ਟੋਹਾਣਾ, 5 ਜਨਵਰੀ (ਮਨਜੀਤ ਸਿੰਘ)-ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਬਲਾਕ ਨਰਵਾਣਾ ਦੀ ਮਹੀਨਾਵਰ ਮੀਟਿੰਗ ਮੈਟਰੋ ਇੰਸਟੀਚਿਊਟ ਨਰਵਾਣਾ ਵਿਖੇ ਪਿਛਲੇ ਦਿਨੀਂ ਸਫਲਤਾਪੂਰਵਕ ਹੋਈ | ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਜੀਂਦ ਦੇ ਪ੍ਰਧਾਨ ਸੁਰੇਸ਼ ਮਲਿਕ ਤੇ ਬਲਾਕ ਪ੍ਰਧਾਨ ਦਿਲਬਾਗ ਮੋਰ ਨੇ ਸਾਂਝੇ ਤੌਰ 'ਤੇ ਕੀਤੀ | ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੇ ਸੂਬਾ ਪ੍ਰਧਾਨ ਅਜਾਇਬ ਸਿੰਘ ਫਤਿਹਪੁਰੀ ਨੇ ਮੀਟਿੰਗ 'ਚ ਸ਼ਿਰਕਤ ਕੀਤੀ | ਆਪਣੇ ਸੰਬੋਧਨ 'ਚ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਸੰਗਠਨ ਦਾ ਕੋਈ ਵੀ ਮੈਂਬਰ ਨਸ਼ੇ ਦੀ ਦੁਰਵਰਤੋਂ ਵਿਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਸਖ਼ਤ ਸੰਗਠਨਾਤਮਕ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਸੰਗਠਨ ਤੋਂ ਬਿਨਾਂ ਕਿਸੇ ਕਾਰਨ ਦੱਸਿਆਂ ਲਾਂਭੇ ਕਰ ਦਿਤਾ ਜਾਵੇਗਾ | ਅਜਾਇਬ ਸਿੰਘ ਫ਼ਤਿਹਪੁਰੀ ਹੁਣਾਂ ਟਰੱਸਟ ਵਲੋਂ ਟਰੱਸਟ ਦੇ ਸੰਸਥਾਪਕ ਦਿਲਬਾਗ ਸਿੰਘ ਦੀਵਾਨਾ, ਸੂਬਾ ਉਪ ਪ੍ਰਧਾਨ ਬਲਵਾਨ ਸੈਣੀ ਟੋਹਾਣਾ, ਟਰੱਸਟ ਦੇ ਸਕੱਤਰ ਅਤੇ ਟੋਹਾਣਾ ਬਲਾਕ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ ਅਤੇ ਜ਼ਿਲ੍ਹਾ, ਬਲਾਕ ਕਮੇਟੀਆਂ ਦੇ ਸਹਿਯੋਗ ਸਦਕਾ ਕੀਤੇ ਗਏ ਸਮਾਜ ਭਲਾਈ ਕਾਰਜਾਂ ਜਿਵੇਂ ਖ਼ੂਨਦਾਨ ਕੈਂਪ ਲਗਾਉਣੇ, ਕਰੋਨਾ ਕਾਲ ਸਮੇਂ ਸਿਹਤ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹੜ੍ਹ ਪੀੜਤਾਂ ਨੂੰ ਮੁੱਢਲੀ ਸਿਹਤ ਸੇਵਾ ਦੇਣਾ, ਟੀਬੀ ਦੇ ਮਰੀਜ਼ਾਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਸੰਤੁਲਿਤ ਖੁਰਾਕ ਦੀਆਂ ਕਿੱਟਾਂ ਵੰਡਣਾ, ਧੁੰਦ ਸਮੇਂ ਵਾਹਨਾਂ 'ਤੇ ਰਿਫ਼ਲੈਕਟਰ ਲਗਾਉਣੇ, ਮਾਸਕ ਵੰਡਣੇ, ਗੁਰਦੁਆਰਾ ਸ੍ਰੀ ਧਮਤਾਨ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਖ਼ਾਲਸਾ ਏਡ ਇੰਟਰਨੈਸ਼ਨਲ ਸੰਸਥਾ ਨੂੰ ਮੁੱਢਲੀ ਸਹਾਇਤਾ ਕੈਂਪ ਦੌਰਾਨ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਸਮੇਂ ਸਮੇਂ ਸਿਰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋੜੀਂਦੇ ਕਾਰਜ ਕਰਨ ਸੰਬੰਧੀ ਚਾਨਣਾ ਪਾਇਆ | ਸੰਜੀਵਨੀ ਹਸਪਤਾਲ ਟੋਹਾਣਾ ਤੋਂ ਡਾਇਰੈਕਟਰ ਸੁਸ਼ੀਲ ਕੁਮਾਰ ਤੇ ਡਾ. ਅਨੀਸ਼ (ਐਮ. ਡੀ. ਮੈਡੀਸਨ) ਵੀ ਮੀਟਿੰਗ ਵਿਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਇਸ ਮੌਕੇ ਟਰੱਸਟ ਨੇ ਮਨੁੱਖਤਾ ਤੇ ਸਮਾਜ ਭਲਾਈ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਵਾਲੇ ਸਾਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੈਟਰੋ ਇੰਸਟੀਚਿਊਟ ਨਰਵਾਨਾ ਦੇ ਡਾਇਰੈਕਟਰ ਡਾ. ਸੁਨੀਲ ਕੁਮਾਰ, ਪ੍ਰਦੇਸ਼ ਪ੍ਰੈੱਸ ਪ੍ਰਵਕਤਾ ਰਘੁਬੀਰ ਜਾਂਗੜਾ-ਮਨਜੀਤ ਸਿੰਘ ਟੋਹਾਣਾ, ਉਚਾਣਾ ਬਲਾਕ ਪ੍ਰਧਾਨ ਸੰਦੀਪ ਖਰਕੀਆਂ, ਬਲਾਕ ਪ੍ਰਧਾਨ ਜਾਖਲ ਵਿਨੋਦ ਕੁਮਾਰ ਮਿਓਾਦ, ਟੋਹਾਣਾ ਬਲਾਕ ਸਕੱਤਰ ਰਮਨਦੀਪ ਸਿੰਘ ਢੇਰ, ਮਹਾਵੀਰ ਸ਼ਰਮਾ, ਰਣਧੀਰ ਨੈਨ, ਕਿ੍ਸ਼ਨ ਨੈਨ, ਰਾਜ ਮਹਿਰਾ, ਅਮਿਤ ਦਨੋਦਾ, ਦਰਸ਼ਨ ਸੁਲੇਹੜਾ, ਸਤਪਾਲ, ਰਿਛਪਾਲ ਸਿੰਘ ਕੇਸਰ ਰਸੀਦਾਂ, ਗੁਰਵਚਨ ਕਾਲਵਨ ਅਤੇ ਸੰਗਠਨ ਦੇ ਹੋਰ ਵੀ ਬਹੁਤ ਸਾਰੇ ਅਧਿਕਾਰੀ ਤੇ ਵਰਕਰ ਹਾਜ਼ਰ ਰਹੇ ਸਨ |