਨਹੀਂ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਤਲ ਵਿਚ ਵਰਤੇ ਗਏ ਹਥਿਆਰ ਦੀ ਬਣਤਰ, ਮੂਲ ਤੇ ਉਦੇਸ਼ ਸਿੱਖ ਧਰਮ ਦੀ ਪਵਿੱਤਰ ਕਿਰਪਾਨ ਦੀ ਧਾਰਮਿਕ ਮਹੱਤਤਾ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਕਿਰਪਾਨ ਇਕ ਪਵਿੱਤਰ ਧਾਰਮਿਕ ਚਿੰਨ੍ਹ ਹੈ ਤੇ ਅਪਰਾਧ ਲਈ ਵਰਤੇ ਗਏ ਹਥਿਆਰ ਨੂੰ ਕਿਰਪਾਨ ਵਜੋਂ ਪੇਸ਼ ਕਰਨਾ ਗ਼ਲਤ ਹੈ। ਦਬਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਅਤੇ ਨਿਰਾਸ਼ ਹਨ ਕਿ ਕੋਰਟ ਆਫ਼ ਅਪੀਲ ਨੇ ਆਪਣੇ ਫ਼ੈਸਲੇ ਵਿਚ ਕਤਲ ਲਈ ਵਰਤੇ ਹਥਿਆਰ ਦਾ ਵਾਰ-ਵਾਰ ਕਿਰਪਾਨ ਵਜੋਂ ਜ਼ਿਕਰ ਕੀਤਾ। ਉਨ੍ਹਾਂ ਮੁਤਾਬਕ ਅਜਿਹਾ ਜ਼ਿਕਰ ਤੱਥਾਂ ਦੇ ਪੱਖੋਂ ਗ਼ਲਤ ਹੈ। ਸਿੱਖ ਫੈਡਰੇਸ਼ਨ (ਯੂ.ਕੇ.) ਦੇ ਆਗੂ ਨੇ ਕਿਹਾ ਕਿ ਐਲੈਕ ਚਾਕ ਵਲੋਂ ਕੀਤੀ ਜਾਣ ਵਾਲੀ ਸੁਤੰਤਰ ਸਮੀਖਿਆ ਵਿਚ ਬਰਤਾਨੀਆ ਦੇ ਗ੍ਰਹਿ ਮੰਤਰਾਲੇ, ਪੁਲਿਸ, ਇੰਡੀਪੈਂਡੈਂਟ ਆਫ਼ਿਸ ਫਾਰ ਪੁਲਿਸ ਕੰਡਕਟ, ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਅਤੇ ਅਦਾਲਤਾਂ ਦੀ ਭੂਮਿਕਾ ਦੀ ਜਾਂਚ ਸਬੰਧੀ ਮੁੱਦੇ ਉਠਾਏ ਜਾਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਹੋਈਆਂ ਗ਼ਲਤੀਆਂ, ਅਯੋਗਤਾ ਤੇ ਕਥਿਤ ਤੌਰਸਲ ’ਤੇ ਤੱਥਾਂ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਨੂੰ ਸੁਤੰਤਰ ਸਮੀਖਿਆ ਰਾਹੀਂ ਸਾਹਮਣੇ ਲਿਆਂਦਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਯੂਕੇ ’ ਚ ਰਾਇਲ ਏਅਰ ਫੋਰਸ ਅੰਦਰ ਪਾਇਲਟ ਬਨਣ ਵਾਲੇ ਸਿੱਖ ਜਵਾਨ ਅਰਸ਼ਦੀਪ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ... ਅਗਲੀ ਖ਼ਬਰ 14 ਨਵੰਬਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਰੁਸ਼ਨਾਏਗਾ 78 ਫੁੱਟ ਉੱਚਾ ਕ੍ਰਿਸਮਸ ਟ੍ਰੀ
Ad Position 24