ਕਰਨਾਲ, 6 ਜਨਵਰੀ (ਗੁਰਮੀਤ ਸਿੰਘ ਸੱਗੂ)-ਸ੍ਰੀ ਗੁਰੂ ਨਾਨਕ ਦਰਬਾਰ ਟਰੱਸਟ ਵਲੋਂ ਸੂਰਜ ਨਗਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ, ਜਿਸ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ | ਇਸ ਸੰਬੰਧੀ ਰਾਜੇਸ਼ ਪੁਰੀ ਨੇ ਕਿਹਾ ਕਿ ਨੌਜਵਾਨਾਂ ਵਲੋਂ ਮਨੁੱਖਤਾ ਦੀ ਸੇਵਾ ਦਾ ਭਾਵ ਇਸ ਦੇਸ਼ ਦੇ ਅਸਲੀ ਮੁੱਲਾਂ ਤੇ ਸੰਸਕਾਰਾਂ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਵਲੋਂ ਜੋ ਸਿਹਤ ਜਾਂਚ ਕੈਂਪ ਦਾ ਲਗਾਇਆ ਗਿਆ, ਉਹ ਮਨੁੱਖਤਾ ਦੇ ਕਲਿਆਣ ਦੀ ਭਾਵਨਾ ਨਾਲ ਸੰਪੰਨ ਹੋਇਆ ਹੈ ਤੇ ਇਹ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗਾ | ਇਸ ਮੌਕੇ ਗੁਰਜੰਟ ਸਿੰਘ ਖਾਲਸਾ ਨੇ ਕਿਹਾ ਕਿ ਸਾਰੇ ਨੌਜਵਾਨਾਂ ਦੀ ਭਾਗੀਦਾਰੀ ਨਾਲ ਅੱਜ ਇਹ ਸੇਵਾ ਕਾਰਜ ਸੰਪੰਨ ਹੋ ਸਕਿਆ ਹੈ ਤੇ ਭਵਿੱਖ 'ਚ ਵੀ ਉਹ ਇਸੇ ਤਰ੍ਹਾਂ ਮਨੁੱਖੀ ਕਲਿਆਣ ਦੀ ਸੇਵਾ ਲਈ ਨਿਰੰਤਰ ਕੰਮ ਕਰਦੇ ਰਹਿਣਗੇ | ਇਸ ਮੌਕੇ ਬਿੱਲੂ ਕਸ਼ਯਪ, ਕਵੀ ਸੂਰਜ ਨਾਰੰਗ, ਪੌਪੀ ਕਸ਼ਯਪ, ਸੰਨੀ ਸੰਧੂ, ਕਰਨ ਸੰਧੂ, ਸ਼ੈਲੇਂਦਰ, ਅਭਿਸ਼ੇਕ, ਅਨੂਪ, ਅਮਿਤ ਬਾਈਾਡਰ, ਕਮਲ ਤੇ ਅਰੁਣ ਕਸ਼ਯਪ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |