03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬੱਸ ਸਟੈਂਡ ਮਹਿਤਪੁਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਮਹਿਤਪੁਰ, 1 ਜਨਵਰੀ (ਲਖਵਿੰਦਰ ਸਿੰਘ)-ਮਹਿਤਪੁਰ ਸ਼ਹਿਰ 'ਚ ਮੁਜ਼ਾਹਰਾ ਕਰਕੇ ਮਜ਼ਦੂਰ, ਕਿਸਾਨ ਮੁਲਾਜ਼ਮ, ਵਿਦਿਆਰਥੀ ਨÏਜਵਾਨ ਜਥੇਬੰਦੀਆਂ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲÏਦ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਬੱਸ ਸਟੈਂਡ ਮਹਿਤਪੁਰ ਵਿਖੇ ਸਾੜਿਆ ਗਿਆ ¢ ਸੰਗਰੂਰ ਪੁਲਿਸ ਵਲੋਂ ਮੁਕੇਸ਼ ਮਲÏਦ ਨੂੰ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਤੋਂ ਪੰਜਾਬ ਦੇ ਸੀ.ਆਈ. ਏ ਸਟਾਫ ਸੰਗਰੂਰ ਅਤੇ ਸਪੈਸ਼ਲ ਪੁਲਿਸ ਵਲੋਂ ਬਿਨਾਂ ਸਥਾਨਕ ਪੁਲਿਸ ਨੂੰ ਸੂਚਨਾ ਦਿੱਤਿਆਂ ਅਗਵਾ ਕਰਕੇ ਕਈ ਸਾਲ ਪੁਰਾਣੇ ਝੂਠੇ ਕੇਸ ਚ ਬੰਦ ਕਰ ਦਿੱਤਾ ¢ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੁਕੇਸ਼ ਮਲÏਦ ਗਿ੍ਫ਼ਤਾਰੀ ਦੀ ਨਿਖੇਧੀ ਕਰਦਿਆਂ ਬਿਨਾਂ ਸ਼ਰਤ ਰਿਹਾਅ ਦੀ ਮੰਗ ਕੀਤੀ¢ ਇਸ ਮÏਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਸਰਕਾਰ ਆਪਣੇ ਆਪ ਮਜ਼ਦੂਰ ਹਿਤੈਸ਼ੀ ਦੱਸਦੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਆਗੂ ਨੂੰ ਗਿ੍ਫਤਾਰ ਕਰਕੇ ਆਗੂ ਰਹਿਤ ਕਰ ਰਹੀ ਹੈ¢ ਇਸ ਮÏਕੇ ਸੰਬੋਧਨ ਕਰਨ ਵਾਲਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕÏਰ, ਕੋਮਲ, ਤਮੰਨਾ,ਪੀ.ਐਮ.ਯੂ ਦੇ ਇਲਾਕਾ ਪ੍ਰਧਾਨ ਵਿਜੇ ਬਾਠ, ਪ੍ਰਕਾਸ਼,ਕਸ਼ਮੀਰ ਮੰਡਿਆਲਾ , ਨÏਜਵਾਨ ਭਾਰਤ ਸਭਾ ਦੇ ਪ੍ਰਧਾਨ ਸੁੱਖ ਮੰਡਿਆਲਾ, ਸੰਨੀ, ਮੰਗਲਜੀਤ ਪੰਡੋਰੀ, ਇਸਤਰੀ ਜਾਗਿ੍ਤੀ ਮੰਚ ਦੇ ਪ੍ਰਧਾਨ ਅਨੀਤਾ ਸੰਧੂ, ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਬਚਨ ਸਿੰਘ, ਰਤਨ ਸਿੰਘ, ਸੁਰਜੀਤ ਕÏਰ, ਬਖਸ਼ੋ ਮੰਡਿਆਲਾ ਪ੍ਰਕਾਸ਼ ਮਾਨ ਆਦਿ ਨੇ ਸੰਬੋਧਨ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗਿ੍ਫ਼ਤਾਰ ਅਗਲੀ ਖ਼ਬਰ ਗਰਭਕਾਲ ਵਿਚ ਸ਼ੂਗਰ ਅਤੇ ਵੱਧ ਖੂਨ ਦਬਾਅ : ਕੀ ਹੋਣ ਸਾਵਧਾਨੀਆਂ
Ad Position 24