10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਡਾ . ਰੀਤਇੰਦਰ ਕੌਰ ਬਰਾੜ ਨੂੰ ਮਿਲਿਆ ‘ ਕਮਿਊਨਟੀ ਕਰੂਸਡਰ ਐਵਾਰਡ ’

ਐਬਟਸਫੋਰਡ, 10 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਦੀ ਡਾ. ਰੀਤਇੰਦਰ ਕੌਰ ਬਰਾੜ ਨੇ ਕੈਨੇਡਾ ’ਚ ਆਪਣੀ ਮਿਹਨਤ, ਲਗਨ, ਵਿਦਿਅਕ ਯੋਗਤਾ ਤੇ ਸਮਾਜ ਸੇਵਾ ਸਦਕਾ ਇਕ ਵਿਲੱਖਣ ਪਛਾਣ ਬਣਾਈ ਹੈ।

Ad Position 21
No active advertisement
ਅਜੀਤ ਡੈਸਕ 11-11-2026
ਐਬਟਸਫੋਰਡ, 10 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਦੀ ਡਾ. ਰੀਤਇੰਦਰ ਕੌਰ ਬਰਾੜ ਨੇ ਕੈਨੇਡਾ ’ਚ ਆਪਣੀ ਮਿਹਨਤ, ਲਗਨ, ਵਿਦਿਅਕ ਯੋਗਤਾ ਤੇ ਸਮਾਜ ਸੇਵਾ ਸਦਕਾ ਇਕ ਵਿਲੱਖਣ ਪਛਾਣ ਬਣਾਈ ਹੈ। ਪਿਛਲੇ ਦਿਨੀਂ ਡਾ. ਰੀਤਇੰਦਰ ਕੌਰ ਨੂੰ 2 ਵੱਖ-ਵੱਖ ਵੱਕਾਰੀ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਟਾਈਮਜ਼ ਆਫ਼ ਕੈਨੇਡਾ ਵਲੋਂ ਕਮਿਊਨਿਟੀ ਕਰੂਸਡਰ ਐਵਾਰਡ ਤੇ ਦ੍ਰਿਸ਼ਟੀ ਮੀਡੀਆ ਗਰੁੱਪ ਵਲੋਂ ਵੂਮੈਨ ਆਫ਼ ਇਨਫਲੂਐਂਸ ਐਵਾਰਡ ਪ੍ਰਦਾਨ ਕੀਤਾ ਗਿਆ। ਡਾ. ਰੀਤਇੰਦਰ ਕੌਰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਦੂਜੀ ਪੀ.ਐੱਚ.ਡੀ. ਕਰ ਰਹੇ ਹਨ, ਜੋ ਕਿ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਸਿਟੀਆਂ ਵਿਚੋਂ ਇਕ ਹੈ। ਉਹ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਕਿਡਨੀ ਟ੍ਰਾਂਸਪਲਾਂਟ ਪ੍ਰੋਗਰਾਮ ਵਿਚ ਪ੍ਰੌਜੈਕਟ ਡਾਇਰੈਕਟਰ ਵੀ ਹਨ। ਇਸ ਦੇ ਨਾਲ ਹੀ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਪੰਜਾਬੀ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਮਹੱਤਵਪੂਰਨ ਪ੍ਰਾਪਤੀ ਕ੍ਰੈਸੈਂਟ ਪ੍ਰੋਗਰਾਮ ਲਈ ਚੁਣੇ ਜਾਣਾ ਹੈ। ਇਹ ਪ੍ਰੋਗਰਾਮ ਕਿਡਨੀ ਫਾਊਂਡੇਸ਼ਨ ਆਫ਼ ਕੈਨੇਡਾ ਨਾਲ ਜੁੜਿਆ ਹੋਇਆ ਹੈ। ਇਸ ਰਾਹੀਂ ਉਨ੍ਹਾਂ ਨੂੰ ਕੈਨੇਡਾ ਦੇ ਪ੍ਰਮੁੱਖ ਗੁਰਦਾ ਰੋਗ ਮਾਹਿਰਾਂ ਨਾਲ ਕੰਮ ਕਰਨ, ਉਨ੍ਹਾਂ ਤੋਂ ਸਿੱਖਣ ਅਤੇ ਵਿਸ਼ੇਸ਼ ਖੋਜ ਸਿਖਲਾਈ ਹਾਸਲ ਕਰਨ ਦਾ ਮੌਕਾ ਮਿਲਿਆ। ਡਾ. ਰੀਤਇੰਦਰ ਕੌਰ ਗੱਲਬਾਤ ਇਨੀਸ਼ੀਏਟਿਵ ਰਾਹੀਂ ਗੁਰਦਾ ਦਾਨ ਕਰਨ ਵਾਲੇ ਦਾਨੀਆਂ, ਗੁਰਦਾ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਪ੍ਰੇਰਨਾਦਾਇਕ ਤੇ ਭਾਵਨਾਤਮਕ ਕਹਾਣੀਆਂ ਲੋਕਾਂ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਦਾ ਉਦੇਸ਼ ਸਿਹਤ ਸਬੰਧੀ ਗੁੰਝਲਦਾਰ ਜਾਣਕਾਰੀ ਨੂੰ ਆਮ ਲੋਕਾਂ ਤੱਕ ਸਰਲ ਅਤੇ ਸੁਖਾਲੇ ਢੰਗ ਨਾਲ ਪਹੁੰਚਾਉਣਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਅੜ੍ਹੈਚਾਂ ਦੀ ਅਗਵਾਈ ’ ਚ ਸੂਬੇਦਾਰ ਰਜਿੰਦਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਭਾਰਤੀ ਮੂਲ ਦੇ ਅਭਿਸ਼ੇਕ ਅਵਸਥੀ ਆਸਟਰੇਲੀਆ ’ਚ ਬਣੇ ਮੇਅਰ
Ad Position 24