22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਰਪੰਚਾਂ ਦੀਆਂ ਮੰਗਾਂ ਸਮੇਤ ਬੀ.ਡੀ.ਪੀ.ਓ. ਦੇ ਤਬਾਦਲੇ ਦੇ ਭਰੋਸੇ ਤੋਂ ਬਾਅਦ ਸਰਪੰਚਾਂ ਦਾ ਧਰਨਾ ਖਤਮ

ਕਾਲਾਂਵਾਲੀ/ਸਿਰਸਾ, 22 ਨਵੰਬਰ (ਭੁਪਿੰਦਰ ਪੰਨੀਵਾਲੀਆ) - ਬੀ. ਡੀ.

Ad Position 21
No active advertisement
ਪਿੰਡ ਬੜਾਗੁੜਾ ਵਿਖੇ ਭਾਪਜਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੂੰ ਮੰਗ ਪੱਤਰ ਸੌਂਪਦੇ ਸਰਪੰਚ। ਤਸਵੀਰ : ਪੰਨੀਵਾਲੀਆ 23-11-2026
ਕਾਲਾਂਵਾਲੀ/ਸਿਰਸਾ, 22 ਨਵੰਬਰ (ਭੁਪਿੰਦਰ ਪੰਨੀਵਾਲੀਆ) - ਬੀ.ਡੀ.ਪੀ.ਓ. ਖਿਲਾਫ਼ ਕਰਵਾਈ ਦੀ ਮੰਗ ਨੂੰ ਲੈ ਕੇ ਬੜਾਗੁੜ੍ਹਾ ਬਲਾਕ ਦਫ਼ਤਰ ਦੇ ਬਾਹਰ ਚੱਲ ਰਿਹਾ ਸਰਪੰਚਾਂ ਦਾ ਅਣਮਿੱਥੇ ਸਮੇਂ ਦਾ ਧਰਨਾ ਭਾਜਪਾ ਆਗੂਆਂ ਦੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ। ਧਰਨੇ ਦੇ ਪੰਜਵੇਂ ਦਿਨ ਦੇਰ ਸ਼ਾਮ ਬੜਾਗੁੜ੍ਹਾ ਬਲਾਕ ਵਿੱਚ ਸਰਪੰਚਾਂ ਨੂੰ ਮਿਲਣ ਪਹੁੰਚੇ ਭਾਜਪਾ ਡੱਬਵਾਲੀ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਸਰਪੰਚਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਸਰਪੰਚਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਇਆ ਜਾਵੇਗਾ ਅਤੇ ਬੀ.ਡੀ.ਪੀ.ਓ. ਬੜਾਗੁੜ੍ਹਾ ਦੇ ਤਬਾਦਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗੀ। ਭਰੋਸੇ ਤੋਂ ਬਾਅਦ ਸਰਪੰਚਾਂ ਨੇ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਲਿਆ। ਹਾਲਾਂਕਿ ਹਾਲੇ ਤੱਕ ਬੀ.ਡੀ.ਪੀ.ਓ. ਤਬਾਦਲੇ ਲਈ ਕੋਈ ਹੁਕਮ ਜਾਰੀ ਨਹੀਂ ਹੋਇਆ ਹੈ। ਸਰਪੰਚਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੇਣੂ ਸ਼ਰਮਾ ਦੇ ਭਰੋਸੇ ’ਤੇ ਪੂਰਾ ਭਰੋਸਾ ਹੈ। ਐਤਵਾਰ ਨੂੰ ਰੇਣੂ ਸ਼ਰਮਾ ਦੀ ਅਗਵਾਈ ਵਿੱਚ ਵਫ਼ਦ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗਾ। ਇਸ ਮੌਕੇ ’ਤੇ ਬੜਾਗੁੜ੍ਹਾ ਬਲਾਕ ਵਿੱਚ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਸਰਪੰਚਾਂ ਦੀਆਂ ਮੰਗਾਂ ਨੂੰ ਲੈ ਕੇ ਮਿਲਣ ਪਹੁੰਚੇ ਭਾਜਪਾ ਜਨਰਲ ਸਕੱਤਰ ਅਤੇ ਡੱਬਵਾਲੀ ਜ਼ਿਲ੍ਹਾ ਇੰਚਾਰਜ ਪ੍ਰੋਫੈਸਰ ਰਵਿੰਦਰ ਬਲਿਆਲਾ, ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ, ਸਾਬਕਾ ਐਮ.ਪੀ. ਚਰਨਜੀਤ ਸਿੰਘ ਰੋੜੀ, ਹਰਵਿੰਦਰ ਰੋੜੀ, ਨਛੱਤਰ ਸਿੰਘ ਝੋਰੜਰੋਹੀ, ਮੇਜਰ ਸਿੰਘ ਆਦਿ ਸਹਿਤ ਭਾਜਪਾ ਦੇ ਹੋਰ ਸੀਨੀਅਰ ਅਹੁਦੇਦਾਰਾਂ ਨੇ ਉਨ੍ਹਾਂ ਦੀ ਸਮੱਸਿਆ ਅਤੇ ਮੰਗਾਂ ਨੂੰ ਲੈ ਕੇ ਬੀ.ਡੀ.ਪੀ.ਓ. ਦੇ ਤਬਾਦਲਾ ਕਰਵਾਉਣ ਆਦਿ ਮੰਗਾਂ ’ਤੇ ਬਣੀ ਸਹਿਮਤੀ ਦੇ ਨਾਲ ਸਰਪੰਚਾਂ ਨੇ ਇੱਕ ਵਾਰ ਧਰਨਾ ਖਤਮ ਕਰਨ ਦਾ ਐਲਾਨ ਕੀਤਾ। ਜੇ ਫਿਰ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਉਸ ਤੋਂ ਬਾਅਦ ਐਸੋਸੀਏਸ਼ਨ ਦੇ ਫ਼ੈਸਲੇ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਧਰਨਾ ਸਥਾਨ ’ਤੇ ਪਹੁੰਚੇ ਸਾਰੇ ਭਾਜਪਾ ਆਗੂਆਂ ਵਲੋਂ ਸਰਪੰਚਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਭਰੋਸੇ ’ਤੇ ਧਰਨਾ ਸਮਾਪਨ ਦੇ ਐਲਾਨ ਦੇ ਨਾਲ ਹੀ ਬੜਾਗੁੜ੍ਹਾ ਬਲਾਕ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਕਵਿਤਾ ਰਾਣੀ, ਵਰਿੰਦਰ ਸਿੰਘ ਭੀਵਾਂ, ਮਨਜੀਤ ਸਿੰਘ ਭਾਦੜਾ, ਸੁਖਪਾਲ ਸਿੰਘ ਸੂਰਤੀਆ, ਅਜਾਇਬ ਸਿੰਘ ਮੱਤੜ, ਕਰਮਜੀਤ ਸਿੰਘ, ਅਮਰਜੀਤ ਸਿੰਘ, ਮਨੋਜ ਕੁਮਾਰ ਮੱਲੇਵਾਲਾ, ਮੁਖਤਿਆਰ ਸਿੰਘ ਭਾਗਸਰ, ਗੁਰਮੇਲ ਸਿੰਘ ਝੋਰੜਰੋਹੀ, ਜਗਦੀਸ਼ ਸਿੰਘ ਬੜਾਗੁੜ੍ਹਾ, ਪ੍ਰਿਥਵੀ ਸਿੰਘ ਸੂਬਾਖੇੜਾ, ਦੇਸਰਾਜ ਬੁਰਜ ਭੰਗੂ, ਸਰਵਜੀਤ ਕੌਰ ਸੁਖਚੈਨ, ਗੁਰਮੇਲ ਸਿੰਘ ਆਦਿ ਵੱਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ, ਕੰਧ ਟੱਪ ਕੇ ਘਰਾਂ ’ਚ ਦਾਖ਼ਲ ਹੋਣ ਦੇ ਦੋਸ਼ * ਦੇਵ ਕੁਮਾਰ ਸ਼ਰਮਾ ਨੂ... ਅਗਲੀ ਖ਼ਬਰ ਬਿਸ਼ਨਾ ਮੱਲ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੀਆਂ ਧਾਰਮਿਕ ਰਸਮਾਂ ਤੋਂ ਜਾਣੂ ਕਰਵਾਇਆ
Ad Position 24