18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪਤੰਜਲੀ ਯੋਗਪੀਠ ਹਰਿਦੁਆਰ ਦਾ 32ਵਾਂ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਪਤੰਜਲੀ ਯੋਗ ਕਮੇਟੀ ਦੇ ਅਹੁਦੇਦਾਰ ਤੇ ਯੋਗ ਅਭਿਆਸੀ ਸਮੂਹਿਕ ਹਵਨ-ਯੱਗ ਕਰਦੇ ਹੋਏ | ਤਸਵੀਰ : ਬੇਅੰਤ ਕੌਰ ਮੰਡੇਰ <br/> 06-01-2026
ਰਤੀਆ, 5 ਜਨਵਰੀ (ਬੇਅੰਤ ਕੌਰ ਮੰਡੇਰ)-ਪਤੰਜਲੀ ਯੋਗਪੀਠ ਹਰਿਦੁਆਰ ਦਾ 32ਵਾਂ ਸਥਾਪਨਾ ਦਿਵਸ ਪਤੰਜਲੀ ਯੋਗ ਕਮੇਟੀ ਦੁਆਰਾ ਕੈਨਾਲ ਕਾਲੋਨੀ ਦੇ ਬਾਲਾ ਜੀ ਮੰਦਰ ਪਰਿਸਰ ਵਿਖੇ ਧੂਮਧਾਮ ਨਾਲ ਮਨਾਇਆ | ਕਮੇਟੀ ਦੇ ਅਹੁਦੇਦਾਰਾਂ ਤੇ ਯੋਗ ਅਭਿਆਸੀਆਂ ਨੇ ਸਮੂਹਿਕ ਹਵਨ-ਯੱਗ ਕੀਤਾ | ਮੰਤਰਾਂ ਦੇ ਜਾਪ ਦੇ ਵਿਚਕਾਰ, ਵਰਕਰਾਂ ਨੇ ਭੇਟਾਂ ਚੜ੍ਹਾਈਆਂ ਅਤੇ ਸਾਰਿਆਂ ਲਈ ਸਿਹਤਮੰਦ ਜੀਵਨ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ | ਅਭਿਆਸੀਆਂ ਨੇ ਯੋਗ ਨੂੰ ਹਰ ਘਰ 'ਚ ਫੈਲਾਉਣ, ਆਯੁਰਵੇਦ ਤੇ ਕੁਦਰਤੀ ਇਲਾਜ ਬਾਰੇ ਪ੍ਰਚਾਰ ਕਰਨ ਦਾ ਪ੍ਰਣ ਲਿਆ ਤੇ ਯੋਗਪੀਠ ਦੇ ਸੰਸਥਾਪਕ ਸਵਾਮੀ ਰਾਮਦੇਵ ਦੇ ਸੰਦੇਸ਼ਾਂ ਦੀ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ 5 ਜਨਵਰੀ 1995 ਨੂੰ ਸਵਾਮੀ ਰਾਮਦੇਵ ਅਤੇ ਆਚਾਰੀਆ ਬਾਲਕਿ੍ਸ਼ਨ ਨੇ ਸਵਾਮੀ ਸ਼ੰਕਰਦੇਵ ਜੀ ਦੀ ਸਰਪ੍ਰਸਤੀ ਹੇਠ ਹਰਿਦੁਆਰ ਦੇ ਕਨਖਲ ਵਿਖੇ ਦਿਵਿਆ ਯੋਗ ਮੰਦਰ ਟਰੱਸਟ ਦੀ ਸਥਾਪਨਾ ਕੀਤੀ ਅਤੇ ਜਨਤਕ ਸੇਵਾ ਸ਼ੁਰੂ ਕੀਤੀ | ਇਸ ਮੌਕੇ ਪਤੰਜਲੀ ਯੋਗ ਕਮੇਟੀ ਦੇ ਜ਼ਿਲ੍ਹਾ ਇੰਚਾਰਜ ਧਰਮਵੀਰ ਲਲਿਤ, ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਰੇਸ਼ ਮੰਗਲਾ, ਕਿਸਾਨ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਦਵਿੰਦਰ ਬਜਾਜ, ਤਹਿਸੀਲ ਇੰਚਾਰਜ ਦੇਵੀਲਾਲ ਚੰਦੋਰਾ, ਯੁਵਾ ਇੰਚਾਰਜ ਸੰਜੀਵ ਗੋਇਲ, ਗਗਨ ਸਰੂਪ ਮੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਮਨਾਈ ਸੇਠ ਮੁਕੰਦ ਲਾਲ ਦੀ ਜੈਅੰਤੀ <br/> ਅਗਲੀ ਖ਼ਬਰ ਨਸ਼ਾ ਕਰਨ ਤੇ ਨਸ਼ਾ ਵੇਚਣ ਵਾਲਾ ਸੰਗਠਨ ਦਾ ਮੈਂਬਰ ਨਹੀਂ ਹੋ ਸਕਦਾ-ਅਜਾਇਬ ਸਿੰਘ ਫ਼ਤਹਿਪੁਰੀ <br/>
Ad Position 24