13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ <br/>

Ad Position 21
No active advertisement
ਅਜੀਤ ਡੈਸਕ 05-01-2026
ਕਾਲਾਂਵਾਲੀ/ਸਿਰਸਾ, 4 ਜਨਵਰੀ (ਭੁਪਿੰਦਰ ਪੰਨੀਵਾਲੀਆ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਾਲਾਂਵਾਲੀ ਪਿੰਡ ਤੇ ਮੰਡੀ ਵਿਚ ਨਗਰ ਕੀਰਤਨ ਸਜਾਇਆ | ਇਸ ਨਗਰ ਕੀਰਤਨ ਦੀ ਅਗਵਾਈ ਗੁਰੂ ਜੀ ਦੇ ਪੰਜ ਪਿਆਰਿਆਂ ਨੇ ਕੀਤੀ | ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਇਹ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਸ਼ੁਰੂ ਹੋ ਕੇ ਡੱਬਵਾਲੀ ਰੋਡ, ਬੱਸ ਅੱਡੇ, ਅਨਾਜ ਮੰਡੀ, ਪੰਜਾਬ ਬੱਸ ਅੱਡਾ, ਪੰਜ ਰਤਨ ਸਿਨੇਮਾ ਰੋਡ, ਵਾਟਰ ਵਰਕਸ ਰੋਡ, ਸਬਜ਼ੀ ਮੰਡੀ, ਤਖ਼ਤਮੱਲ ਰੇਲਵੇ ਫਾਟਕ ਤੇ ਦੇਸੂ ਰੋਡ ਸ਼ਾਮਲ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ | ਨਗਰ ਕੀਰਤਨ 'ਚ ਸ਼ਰਧਾਲੂ ਪਾਲਕੀ ਦੇ ਨਾਲ-ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚੱਲ ਰਹੇ ਸਨ | ਅਨਾਜ ਮੰਡੀ ਪਹੁੰਚਣ 'ਤੇ ਵਪਾਰੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਸ਼ਰਧਾਲੂਆਂ ਲਈ ਲੰਗਰ ਲਗਾਇਆ | ਇਸ ਦੌਰਾਨ ਨਗਰ ਕੀਰਤਨ ਦਾ ਸਵਾਗਤ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਨਾਲ ਕੀਤਾ | ਦੇਸੂ ਰੋਡ 'ਤੇ ਮਨਜੀਤ ਸਿੰਘ ਦੇ ਆਰਾ ਵਿਖੇ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ | ਰਾਗੀ ਢਾਡੀ ਜਥਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਇਆ | ਸਮਾਗਮ ਦੌਰਾਨ ਅਕਾਲੀ ਬਾਬਾ ਫੂਲਾ ਸਿੰਘ ਗੱਤਕਾ ਅਕੈਡਮੀ ਕਾਲਾਂਵਾਲੀ ਦੇ ਗਤਕਾ ਪਾਰਟੀ ਦੇ ਮੈਂਬਰਾਂ ਨੇ ਗਤਕਾ ਖੇਡਦੇ ਹੋਏ ਕਈ ਸ਼ਾਨਦਾਰ ਕਰਤੱਬ ਦਿਖਾਏ | ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਔਰਤ ਦੀ ਜਾਨ ਬਚਾਉਣ ਵਾਲੇ ਕਾਂਸਟੇਬਲ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਡਾਕਟਰਾਂ ਦੇ ਬੋਰਡ ਨੇ ਜੇਲ੍ਹ ਵਾਰਡਰ ਦਾ ਕੀਤਾ ਪੋਸਟਮਾਰਟਮ <br/>
Ad Position 24