ਰਤੀਆ, 6 ਜਨਵਰੀ (ਬੇਅੰਤ ਕੌਰ ਮੰਡੇਰ)-ਸਥਾਨਕ ਸਰਕਾਰੀ ਕੰਨਿਆ ਸਕੂਲ ਵਿਖੇ 7 ਦਿਨਾਂ ਰਾਸ਼ਟਰੀ ਸੇਵਾ ਯੋਜਨਾ ਕੈਂਪ ਦਾ ਛੇਵਾਂ ਦਿਨ ਆਮ ਵਾਂਗ ਲਕਸ਼ਯ ਗੀਤ ਤੇ ਵੰਦੇ ਮਾਤਰਮ ਨਾਲ ਸ਼ੁਰੂ ਹੋਇਆ | ਮੁੱਖ ਮਹਿਮਾਨ ਵਜੋਂ ਸ਼ਾਮਿਲ ਪ੍ਰਸਿੱਧ ਚਿੱਤਰਕਾਰ ਕਿ੍ਸ਼ਨ ਸਿੰਘ ਦਾ ਵਲੰਟੀਅਰਾਂ ਸੁਖਪ੍ਰੀਤ ਕੌਰ, ਸੁਖਮਨੀ ਤੇ ਜੈਸਮੀਨ ਵਲੋਂ ਨਿੱਘਾ ਸਵਾਗਤ ਕੀਤਾ | ਸਿਵਲ ਹਸਪਤਾਲ ਤੋਂ ਡਾ. ਅਨੀਤਾ ਮੰਡਲ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ ਤੇ ਵਿਦਿਆਰਥੀਆਂ ਨੂੰ ਸਰੀਰਕ ਸਮੱਸਿਆਵਾਂ ਤੋਂ ਬਚਣ ਦੇ ਸੁਝਾਅ ਦਿੱਤੇ | ਕਿ੍ਸ਼ਨ ਸਿੰਘ ਚਿੱਤਰਕਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਿੱਤਰਕਾਰੀ ਇਕ ਸੂਖਮ ਕਲਾਵਾਂ ਦਾ ਮਿਸ਼ਰਨ ਹੈ ਜੋ ਕਿਸੇ ਵਿਅਕਤੀ ਦੀ ਮਾਨਸਿਕ ਸਥਿਤੀ ਨੂੰ ਸੰਤੁਲਿਤ ਕਰਨ 'ਚ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਰੋਕਥਾਮ ਦੀ ਮਹੱਤਤਾ 'ਤੇ ਪੇਂਟਿੰਗਾਂ ਬਣਾਉਣ ਲਈ ਕਿਹਾ, ਜਿਸ 'ਚ ਜੋਤੀ, ਸੁਖਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਵਰੁਣ ਦੇ ਕਤਲ 'ਤੇ ਜੈਸਮੀਨ ਦੀ ਪੇਂਟਿੰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਕਿ੍ਸ਼ਨ ਸਿੰਘ, ਮੁੱਖ ਬੁਲਾਰੇ ਡਾ. ਅਨੀਤਾ ਮੰਡਲ ਤੇ ਸਾਗਰ ਗੋਸਵਾਮੀ ਨੂੰ ਸਨਮਾਨਿਤ ਕੀਤਾ |
ਸੱਤ ਦਿਨਾਂ ਰਾਸ਼ਟਰੀ ਸੇਵਾ ਯੋਜਨਾ ਕੈਂਪ ਦਾ ਛੇਵਾਂ ਦਿਨ <br/>
ਅਜੀਤ ਡੈਸਕ
07-01-2026