27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਦੌੜ ਪੂਰੀ ਕਰਦੇ ਹੋਏ ਨਿਊਜ਼ੀਲੈਂਡ ਦੇ ਖ਼ਿਡਾਰੀ। -ਕ੍ਰਾਈਸਟਚਰਚ ਟੈਸਟ- ਨਿਊਜ਼ੀਲੈਂਡ ਨੇ ਪਹਿਲੇ ਦਿਨ 5 ਵਿਕਟਾਂ ਦੇ ਨੁਕਸਾਨ ’ ਤੇ ਬਣਾਈਆਂ 246 ਦੌੜਾਂ

ਕ੍ਰਾਈਸਟਚਰਚ, 27 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 28-11-2026
ਕ੍ਰਾਈਸਟਚਰਚ, 27 ਨਵੰਬਰ (ਪੀ.ਟੀ.ਆਈ.)-ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਦੂਜੇ ਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ’ਚ 5 ਵਿਕਟਾਂ ਦੇ ਨੁਕਸਾਨ ’ਤੇ 246 ਦੌੜਾਂ ਬਣਾਈਆਂ। ਅੱਜ ਸ਼ੁਰੂਆਤ ’ਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਇਕ ਵਾਰ ਫਿਰ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਦੇ ਹੋਏ ਪਹਿਲੇ ਸੈਸ਼ਨ ’ਚ ਨਿਊਜ਼ੀਲੈਂਡ ਡੇਵੋਨ ਕਾਨਵੇ (79 ਗੇਂਦਾਂ ’ਤੇ 31 ਦੌੜਾਂ) ਹੀ ਆਊਟ ਹੋਣ ਵਾਲੇ ਇਕਲੌਤੇ ਬੱਲੇਬਾਜ਼ ਰਹੇ। ਦੂਜੇ ਸੈਸ਼ਨ ’ਚ ਨਿਊਜ਼ੀਲੈਂਡ ਨੇ ਕਪਤਾਨ ਟੌਮ ਲੈਥਮ (128 ਗੇਂਦਾਂ ’ਤੇ 59 ਦੌੜਾਂ), ਹੈਨਰੀ ਨਿਕੋਲਸ (46 ਗੇਂਦਾਂ ’ਤੇ 16 ਦੌੜਾਂ) ਤੇ ਰਚਿਨ ਰਵਿੰਦਰਾ (0) ਦੀਆਂ ਵਿਕਟਾਂ ਗੁਆ ਦਿੱਤੀਆਂ। ਤੀਜੇ ਸੈਸ਼ਨ ’ਚ ਡੈਰਿਲ ਮਿਚੇਲ (74 ਗੇਂਦਾਂ ’ਤੇ 31 ਦੌੜਾਂ) ਆਊਟ ਹੋਏ। ਦਿਨ ਦੀ ਖੇਡ ਖਤਮ ਹੋਣ ਸਮੇਂ ਵਿਕਟਕੀਪਰ ਬੱਲੇਬਾਜ਼ ਟੌਮ ਬਲੰਡੇਲ (117 ਗੇਂਦਾਂ ’ਤੇ ਅਜੇਤੂ 53 ਦੌੜਾਂ) ਤੇ ਗਲੇਨ ਫਿਲਿਪਸ (64 ਗੇਂਦਾਂ ’ਤੇ ਅਜੇਤੂ 36 ਦੌੜਾਂ) ਕ੍ਰੀਜ਼ ’ਤੇ ਡਟੇ ਹੋਏ ਸਨ। ਦੋਵਾਂ ਨੇ ਛੇਵੀਂ ਵਿਕਟ ਲਈ ਹੁਣ ਤੱਕ 62 ਦੌੜਾਂ ਜੋੜ ਲਈਆਂ ਹਨ। ਭਾਰਤ ਵਲੋਂ ਆਕਾਸ਼ ਦੀਪ ਨੇ 52 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਗੁਰਨੂਰ ਬਰਾੜ ਨੇ 52 ਦੌੜਾਂ ਦੇ ਕੇ 1, ਅੰਸ਼ੁਲ ਕੰਬੋਜ ਨੇ 56 ਦੌੜਾਂ ਦੇ ਕੇ 1 ਤੇ ਵਾਸ਼ਿੰਗਟਨ ਸੁੰਦਰ ਨੇ 36 ਦੌੜਾਂ ਦੇ ਕੇ 1 ਵਿਕਟ ਲਈ। ਬੁਮਰਾਹ ਨੇ 19 ਓਵਰਾਂ ’ਚ 37 ਦੌੜਾਂ ਦਿੱਤੀਆਂ ਅਤੇ ਲਗਾਤਾਰ ਦਬਾਅ ਬਣਾਈ ਰੱਖਿਆ, ਪਰ ਉਨ੍ਹਾਂ ਨੂੰ ਕੋਈ ਵਿਕਟ ਲੈਣ ’ਚ ਅਸਫਲ ਰਹੇ।
Ad Position 22
No active advertisement
ਪਿਛਲੀ ਖ਼ਬਰ 24 ਲੱਖ ਡਾਲਰ ਤੋਂ ਵੱਧ ਦੀ ਠੱਗੀ ਦੇ ਮਾਮਲੇ ’ ਚ ਭਾਰਤੀ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਭਾਰਤੀ ਕੌਂਸਲ ਜਨਰਲ ਸਿਆਟਲ ਵਲੋਂ ‘ ਸਿੱਧੂ ਫਾਰਮ ’ ਦਾ ਵਿਸ਼ੇਸ਼ ਦੌਰਾ ਚੇਤ ਸਿੰਘ ਸਿੱਧੂ ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗ...
Ad Position 24