16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

17-09-2026

17-09-2026

Ad Position 21
repet_subhas-goyals [Copy P29]
ਅਜੀਤ ਡੈਸਕ 17-09-2026

ਬਦਲ ਰਿਹਾ ਰਹਿਣ-ਸਹਿਣ


ਅੱਜ ਦਾ ਯੁੱਗ ਤਕਨੀਕੀ ਯੁੱਗ ਹੈ, ਜਿਸ ਵਿਚ ਛੋਟੀ ਤੋਂ ਛੋਟੀ ਚੀਜ਼ ਵਿਚ ਵੀ ਪਰਿਵਰਤਨ ਆਇਆ ਹੈ | ਮਨੁੱਖ ਦੇ ਪਹਿਰਾਵੇ ਵਿਚ ਵੀ ਪਰਿਵਰਤਨ ਆ ਗਿਆ ਹੈ | ਪੁਰਸ਼ ਅਤੇ ਇਸਤਰੀਆਂ ਨੇ ਸਾਦਾ ਪਹਿਰਾਵਾ ਛੱਡ ਕੇ ਫੈਸ਼ਨੇਬਲ ਪਹਿਰਾਵਾ ਅਪਣਾਉਣਾ ਸ਼ੁਰੂ ਕਰ ਦਿੱਤਾ | ਪਹਿਰਾਵੇ ਦੇ ਨਾਲ ਹੀ ਅੱਜ ਦੇ ਨੌਜਵਾਨ ਨਸ਼ਿਆਂ ਨੂੰ  ਵੀ ਫੈਸ਼ਨ ਮੰਨਦੇ ਹਨ ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਹਨ | ਫੈਸ਼ਨ ਇਕ ਅਜਿਹੀ ਤਬਾਹੀ ਹੈ ਜਿਸ ਵੱਲ ਅਸੀਂ ਖ਼ੁਦ ਚੱਲ ਕੇ ਜਾਂਦੇ ਹਾਂ | ਅਸੀਂ ਸੁੰਦਰ ਦਿਖਾਈ ਦੇਣ ਲਈ ਅਤੇ ਲੋਕ ਦਿਖਾਵੇ ਲਈ ਫੈਸ਼ਨ ਕਰਦੇ ਹਾਂ | ਬੱਚੇ ਵੀ ਵੱਡਿਆਂ ਨੂੰ  ਦੇਖ ਕੇ ਫੈਸ਼ਨ ਕਰਨੇ ਸ਼ੁਰੂ ਕਰ ਦਿੰਦੇ ਹਨ ਅਤੇ ਆਪਣੇ ਮਾਂ-ਬਾਪ ਤੋਂ ਨਵੀਆਂ ਅਤੇ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਦੇ ਹਨ | ਬ੍ਰੈਂਡਿਡ ਕੱਪੜੇ, ਜੁੱਤੀਆਂ, ਇੱਤਰ, ਘੜੀਆਂ ਪਹਿਨਣਾ ਫੈਸ਼ਨ ਬਣ ਗਿਆ ਹੈ | ਜੋ ਕਿ ਸਮੇਂ-ਸਮੇਂ ਸਿਰ ਬਦਲਦਾ ਰਹਿੰਦਾ ਹੈ | ਇੰਟਰਨੈੱਟ ਉੱਪਰ ਫੋਟੋਆਂ ਅਤੇ ਵੀਡੀਓ ਪਾਉਣਾ ਵੀ ਫੈਸ਼ਨ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ, ਛੋਟੇ ਬੱਚੇ ਵੀ ਇੰਟਰਨੈੱਟ ਉੱਪਰ ਆਪਣਾ ਅਲੱਗ ਅਕਾਊਾਟ ਬਣਾ ਕੇ ਉਸ ਉੱਪਰ ਆਪਣੀਆਂ ਫੋਟੋਆਂ ਅਤੇ ਵੀਡੀਓ ਅਪਲੋਡ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਉਹ ਹੌਲੀ-ਹੌਲੀ ਆਪਣੇ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਹੋ ਕੇ ਆਪਣੀ ਮਨਮਰਜ਼ੀ ਕਰਨ ਲੱਗ ਪੈਂਦੇ ਹਨ | ਇਸ ਤਕਨਾਲੋਜੀ ਅਤੇ ਫੈਸ਼ਨ ਦੇ ਜ਼ਮਾਨੇ ਵਿਚ ਬੱਚਿਆਂ ਦਾ ਭਵਿੱਖ ਕਿਵੇਂ ਖਰਾਬ ਹੋ ਜਾਂਦਾ ਹੈ ਇਹ ਉਸ ਦੇ ਮਾਂ ਬਾਪ ਨੂੰ  ਪਤਾ ਹੀ ਨਹੀਂ ਚਲਦਾ |


-ਹਰਪ੍ਰੀਤ ਕੌਰ ਸੇਖੋਂ
ਬਾਗ  ਸਿਕੰਦਰ |


80ਵਾੇ ਦੀਆਂ ਏਆਈ ਤਸਵੀਰਾਂ


ਪੁਰਾਣੀਆਂ ਯਾਦਾਂ ਨੂੰ  ਤਾਜ਼ਾ ਕਰਨ ਲਈ ਸੋਸ਼ਲ ਮੀਡੀਆ 'ਤੇ ਅੱਜਕੱਲ੍ਹ 1980 ਦੇ ਦਹਾਕੇ ਜਿਹੀਆਂ ਤਸਵੀਰਾਂ ਦਿਖਾਉਣ ਦਾ ਰੁਝਾਨ ਚੱਲ ਰਿਹਾ ਹੈ | ਲੋਕ ਆਪਣੀ ਫੋਟੋ 1980 ਦੇ ਦਹਾਕੇ ਮੁਤਾਬਿਕ ਸੋਸ਼ਲ ਮੀਡੀਆ ਦੇ ਫੇਸਬੁਕ, ਟਵਿੱਟਰ, ਵਾਟਸਐਪ 'ਤੇ ਸਾਂਝੀ ਕਰ ਰਹੇ ਹਨ | ਏਆਈ ਕੁਝ ਸੈਕਿੰਡਾਂ 'ਚ ਤਸਵੀਰ ਨੂੰ  80ਵੇਂ ਦਹਾਕੇ ਦੇ ਹਾਵ-ਭਾਵ, ਕੱਪੜਿਆਂ, ਬਾਲਾਂ, ਸਟਾਈਲ 'ਚ ਬਦਲ ਦਿੰਦੀ ਹੈ | ਮਾਹਰਾਂ ਅਨੁਸਾਰ ਇਹ ਲੋਕਾਂ ਦੇ ਪੁਰਾਣੇ ਸੱਭਿਆਚਾਰ ਪ੍ਰਤੀ ਪਿਆਰ ਨੂੰ  ਦਰਸਾਉਂਦਾ ਹੈ | ਪਰ ਏਆਈ ਦੇ ਜ਼ਮਾਨੇ 'ਚ ਲੋਕ ਆਪਣੇ ਮਨੋਰੰਜਨ ਲਈ ਜਾਂ ਖ਼ੁਦ ਨੂੰ  ਪੁਰਾਣੇ ਸਮੇਂ ਦੇ ਮੁਤਾਬਕ ਦਿੱਖਣ ਲਈ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਲੱਗੇ ਹਨ | ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ  ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਬਾਰੇ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਕਈ ਵਾਰ ਜਦੋਂ ਅਸੀਂ ਆਪਣੀ ਸੋਸ਼ਲ ਮੀਡੀਆ 'ਤੇ ਕੋਈ ਫੋਟੋ ਜਾਂ ਜਾਣਕਾਰੀ ਸ਼ੇਅਰ ਕਰਦੇ ਹਾਂ ਤਾਂ ਇਹ ਕਈ ਥਾਵਾਂ 'ਤੇ ਸਾਂਝੀ ਹੋ ਜਾਂਦੀ ਹੈ | ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਆਪਣੀ ਕੋਈ ਫੋਟੋ ਜਾਂ ਜਾਣਕਾਰੀ ਅਪਲੋਡ ਕਰਦੇ ਹਾਂ ਤਾਂ ਉਸ ਸਮੇਂ ਜਿਸ ਬੰਦੇ ਕੋਲ ਖੜੇ੍ਹ ਹੋਈਏ ਜਾਂ ਅਸੀਂ ਕਿਤੇ ਜਾ ਰਹੇ ਹੋਈਏ ਸਾਰੀ ਜਾਣਕਾਰੀ ਜਨਤਕ ਹੋ ਜਾਂਦੀ ਹੈ | ਤਸਵੀਰ ਦੇ ਪਿਛੋਕੜ ਤੋਂ ਘਰਾਂ, ਕੰਮ ਕਰਨ ਵਾਲੀਆਂ ਥਾਵਾਂ, ਪਰਿਵਾਰਿਕ ਮੈਂਬਰਾਂ ਬਾਰੇ ਤੱਕ ਜਾਣਕਾਰੀ ਮਿਲ ਜਾਂਦੀ ਹੈ | ਅਕਸਰ ਕੁਝ ਲੋਕ ਕਿਸੇ ਥਾਂ 'ਤੇ ਘੁੰਮਣ ਜਾਂਦੇ ਹਨ ਤਾਂ ਉੱਥੇ ਦੀਆਂ ਤਸਵੀਰਾਂ ਲਾਈਵ ਲੋਕੇਸ਼ਨ ਪਾ ਕੇ ਜਨਤਕ ਕਰ ਦਿੰਦੇ ਹਨ, ਅਜਿਹੀ ਜਾਣਕਾਰੀ ਸਾਂਝੀ ਕਰਨ ਨਾਲ ਉਹ ਕਈ ਵਾਰ ਕਿਸੇ ਮੁਸੀਬਤ ਵਿਚ ਵੀ ਫਸ ਜਾਂਦੇ ਹਨ | ਏਆਈ ਨਾਲ ਤਿਆਰ ਤਸਵੀਰ ਦੇ ਜਨਤਕ ਕਰਨ ਨਾਲ ਇਸ ਦੀ ਕਾਪੀ ਕਰਕੇ ਇਸ ਦੀ ਕੋਈ ਵੀ ਦੁਰਵਰਤੋਂ ਕਰ ਸਕਦਾ ਹੈ | ਪਤਾ ਨਹੀਂ ਕਿਉਂ ਲੋਕ ਆਪਣੇ ਫੋਲਵਰਜ਼ ਵਧਾਉਣ ਦੇ ਚੱਕਰ ਵਿਚ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਕੇ ਕਿਉਂ ਜੋਖ਼ਮ ਭਰਿਆ ਕਦਮ ਚੁੱਕਦੇ ਹਨ | ਤੁਹਾਡੇ ਵਲੋਂ 80 ਦੇ ਦਹਾਕਿਆਂ ਦੀ ਅਪਲੋਡ ਫੋਟੋ ਤੁਹਾਨੂੰ ਕੁਝ ਪਲ ਦੀ ਖੁਸ਼ੀ ਦੇਵੇਗੀ, ਪਰ ਡਿਜੀਟਲ ਫੁੱਟ ਪਿ੍ੰਟ ਬਹੁਤ ਲੰਬੇ ਸਮੇਂ ਤੱਕ ਕਾਇਮ ਰਹਿੰਦਾ ਹੈ |


-ਸੰਜੀਵ ਸਿੰਘ ਸੈਣੀ  ਮੁਹਾਲੀ | 

ਬੱਚਿਆਂ ਨੂੰ  ਪਿਆਰ


ਮਾਤਾ-ਪਿਤਾ ਨੂੰ  ਬੱਚੇ ਬਹੁਤ ਪਿਆਰੇ ਲੱਗਦੇ ਹਨ | ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਬਹੁਤ ਲਾਡ ਨਾਲ ਕਰਦੇ ਹਨ | ਉਨ੍ਹਾਂ ਦਾ ਖਾਣ-ਪੀਣ, ਪੜ੍ਹਾਈ ਅਤੇ ਸਿਹਤ ਦਾ ਵੀ ਪੂਰਾ ਖ਼ਿਆਲ ਰੱਖਦੇ ਹਨ | ਭਾਵੇਂ ਉਹ ਵੱਡੇ ਹੋ ਕੇ ਆਪਣੇ ਮਾਤਾ-ਪਿਤਾ ਦੀ ਪਰਵਾਹ ਹੀ ਨਹੀਂ ਕਰਦੇ |
ਸਾਡੀ ਗੁਆਂਢਣ ਬੀਬੀ ਆਪਣੀ ਬੇਟੀ ਨੂੰ  ਬਹੁਤ ਪਿਆਰ ਕਰਦੀ ਹੈ ਤੇ ਘਰ ਦਾ ਕੋਈ ਕੰਮ ਕਰਨ ਨਹੀਂ ਦਿੰਦੀ | ਇਕ ਦਿਨ ਮੈਂ ਉਸ ਨੂੰ  ਪੁੱਛਿਆ ਤੂੰ ਆਪਣੀ ਬੇਟੀ ਨੂੰ  ਇੰਨਾ ਪਿਆਰ ਕਿਉਂ ਕਰਦੀ ੈਂ, ਉਸ ਨੇ ਉੱਤਰ ਦਿੱਤਾ ਕਿਉਂਕਿ ਉਹ ਇਕੱਲੀ ਹੈ | ਬੱਚੇ ਨੂੰ  ਪਿਆਰ ਜ਼ਰੂਰ ਕਰੋ, ਖ਼ਾਸ ਕਰਬੇਟੀਆਂ ਨੂੰ  | ਘਰ ਦਾ ਕੰਮ (ਰਸੋਈ ਆਦਿ) ਜ਼ਰੂਰ ਸਿਖਾਓ ਅਤੇ ਨੈਤਿਕ ਗੁਣ ਬੱਚੇ 'ਚ ਜ਼ਰੂਰ ਹੋਣੇ ਚਾਹੀਦੇ ਹਨ |


-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਕਪੂਰਥਲਾ |

Ad Position 22
No active advertisement
ਪਿਛਲੀ ਖ਼ਬਰ ਪਟਵਾਰੀਆਂ ਨੇ ਧਰਨਾ ਦਿੰਦਿਆਂ ਮੰਗਾਂ ਦੀ ਪੂਰਤੀ ਦੀ ਕੀਤੀ ਮੰਗ ਅਗਲੀ ਖ਼ਬਰ ਜੋ ਏਕੇ ਨੂੰ ਵਿਉਂਤਬੰਦੀ ਦਾ ਧੁਰਾ ਬਣਾਉਣਗੇ, ਉਹੀ ਕਾਮਯਾਬ ਹੋਣਗੇ | —ਵੀਨਸ ਲੋਮਬਰਾਡੀ
Ad Position 24