ਕਾਲਾਂਵਾਲੀ/ਸਿਰਸਾ, 5 ਜਨਵਰੀ (ਭੁਪਿੰਦਰ ਪੰਨੀਵਾਲੀਆ)-ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ | ਪ੍ਰੋਗਰਾਮ ਦੇ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਖੱਬੇ ਪੱਖੀ ਚਿੰਤਕ ਕਾ. ਸਵਰਨ ਸਿੰਘ ਵਿਰਕ, ਸਾਹਿਤ ਅਕਾਦਮੀ ਦਿੱਲੀ ਦੇ ਮੈਂਬਰ ਜਸਪਾਲ ਮਾਨਖੇੜਾ, ਪੰਜਾਬੀ ਸਤਿਕਾਰ ਸਭਾ ਸਿਰਸਾ ਦੇ ਪ੍ਰਧਾਨ ਪਰਦੀਪ ਸਚਦੇਵਾ, ਨਾਮਧਾਰੀ ਪੰਜਾਬੀ ਸਾਹਿਤ ਸਭਾ, ਸ੍ਰੀ ਜੀਵਨ ਨਗਰ ਦੇ ਪ੍ਰਧਾਨ ਲਖਵਿੰਦਰ ਸਿੰਘ ਬਾਜਵਾ, ਪ੍ਰਗਤੀਸ਼ੀਲ ਲੇਖਕ ਸੰਘ, ਸਿਰਸਾ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਸਿੰਧਰਾ ਤੇ ਪ੍ਰੋਗਰਾਮ ਕੋਆਰਡੀਨੇਟਰ ਬਲਜੀਤ ਬਿੱਟੂ ਮਲਕਪੁਰਾ ਨੇ ਕੀਤੀ | ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਪੰਨੀਵਾਲੀਆ ਨੇ ਆਏ ਮਹਿਮਾਨਾਂ ਤੇ ਸਾਹਿਤਕਾਰਾਂ ਦਾ ਸਵਾਗਤ ਕੀਤਾ | ਇਸ ਮੌਕੇ ਪ੍ਰਧਾਨਗੀ ਮੰਡਲ ਤੇ ਸਭਾ ਦੇ ਅਹੁਦੇਦਾਰਾਂ ਵਲੋਂ ਪੰਜਾਬੀ ਲੇਖਕ ਜਸਪਾਲ ਮਾਨਖੇੜਾ ਨੂੰ ਯੁੱਗ ਕਵੀ ਅਵਤਾਰ ਪਾਸ਼ ਯਾਦਗਾਰੀ ਐਵਾਰਡ ਤੇ ਪੰਜਾਬੀ ਲੇਖਿਕਾ ਕਰਮਜੀਤ ਦਿਉਣ ਐਲਨਾਬਾਦ ਨੂੰ ਮਾਤਾ ਅੰਗਰੇਜ਼ ਕੌਰ ਯਾਦਗਾਰੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਪੰਜਾਬੀ ਦੇ ਉੱਘੇ ਪੱਤਰਕਾਰ ਪ੍ਰਭੂ ਦਿਆਲ, ਪੰਜਾਬੀ ਨਾਟਕਕਾਰ ਡਾ. ਗੁਰਪ੍ਰੀਤ ਸਿੰਘ ਸਿੰਧਰਾ ਤੇ ਮਾਰਕਸਵਾਦੀ ਚਿੰਤਕ ਕਾ. ਕਸ਼ਮੀਰ ਦਮਦਮਾ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਪੰਜਾਬੀ ਲੇਖਿਕਾ ਸਰਬਜੀਤ ਸਿੰਘ ਜਰਮਨੀ ਦੇ ਕਹਾਣੀ ਸੰਗ੍ਰਹਿ 'ਇਮਾਨ ਅਜੈ ਜਿਉਂਦੈ!', ਅਸਾਮ ਦੀ ਵਾਸੀ ਪੰਜਾਬੀ ਲੇਖਿਕਾ ਹਰਕੀਰਤ ਹੀਰ ਦੇ ਕਾਵਿ ਸੰਗ੍ਰਹਿ 'ਜ਼ਿੰਦਗੀ ਦਾ ਵੇਦ', ਡਾ. ਗੁਰਪ੍ਰੀਤ ਸਿੰਘ ਸਿੰਧਰਾ ਵਲੋਂ ਸੰਪਾਦਿਕ ਪੁਸਤਕਾਂ 'ਸੱਚ ਕੀ ਬੇਲਾ' ਨਾਟਕਕਾਰ ਚਰਨ ਸਿੰਘ ਸਿੰਧਰਾ ਅਤੇ 'ਜੇ ਆਸ਼ਕ ਮਿਲ ਜਾਂਦੇ' ਲੇਖਕ ਪਦਮ ਸਿੰਧਰਾ ਲੋਕ ਅਰਪਣ ਕੀਤੀਆਂ ਗਈਆਂ | ਇਨ੍ਹਾਂ ਪੁਸਤਕਾਂ 'ਤੇ ਬਲਜੀਤ ਬਿੱਟੂ ਮਲਕਪੁਰਾ, ਬਲਰਾਜ ਸਿੰਘ ਬਰਾੜ ਅਤੇ ਭੁਪਿੰਦਰ ਸਿੰਘ ਵਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ | ਇਸ ਮੌਕੇ ਕਾ. ਸਵਰਨ ਸਿੰਘ ਵਿਰਕ ਨੇ ਕਿਹਾ ਕਿ ਅਜੋਕੇ ਦੌਰ ਵਿਚ ਲੇਖਕਾਂ ਦੀ ਭੂਮਿਕਾ ਹੋਰ ਵੀ ਵਧ ਗਈ ਹੈ ਕਿਉਂਕਿ ਹਾਕਮ ਧਿਰ ਵਲੋਂ ਜੋ ਫੈਸਲੇ ਲਏ ਜਾ ਰਹੇ ਹਨ ਉਹ ਆਮ ਲੋਕਾਂ ਦੇ ਹਿਤ ਵਿਚ ਨਹੀਂ ਹਨ ਸਗੋਂ ਪੂੰਜੀਪਤੀ ਵਰਗ ਦੇ ਪੱਖ ਪੂਰਦੇ ਹਨ | ਇਸ ਲਈ ਸਾਰੇ ਲੇਖਕਾਂ ਨੂੰ ਆਪਣੀ ਕਲਮ ਰਾਹੀਂ ਹਾਕਮ ਧਿਰ ਤੇ ਪੰੂਜੀਪਤੀ ਨਿਜਾਮ ਦੀ ਸਾਂਝ ਨੂੰ ਜੱਗ ਜਾਹਿਰ ਕਰਨਾ ਚਾਹੀਦਾ ਹੈ | ਪ੍ਰੋਗਰਾਮ ਦੇ ਦੂਜੇ ਸ਼ੈਸਨ 'ਚ ਕਵੀ ਦਰਬਾਰ ਕਰਵਾਇਆ ਗਿਆ | ਇਸ ਸ਼ੈਸਨ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ, ਪੰਜਾਬੀ ਗ਼ਜ਼ਲਗੋ ਜਸ ਬਠਿੰਡਾ, ਜਸਵੰਤ ਕੌਰ ਕਾਲਾਂਵਾਲੀ, ਗੁਰੂ ਕਾਸੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਚੇਅਰਮੈਨ ਬਲਵੀਰ ਸਿੰਘ ਸਨੇਹੀ, ਪੰਜਾਬੀ ਸਾਹਿਤਕਾਰ ਗੁਰਦਾਸ ਸਿੰਘ ਪਾਲਣਾ ਅਤੇ ਮਾ. ਬੂਟਾ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਸਿੰਧਰਾ, ਜੱਸ ਬਠਿੰਡਾ, ਸੁਖਰਾਜ ਮੰਡੀ ਕਲਾਂ, ਲਖਵਿੰਦਰ ਸਿੰਘ ਬਾਜਵਾ, ਕਰਮਜੀਤ ਦਿਉਣ ਐਲਨਾਬਾਦ, ਹਰਚਰਨ ਸਿੰਘ ਗਿੱਲ, ਪੂਰਨ ਸਿੰਘ ਨਿਰਾਲਾ, ਕੰਵਰਜੀਤ ਸਿੰਘ, ਕੇਸ਼ਵ ਦੱਤ, ਬੂਟਾ ਸਿੰਘ ਸੂਰਤੀਆ, ਨਵਜੋਤ ਕੌਰ, ਸਿਕੰਦਰ ਸਿੰਘ ਸਿੱਧੂ, ਜੱਗਾ ਜਗਮਾਲਵਾਲੀਆ, ਹਰਜੀਤ ਸਿੰਘ ਸਰਾਂ, ਕੁਲਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਭੁੱਲਰ, ਰਣਬੀਰ ਰਾਣਾ, ਹਰਭਗਵਾਨ ਚਾਵਲਾ, ਰਮੇਸ਼ ਸ਼ਾਸਤਰੀ, ਪਰਦੀਪ ਸਚਦੇਵਾ, ਹਰਗੋਬਿੰਦ ਸਿੰਘ ਦੇਸੂ, ਅਮਨਦੀਪ ਲੱਕੜਵਾਲੀ, ਮਾ. ਮੁਖਤਿਆਰ ਸਿੰਘ ਚੱਠਾ, ਹਰਜੀਤ ਪੁਰੇਵਾਲ, ਮਾ.ਮੰਗਾ ਸਿੰਘ ਆਦਿ ਆਪਣੀ ਰਚਨਾਵਾ ਪੇਸ਼ ਕਰਕੇ ਸ਼ਾਇਰੀ ਦਾ ਰੰਗ ਬੰਨਿ੍ਹਆ | ਇਸ ਮੌਕੇ ਡਾ. ਹਰਵਿੰਦਰ ਸਿੰਘ ਸਿਰਸਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵਰਤਮਾਰਨ ਦੌਰ ਵਿਚ ਸਾਨੂੰ ਆਮ ਲੋਕਾਂ ਦੇ ਹਿਤਾਂ ਦੀ ਰਾਖੀ ਕਰਨ ਵਾਲੀ ਕਵਿਤਾ ਰਚਨੀ ਚਾਹੀਦੀ ਹੈ | ਜਿਸ ਤਰ੍ਹਾਂ ਪਾਸ਼ ਨੇ ਆਪਣੇ ਸਮੇਂ 'ਚ ਆਮ ਲੋਕਾਂ ਨਾਲ ਹੋ ਰਹੇ ਧੱਕ ਵਿਰੁੱਧ ਆਵਾਜ਼ ਬੁਲੰਦ ਕੀਤੀ ਉਸ ਤਰ੍ਹਾਂ ਹੀ ਅੱਜ ਦੇ ਸ਼ਾਇਰਾਂ ਨੂੰ ਤਿੱਖੇ ਸੁਰ ਦੀ ਕਵਿਤਾ ਲਿਖਣੀ ਚਾਹੀਦੀ ਹੈ | ਇਸ ਸਮੇਂ ਦੀ ਲੋੜ ਹੈ | ਸਮਾਗਮ ਦੇ ਅੰਤ 'ਚ ਸਭ ਦਾ ਧੰਨਵਾਦ ਕਰਦਿਆਂ ਮਾ. ਬੂਟਾ ਸਿੰਘ ਵਲੋਂ ਅਮਰੀਕੀ ਸਾਮਰਾਜ ਵਲੋਂ ਵੈਨਜੂਐਲਾ ਦੇ ਰਾਸ਼ਟਰਪਤੀ ਨਾਲ ਕੀਤੀ ਗਈ ਧੱਕੇਸ਼ਾਹੀ ਦੇ ਵਿਰੋਧ ਵਿਚ ਇਕ ਮਤਾ ਰੱਖਿਆ ਗਿਆ ਜੋ ਹਾਜ਼ਰ ਸਮੂਹ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ |