ਕਾਲਾਂਵਾਲੀ/ਸਿਰਸਾ, 4 ਜਨਵਰੀ (ਭੁਪਿੰਦਰ ਪੰਨੀਵਾਲੀਆ)-ਕਾਲਾਂਵਾਲੀ ਰੇਲਵੇ ਸਟੇਸ਼ਨ 'ਤੇ ਬੀਤੀ 5 ਦਸੰਬਰ ਨੂੰ ਇਕ ਬਜ਼ੁਰਗ ਔਰਤ ਭਾਰੀ ਭੀੜ ਦੌਰਾਨ ਰੇਲ ਗੱਡੀ ਤੋਂ ਉਤਰ ਰਹੀ ਸੀ ਤੇ ਉਸ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਉਹ ਖਿੜਕੀ ਨਾਲ ਲਟਕ ਗਈ ਤੇ ਰੇਲ ਗੱਡੀ ਚੱਲ ਪਈ | ਉਹ ਰੇਲ ਗੱਡੀ ਦੇ ਨਾਲ ਹੀ ਖਿੱਚੀ ਜਾ ਰਹੀ ਸੀ | ਰੇਲਵੇ ਪੁਲੀਸ ਚੌਕੀ 'ਤੇ ਤਾਇਨਾਤ ਮੁਨਸ਼ੀ ਰਜਿੰਦਰ ਸਿੰਘ ਨੇ ਔਰਤ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਬਹਾਦਰੀ ਦਿਖਾਈ | ਜਿਸ 'ਤੇ ਅੰਬਾਲਾ ਰੇਲਵੇ ਪੁਲਿਸ ਦੀ ਐਸ. ਪੀ. ਨੀਤਿਕਾ ਗਹਿਲੋਤ ਨੇ ਕਾਂਸਟੇਬਲ ਰਜਿੰਦਰ ਸਿੰਘ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਸਰਟੀਫਿਕੇਟ ਤੇ ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ | ਰੇਲਵੇ ਪੁਲੀਸ ਚੌਕੀ ਵਿਖੇ ਇਕ ਸਾਦੇ ਸਮਾਰੋਹ 'ਚ ਐਸ. ਪੀ. ਅੰਬਾਲਾ ਰੇਲਵੇ ਪੁਲੀਸ ਨੀਤਿਕਾ ਗਹਿਲੋਤ ਵਲੋਂ ਕਾਂਸਟੇਬਲ ਰਜਿੰਦਰ ਸਿੰਘ ਨੂੰ ਭੇਜਿਆ ਸਰਟੀਫਿਕੇਟ ਤੇ ਨਕਦ ਇਨਾਮ ਦਿੱਤਾ | ਚੌਕੀ ਇੰਚਾਰਜ ਭੂਪ ਸਿੰਘ ਵਲੋਂ ਦਿੱਤਾ ਗਿਆ | ਚੌਕੀ ਇੰਚਾਰਜ ਭੂਪ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਰਜਿੰਾਦਰ ਸਿੰਘ ਦੀ ਬਹਾਦਰੀ ਕਾਰਨ ਬਜ਼ੁਰਗ ਅÏਰਤ ਦੀ ਜਾਨ ਬਚ ਗਈ | ਕਾਂਸਟੇਬਲ ਰਜਿੰਦਰ ਸਿੰਘ ਨੂੰ ਉਤਸ਼ਾਹਿਤ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਪੱਤਰ ਤੇ ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਭੇਜਿਆ ਜੋ ਅੱਜ ਉਸ ਨੂੰ ਭੇਟ ਕੀਤਾ | ਇਸ ਮੌਕੇ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਸੰਜੇ ਗਾਬਾ, ਸਮਾਜ ਸੇਵਕ ਸੰਤੋਖ ਸਿੰਘ, ਕਾਂਸਟੇਬਲ ਸੁਰਿੰਦਰ ਸਿੰਘ, ਮਹਿਲਾ ਕਾਂਸਟੇਬਲ ਸ਼ਰਬਤੀ ਦੇਵੀ, ਰਾਜਬੀਰ ਸਿੰਘ ਤੇ ਹੋਰ ਮੌਜੂਦ ਸਨ |