23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਡੈਮੋਕ੍ਰੇਟਾਂ ਨੇ 258 ਸੀਟਾਂ ਨਾਲ ਹਾਸਿਲ ਕੀਤਾ ਇਤਿਹਾਸਕ ਬਹੁਮਤ

ਨਿਊਯਾਰਕ, 23 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਡੈਮੋਕ੍ਰੇਟਿਕ ਪਾਰਟੀ ਨੇ ਐਤਵਾਰ ਨੂੰ ਹਾਊਸ ’ਚ ਆਪਣੀ 258ਵੀਂ ਸੀਟ ਜਿੱਤ ਕੇ ਇਕ ਇਤਿਹਾਸਕ ਬਹੁਮਤ ਹਾਸਿਲ ਕੀਤਾ। ਇਸ ਨਾਲ ਪਿਛਲੇ 30 ਸਾਲਾਂ ’ਚ ਕਿਸੇ ਵੀ ਪਾਰਟੀ ਨੂੰ ਆਮ ਚੋਣਾਂ ’ਚ ਹਾਊਸ ਵਿਚ ਮਿਲਿਆ ਇਹ ਸਭ ਤੋਂ ਵੱਡਾ ਬਹੁਮਤ ਬਣ ਗਿਆ ਹੈ।

Ad Position 21
No active advertisement
ਅਜੀਤ ਡੈਸਕ 24-11-2026
ਨਿਊਯਾਰਕ, 23 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਡੈਮੋਕ੍ਰੇਟਿਕ ਪਾਰਟੀ ਨੇ ਐਤਵਾਰ ਨੂੰ ਹਾਊਸ ’ਚ ਆਪਣੀ 258ਵੀਂ ਸੀਟ ਜਿੱਤ ਕੇ ਇਕ ਇਤਿਹਾਸਕ ਬਹੁਮਤ ਹਾਸਿਲ ਕੀਤਾ। ਇਸ ਨਾਲ ਪਿਛਲੇ 30 ਸਾਲਾਂ ’ਚ ਕਿਸੇ ਵੀ ਪਾਰਟੀ ਨੂੰ ਆਮ ਚੋਣਾਂ ’ਚ ਹਾਊਸ ਵਿਚ ਮਿਲਿਆ ਇਹ ਸਭ ਤੋਂ ਵੱਡਾ ਬਹੁਮਤ ਬਣ ਗਿਆ ਹੈ। ਉੱਤਰੀ ਕੈਰੋਲੀਨਾ ’ਚ ਚੱਕ ਹੱਬਰਡ ਵਲੋਂ ਰਿਪਬਲਿਕਨ ਸੰਸਦ ਮੈਂਬਰ ਵਰਜੀਨੀਆ ਫੌਕਸ ਨੂੰ ਹਰਾਉਣ ਨਾਲ ਡੈਮੋਕ੍ਰੈਟਾਂ ਦੀਆਂ ਸੀਟਾਂ ਦਾ ਅੰਕੜਾ 258 ਤੱਕ ਪੁੱਜ ਗਿਆ। ਰਿਪਬਲਿਕਨ ਪਾਰਟੀ ਨੂੰ ਘੱਟੋ-ਘੱਟ 173 ਸੀਟਾਂ ਮਿਲੀਆਂ ਹਨ। ਮਿਨੇਸੋਟਾ ਤੇ ਟੈਨੇਸੀ ਦੀ ਇਕ-ਇਕ ਤੇ ਲੂਈਜ਼ੀਆਨਾ ਦੀਆਂ 2 ਸੀਟਾਂ ਦਾ ਫ਼ੈਸਲਾ ਅਜੇ ਬਾਕੀ ਹੈ। ਲੂਈਜ਼ੀਆਨਾ ਦੀਆਂ ਦੋਵਾਂ ਸੀਟਾਂ ਲਈ ਦਸੰਬਰ ’ਚ ਦੂਜੇ ਗੇੜ ਦੀ ਵੋਟਿੰਗ ਹੋਵੇਗੀ। ਸੈਨੇਟ ਵਿਚ ਵੀ ਬਹੁਮਤ ਹਾਸਲ ਕਰਨ ਨਾਲ ਪਾਰਟੀ ਜਨਵਰੀ ਵਿਚ ਕਾਂਗਰਸ ਦੇ ਦੋਵਾਂ ਸਦਨਾਂ ਦੀ ਕਮਾਨ ਸੰਭਾਲੇਗੀ। ਇਸ ਜਿੱਤ ਨੇ ਡੈਮੋਕ੍ਰੈਟਾਂ ਦਾ ਹੌਸਲਾ ਵਧਾਇਆ ਹੈ, ਪਰ ਮਹਿੰਗਾਈ ਤੋਂ ਰਾਹਤ ਤੇ ਸਿਹਤ ਸਹੂਲਤਾਂ ਬਾਰੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਦੀ ਜ਼ਿੰਮੇਵਾਰੀ ਵੀ ਵਧਾ ਦਿੱਤੀ ਹੈ। ਡੈਮੋਕ੍ਰੈਟਾਂ ਨੇ ਹੁਣ ਤੱਕ ਆਪਣੀਆਂ ਸੀਟਾਂ ਵਿਚ ਕੁੱਲ 44 ਦਾ ਵਾਧਾ ਕੀਤਾ ਹੈ। ਇਹ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2018 ਦੀਆਂ ਮੱਧਕਾਲੀ ਚੋਣਾਂ ’ਚ ਹੋਏ ਵਾਧੇ ਨਾਲੋਂ ਚਾਰ ਸੀਟਾਂ ਵੱਧ ਹੈ। ਪਾਰਟੀ ਨੇ 1992 ਵਿਚ ਵੀ 258 ਸੀਟਾਂ ਜਿੱਤੀਆਂ ਸਨ, ਜਦਕਿ 2008 ਵਿਚ ਉਸ ਨੂੰ 257 ਸੀਟਾਂ ਮਿਲੀਆਂ ਸਨ। ਇਸ ਵਾਰ ਡੈਮੋਕ੍ਰੈਟਾਂ ਨੇ ਰਿਪਬਲਿਕਨਾਂ ਦੇ ਕਈ ਮਜ਼ਬੂਤ ਗੜ੍ਹਾਂ ਵਿਚ ਵੀ ਸੰਨ੍ਹ ਲਾਈ ਹੈ। ਸੈਨੇਟ ਦੀਆਂ 100 ਵਿਚੋਂ 56 ਸੀਟਾਂ ਜਿੱਤਣ ਮਗਰੋਂ ਡੈਮੋਕ੍ਰੈਟ ਕਾਂਗਰਸ ਵਿਚ ਮਜ਼ਬੂਤ ਸਥਿਤੀ ਵਿਚ ਹੋਣਗੇ, ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਿਚ ਬਣੇ ਰਹਿਣਗੇ। ਇਸ ਤਰ੍ਹਾਂ ਦੇਸ਼ ਦੀ ਸੱਤਾ ਦੋਵਾਂ ਪਾਰਟੀਆਂ ਵਿਚਾਲੇ ਵੰਡੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਕਿਰਪਾਨ ਤੇ ਸਿੱਖ ਭਾਈਚਾਰੇ ਦੇ ਗੰਭੀਰ ਮਸਲਿਆਂ ਸੰਬੰਧੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਪੰਥਕ ਕਾਨਫਰੰਸ ਅਗਲੀ ਖ਼ਬਰ ਭਾਰਤ - ਨਿਊਜ਼ੀਲੈਂਡ ਵਿਚਾਲੇ ਵੈਲਿੰਗਟਨ ਟੈਸਟ ਡਰਾਅ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਰਾਹ ਹੋਈ ਮੁਸ਼ਕਿਲ
Ad Position 24