23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਆਗਮਨ ਪੁਰਬ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 07-01-2026
ਟੋਹਾਣਾ, 6 ਜਨਵਰੀ (ਮਨਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਪਿੰਡ ਮੰਘੇੜਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਗਏ | ਇਸ ਸਮੇਂ ਨਗਰ ਕੀਰਤਨ ਦੇ ਰੂਪ 'ਚ ਸੁੰਦਰ ਪਾਲਕੀ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਗ੍ਰੰਥੀ ਭਾਈ ਅਮਰਜੀਤ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੋ ਪਿੰਡ ਮੰਘੇੜਾ ਦੇ ਵੱਖੋ-ਵੱਖ ਚੌਕਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮਾਪਤ ਹੋਇਆ, ਜਿਸ 'ਚ ਪੰਜ ਪਿਆਰਿਆਂ ਵਜੋਂ ਡਾ. ਦਵਿੰਦਰ ਸਿੰਘ ਮੰਘੇੜਾ, ਗੁਰਪ੍ਰੀਤ ਸਿੰਘ, ਜ਼ੋਰਾਵਰ ਸਿੰਘ, ਮਲਕੀਤ ਸਿੰਘ, ਅਨਮੋਲ ਸਿੰਘ ਤੇ ਨਿਸ਼ਾਨਚੀ ਤਰਨਪ੍ਰੀਤ ਸਿੰਘ-ਅਰਮਾਨ ਸਿੰਘ ਨੇ ਸੇਵਾ ਨਿਭਾਈ | ਗੁਰਦੁਆਰਾ ਸਿੰਘ ਸਭਾ ਮੰਘੇੜਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਾਰੇ ਪਿੰਡ ਦੇ ਨਗਰ ਕੀਰਤਨ ਦੇ ਰਸਤਿਆਂ ਨੂੰ ਸੁਖਵਿੰਦਰ ਸਿੰਘ ਗੱਗੀ, ਗੁਰਮੇਲ ਸਿੰਘ, ਦਲਵੀਰ ਸਿੰਘ ਬੀਰਾ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਬਲਰਾਜ ਸਿੰਘ, ਰਣਜੋਤ ਸਿੰਘ, ਮਨਜਿੰਦਰ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਰਵੀ ਕੁਮਾਰ ਤੇ ਹੋਰ ਬੀਬੀਆਂ-ਭੈਣਾਂ ਸੇਵਾਦਾਰਾਂ ਵਲੋ ਬਹੁਤ ਤਰਤੀਬ ਨਾਲ ਸਾਫ਼ ਸਫ਼ਾਈ ਕਰਕੇ ਸਜਾਇਆ | ਇਸ ਸਮੇਂ ਪਿੰਡ ਵਾਸੀਆਂ ਵਲੋਂ ਬਹੁਤ ਸ਼ਰਧਾ ਭਾਵਨਾ ਨਾਲ ਚਾਹ, ਦੁੱਧ, ਬਿਸਕੁਟ, ਬ੍ਰੈੱਡ-ਪਕੌੜੇ ਤੇ ਮਠਿਆਈਆਂ ਵੰਡੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਕਿਸਾਨ ਤੇ ਖੇਤੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਤਹਿਤ ਚੈੱਕ ਵੰਡੇ ਅਗਲੀ ਖ਼ਬਰ ਲੱਖਾਂ ਰੁਪਏ ਦੀ 50 ਗ੍ਰਾਮ ਤੇ 143 ਮਿਲੀਗ੍ਰਾਮ ਹੈਰੋਇਨ ਸਮੇਤ ਪੰਜ ਨੌਜਵਾਨ ਗਿ੍ਫਤਾਰ
Ad Position 24