23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਅੰਮਿ੍ਤਸਰ-ਜਾਮਨਗਰ ਐਕਸਪ੍ਰੈੱਸ ਹਾਈਵੇ 'ਤੇ ਗੰਭੀਰ ਬੇਨਿਯਮਿਆਂ ਤੋਂ ਭੜਕੇ ਖੇਤਰ ਵਾਸੀ

Ad Position 21
No active advertisement
ਅਜੀਤ ਡੈਸਕ 07-01-2026
ਡੱਬਵਾਲੀ, 6 ਜਨਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਹਲਕੇ 'ਚੋਂ ਲੰਘਦੇ ਅੰਮਿ੍ਤਸਰ-ਜਾਮਨਗਰ ਐੱਕਸਪ੍ਰੈਸ ਹਾਈਵੇ (ਭਾਰਤਮਾਲਾ ਪ੍ਰਾਜੈਕਟ) 'ਤੇ ਟੋਲ ਸੰਚਾਲਕਾਂ ਦੀ ਮਨਮਾਨੀ ਤੇ ਲਾਪ੍ਰਵਾਹੀਆਂ ਰਾਹਗੀਰਾਂ ਦੀ ਜਾਨ 'ਤੇ ਭਾਰੀ ਰਹੀਆਂ ਹਨ | ਟੋਲ ਪਲਾਜ਼ਿਆਂ 'ਤੇ ਖਰਚਾ ਬਚਾਉਣ ਲਈ ਲੇਨਾਂ ਬੰਦ ਰੱਖਣ, ਸਰਵਿਸ ਰੋਡ ਤੋਂ ਗੈਰਕਾਨੂੰਨੀ ਤੌਰ 'ਤੇ ਫਾਸਟੈਗ ਕੱਟਣ ਤੇ ਅਮਲੇ ਦੇ ਆਰਥਿਕ ਸ਼ੋਸ਼ਣ ਜਿਹੇ ਮੁੱਦਿਆਂ ਕਰਕੇ ਸਥਾਨਕ ਲੋਕਾਂ 'ਚ ਤਿੱਖਾ ਰੋਸ ਹੈ | ਜਿਸ ਖਿਲਾਫ਼ 7 ਜਨਵਰੀ ਨੂੰ ਸਵੇਰੇ 10 ਵਜੇ ਚੌਟਾਲਾ ਟੋਲ ਨਾਕੇ 'ਤੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ 'ਚ ਕਿਸਾਨ ਤੇ ਜਨਤਕ ਜਥੇਬੰਦੀਆਂ ਵਲੋਂ ਟੋਲ ਪ੍ਰਬੰਧਨ ਖ਼ਿਲਾਫ਼ ਰੋਸ ਜਤਾਇਆ ਜਾਵੇਗਾ | ਕਿਸਾਨਾਂ ਦਾ ਦੋਸ਼ ਹੈ ਕਿ ਐਕਸਪ੍ਰੈੱਸ ਹਾਈਵੇ ਦੇ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੇ ਸਰਵਿਸ ਰੋਡ ਉੱਪਰੋਂ ਲੰਘਣ 'ਤੇ ਵੀ ਸੈਂਸਰਾਂ ਜਰੀਏ ਫਾਸਟੈਗ ਸਕੈਨ ਕਰਕ ਪੈਸੇ ਕੱਟੇ ਜਾ ਰਹੇ ਹਨ | ਚੌਟਾਲਾ, ਸ਼ੇਰਗੜ੍ਹ, ਅਬੁੱਬਸ਼ਹਿਰ, ਅਲੀਕਾਂ, ਡੱਬਵਾਲੀ ਤੇ ਜੋਗੇਵਾਲਾ ਟੋਲ ਪਲਾਜ਼ਿਆਂ 'ਤੇ ਸਟਾਫ਼ ਦਾ ਖਰਚਾ ਬਚਾਉਣ ਲਈ ਦਾਖਲੇ ਤੇ ਨਿਕਾਸ ਸਮੇਂ ਬੈਰੀਕੇਡ ਵਗੈਰਾ ਲਾ ਕੇ ਦੋ 'ਚੋਂ ਇਕ ਲੇਨਾਂ ਬੰਦ ਰੱਖੀਆਂ ਜਾਂਦੀਆਂ ਹਨ | ਕਿਸਾਨਾਂ ਆਗੂ ਰਾਕੇਸ਼ ਫਾਗੋੜੀਆ ਨੇ ਸੰਘਣੀ ਧੁੰਦ 'ਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਹਰ ਵੇਲੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ | ਰਾਕੇਸ਼ ਫਾਗੋੜੀਆਂ ਦਾ ਦੋਸ਼ ਹੈ ਕਿ ਸ਼ੇਰਗੜ੍ਹ ਟੋਲ 'ਤੇ ਕੁੱਝ ਲੋਕਾਂ ਨੂੰ ਨਿੱਜੀ ਲਾਭ ਪਹੁੰਚਾਉਣ ਲਈ ਸੈਂਕੜੇ ਵਾਹਨਾਂ ਨੂੰ ਗੈਰਕਾਨੂੰਨੀ ਢੰਗ-ਤਰੀਕੇ ਨਾਲ ਰੋਕਿਆ ਜਾਂਦਾ ਹੈ, ਜਿਸ ਨਾਲ ਅਕਸਰ ਹਾਦਸੇ ਹੋ ਰਹੇ ਹਨ | ਪਿਛਲੇ ਸਮੇਂ 'ਚ ਇਨ੍ਹਾਂ ਕਾਰਨਾਂ ਕਰਕੇ ਪੁਲਿਸ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ ਹੈ | ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਟੋਲ ਮੁਲਾਜ਼ਮਾਂ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਨੂੰ ਸਿਰਫ਼ 9,500 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਦੀ ਤਰਜ਼ 'ਤੇ ਵਧਾ ਕੇ 25 ਹਜ਼ਾਰ ਰੁਪਏ ਕੀਤਾ ਜਾਵੇ | ਉਨ੍ਹਾਂ ਮੁਤਾਬਕ ਟੋਲ ਪਲਾਜ਼ਿਆਂ 'ਤੇ ਹਰ ਸਿਫ਼ਟ 'ਚ ਬੇਹੱਦ ਘੱਟ ਮੁਲਾਜ਼ਮ ਰੱਖੇ ਹੋਏ ਹਨ | ਟੋਲ ਡਿਊਟੀ ਸਮਾਂ 8 ਘੰਟੇ ਨਿਰਧਾਰਤ ਕਰਨ ਤੇ ਸਰਦੀਆਂ 'ਚ ਹੀਟਰ ਤੇ ਗਰਮੀਆਂ 'ਚ ਏ. ਸੀ. ਸੁਵਿਧਾ ਯਕੀਨੀ ਹੋਣੀ ਚਾਹੀਦੀ ਹੈ | ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਸਮੇਤ ਕਿਸਾਨਾਂ ਟਰੈਕਟਰ, ਕੰਬਾਈਨ ਤੇ ਹੋਰ ਖੇਤੀ ਸੰਦਾਂ ਨੂੰ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਟੋਲ ਮੁਕਤ ਕੀਤਾ ਜਾਵੇ | ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਮੰਨੀਆਂ ਗਈਆਂ ਤਾਂ ਪੱਕਾ ਮੋਰਚਾ ਲਗਾ ਕੇ ਟੋਲ ਪਲਾਜ਼ਾ ਨੂੰ 'ਮੁਫ਼ਤ' ਕਰ ਦਿੱਤਾ ਜਾਵੇਗਾ |
ਕੋਈ ਲੇਨ ਜਾਣ-ਬੁੱਝ ਕੇ ਬੰਦ ਨਹੀਂ ਕੀਤੀ-ਮੈਨੇਜਰ
ਖੇਤਰ 'ਚ ਟੋਲ ਪ੍ਰਬੰਧਨ ਦੇ ਮੈਨੇਜਰ ਕੈਲਾਸ਼ ਚੌਹਾਨ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਕੋਈ ਲੇਨ ਜਾਣਬੁੱਝ ਕੇ ਬੰਦ ਨਹੀਂ ਕੀਤੀ ਗਈ | ਤਕਨੀਕੀ ਦਿੱਕਤ ਕਰਕੇ ਬੰਦ ਲੇਨਾਂ ਐਨ. ਐਚ. ਏ. ਆਈ. ਦੇ ਧਿਆਨ ਵਿਚ ਹਨ | ਜੇਕਰ ਸਰਵਿਸ ਰੋਡ 'ਤੇ ਟੋਲ ਕੱਟਿਆ ਜਾ ਰਿਹਾ ਤਾਂ 1033 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ | ਮੁਜਾਹਰੇ ਸਬੰਧੀ ਕਿਸਾਨਾਂ ਨੇ ਕੋਈ ਸੂਚਨਾ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦਰਬਾਰ ਟਰੱਸਟ ਨੇ ਲਗਾਇਆ ਸਿਹਤ ਜਾਂਚ ਕੈਂਪ <br/> ਅਗਲੀ ਖ਼ਬਰ ਅਲੀਕਾਂ 'ਚ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
Ad Position 24