ਡੱਬਵਾਲੀ, 6 ਜਨਵਰੀ (ਇਕਬਾਲ ਸਿੰਘ ਸ਼ਾਂਤ)-ਮੁੱਖ ਮੰਤਰੀ ਕਿਸਾਨ ਤੇ ਖੇਤੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਲਈ ਮੁਸੀਬਤ ਸਮੇਂ ਸਹਾਰਾ ਸਾਬਤ ਹੋ ਰਹੀ ਹੈ | ਇਸ ਯੋਜਨਾ ਤਹਿਤ ਡੱਬਵਾਲੀ ਹਲਕੇ ਤੋਂ ਭਾਜਪਾ ਪ੍ਰਤੀਨਿਧੀ ਬਲਦੇਵ ਸਿੰਘ ਮਾਂਗੇਆਣਾ ਤੇ ਮਾਰਕੀਟ ਕਮੇਟੀ ਚੇਅਰਮੈਨ ਸਤੀਸ਼ ਜੱਗਾ ਵਲੋਂ ਯੋਗ ਲਾਭਪਾਤਰੀਆਂ ਨੂੰ ਮਾਲੀ ਮਦਦ ਦੇ ਚੈੱਕ ਵੰਡੇ ਗਏ | ਜਿਸ ਦਰੋਗਾ ਸਿੰਘ ਹੈਬੂਆਣਾ ਤੇ ਗੁਰਜਿੰਦਰ ਸਿੰਘ ਦੇਸੂਜੋਧਾ ਨੂੰ 37,500 ਰੁਪਏ ਦੇ ਚੈੱਕ ਦਿੱਤੇ | ਇਸ ਸਕੀਮ ਤਹਿਤ ਮੰਦਰ ਸਿੰਘ ਮਾਂਗੇਆਣਾ ਨੂੰ ਬੀਤੇ ਮਹੀਨੇ 37,500 ਰੁਪਏ ਦੀ ਮਾਲੀ ਮਦਦ ਦਿੱਤੀ ਜਾ ਚੁੱਕੀ ਹੈ | ਇਸ ਮੌਕੇ ਮਾਰਕੀਟ ਕਮੇਟੀ ਮੈਂਬਰ ਕਮਲਕਾਂਤ ਲੋਹਗੜ੍ਹ, ਅਜੈਬ ਸਿੰਘ ਭਾਟੀ, ਪਿੰ੍ਰਸ ਬਿਸ਼ਨੋਈ, ਕਮਲ ਸੱਚਦੇਵਾ, ਸੀਐਮ ਵਿੰਡੋ ਦੇ ਨੁਮਾਇੰਦੇ ਪ੍ਰਵੇਸ਼ ਘਈ, ਕੌਂਸਲਰ ਕਿ੍ਸ਼ਨ ਕਾਮਰਾ, ਕੌਂਸਲਰ ਵਿਕਾਸ ਸ਼ਰਮਾ, ਅਮਿਤ ਮਹਲਾ ਰਾਮਪੁਰਾ ਬਿਸ਼ਨੋਈਆ, ਵਿਨੇਸ਼ ਛਾਬੜਾ, ਸੱਤਪਾਲ ਮਹਾਸ਼ਾ, ਮੈਣਪਾਲ ਵਰਮਾ, ਤੁਲਾ ਰਾਮ ਅਤੇ ਪੁਸ਼ਪਿੰਦਰ ਕੁਮਾਰ ਮੌਜੂਦ ਸਨ |