17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

05-03-26

Ad Position 21
No active advertisement
ਅਜੀਤ ਡੈਸਕ 06-03-2026

 ਗੁੱਸਾ ਅਤੇ ਅਸਹਿਣਸ਼ੀਲਤਾ

ਅੱਜ ਸਮਾਜ ਵਿਚ ਗੁੱਸੇ ਅਤੇ ਅਸਹਿਣਸ਼ੀਲਤਾ ਦੀ ਸਮੱਸਿਆ ਵਧਦੀ ਜਾ ਰਹੀ ਹੈ। ਕਈ ਵਾਰ ਲੋਕ ਛੋਟਆਂ-ਛੋਟੀਆਂ ਗੱਲਾਂ 'ਤੇ ਇੰਨਾ ਭੜਕ ਜਾਂਦੇ ਹਨ ਕਿ ਉਹ ਕਿਸੇ ਦੀ ਜਾਨ ਤੱਕ ਲੈ ਲੈਂਦੇ ਹਨ। ਇਹ ਘਟਨਾਵਾਂ ਨਾ ਸਿਰਫ਼ ਪਰਿਵਾਰਾਂ ਨੂੰ ਤਬਾਹ ਕਰਦੀਆਂ ਹਨ, ਸਗੋਂ ਸਮਾਜ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਵੀ ਪੈਦਾ ਕਰਦੀਆਂ ਹਨ। ਛੋਟੀ ਗੱਲਾਂ 'ਤੇ ਝਗੜੇ ਆਮ ਹੁੰਦੇ ਹਨ, ਪਰ ਜਦੋਂ ਗੁੱਸਾ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਨਤੀਜੇ ਬਹੁਤ ਭਿਆਨਕ ਹੁੰਦੇ ਹਨ।
ਅਕਸਰ ਇਹ ਘਟਨਾਵਾਂ ਅਹੰਕਾਰ, ਨਸ਼ੇ, ਜਾਂ ਗਲਤ ਸੰਗਤ ਕਾਰਨ ਵੀ ਹੁੰਦੀਆਂ ਹਨ। ਇਕ ਪਲ ਦੀ ਗਲਤੀ ਸਾਰੀ ਜ਼ਿੰਦਗੀ ਦਾ ਪਛਤਾਵਾ ਬਣ ਸਕਦੀ ਹੈ।ਇਸ ਸਮੱਸਿਆ ਦਾ ਹੱਲ ਸਿੱਖਿਆ ਅਤੇ ਸੰਸਕਾਰਾਂ ਵਿਚ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਬਰ, ਸ਼ਾਂਤੀ ਅਤੇ ਸਮਝਦਾਰੀ ਦੀ ਸਿੱਖਿਆ ਦੇਣੀ ਚਾਹੀਦੀ ਹੈ। ਪਰਿਵਾਰ ਅਤੇ ਸਕੂਲਾਂ ਨੂੰ ਮਿਲ ਕੇ ਨੈਤਿਕ ਮੁੱਲਾਂ 'ਤੇ ਜ਼ੋਰ ਦੇਣਾ ਚਾਹੀਦਾ ਹੈ। ਨਾਲ ਹੀ, ਕਾਨੂੰਨ ਦੀ ਸਖ਼ਤ ਪਾਲਣਾ ਵੀ ਲਾਜ਼ਮੀ ਹੈ ਤਾਂ ਜੋ ਅਜਿਹੇ ਅਪਰਾਧਾਂ ਨੂੰ ਰੋਕਿਆ ਜਾ ਸਕੇ।

-ਹਰਪ੍ਰੀਤ ਕੌਰ ਸੇਖੋਂ,
ਬਾਗਸਿਕੰਦਰ

ਖਾਲੀ ਅਸਾਮੀਆਂ ਭਰੇ ਸਰਕਾਰ

ਇਤਿਹਾਸਕ ਸ਼ਹਿਰ ਨਾਭਾ ਦੇ ਇਲਾਕੇ ਦੇ ਦੋ ਮਾਣਮੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਚ ਪ੍ਰਿੰਸੀਪਲਾਂ ਦਾ ਨਾ ਹੋਣਾ ਸਰਕਾਰ ਦੀ ਸਿੱਖਿਆ ਕ੍ਰਾਂਤੀ ਲਈ ਚੁਣੌਤੀ ਬਣਿਆ ਹੋਇਆ ਹੈ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਦੂਰੋਂ-ਦੂਰੋਂ ਪੜ੍ਹਨ ਆਉਂਦੇ ਹਨ। ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ। ਸਾਰੇ ਪੰਜਾਬ ਦੇ ਸਕੂਲਾਂ ਵਿਚ ਵੱਡੀ ਪੱਧਰ 'ਤੇ ਸਕੂਲ ਮੁਖੀਆਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ। ਸਿੱਖਿਆ ਮੰਤਰੀ ਨੂੰ ਤਰੱਕੀ ਦੇ ਕੇ ਜਾਂ ਸਿੱਧੀ ਭਰਤੀ ਰਾਹੀਂ ਸਕੂਲ ਮੁਖੀਆਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਤੁਰੰਤ ਕਾਰਵਾਈ ਕਰਕੇ ਸਿੱਖਿਆ ਕ੍ਰਾਂਤੀ ਦੀ ਲਾਜ ਰੱਖ ਲੈਣੀ ਚਾਹੀਦੀ ਹੈ।

-ਮੇਜਰ ਸਿੰਘ ਨਾਭਾ

ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ

ਟ੍ਰੈਫਿਕ ਨਿਯਮਾਂ ਦੀ ਪਾਲਣਾ ਸਾਡੀ ਸੁਰੱਖਿਆ ਲਈ ਬਹੁਤ ਹੀ ਜ਼ਰੂਰੀ ਹੈ। ਸੜਕਾਂ 'ਤੇ ਟ੍ਰੈਫਿਕ ਨਿਯਮ ਮੰਨਣ ਨਾਲ ਹਾਦਸੇ ਘੱਟ ਹੁੰਦੇ ਹਨ ਅਤੇ ਅਨੇਕਾਂ ਕੀਮਤੀ ਜਾਨਾਂ ਬਚਦੀਆਂ ਹਨ। ਹੈਲਮੈਟ ਪਹਿਨਣਾ, ਸੀਟ ਬੈਲਟ ਲਗਾਉਣਾ, ਨਿਰਧਾਰਿਤ ਗਤੀ ਸੀਮਾ ਦੀ ਪਾਲਣਾ ਕਰਨੀ ਅਤੇ ਲਾਲ ਬੱਤੀ 'ਤੇ ਰੁਕਣਾ ਸਾਡੇ ਨਾਲ ਦੂਸਰਿਆਂ ਦੀ ਸੁਰੱਖਿਆ ਲਈ ਵੀ ਲਾਭਦਾਇਕ ਹੈ। ਟ੍ਰੈਫਿਕ ਨਿਯਮ ਤੋੜਣ ਨਾਲ ਨਾ ਸਿਰਫ ਜੁਰਮਾਨਾ ਭਰਨਾ ਪੈਂਦਾ ਹੈ, ਬਲਕਿ ਆਪਣੀ ਅਤੇ ਦੂਸਰਿਆਂ ਦੀਆਂ ਜਾਨਾਂ ਨੂੰ ਵੀ ਖ਼ਤਰੇ ਵਿਚ ਪਾਇਆ ਜਾਂਦਾ ਹੈ। ਜਦੋਂ ਹਰ ਨਾਗਰਿਕ ਜ਼ਿੰਮੇਵਾਰੀ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਾ ਹੈ ਉਦੋਂ ਹੀ ਸੜਕਾਂ ਸੁਰੱਖਿਅਤ ਬਣਦੀਆਂ ਹਨ। ਇਸ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਕਿਸੇ ਦਾ ਫ਼ਰਜ਼ ਹੈ।

-ਸਤਵਿੰਦਰ ਕੌਰ ਮੱਲੇਵਾਲ

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਸਿਹਤ ਖ਼ਬਰਨਾਮਾ
Ad Position 24