23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਦਲਿਤ ਅਧਿਕਾਰ ਸੰਗਠਨਾਂ ਨੇ ਦਲਿਤ ਵਿਦਿਆਰਥਣ ਦੀ ਮੌਤ ਤੋਂ ਬਾਅਦ ਤਿੰਨ ਸੀਨੀਅਰ ਵਿਦਿਆਰਥਣਾਂ ਅਤੇ ਇਕ ਕਾਲਜ ਪ੍ਰੋਫ਼ੈਸਰ ਦੀ ਗਿ੍ਫ਼ਤਾਰੀ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 07-01-2026
ਨਵੀਂ ਦਿੱਲੀ, 6 ਜਨਵਰੀ (ਮਿਸਰਦੀਪ ਭਾਟੀਆ)-ਦਲਿਤ ਅਧਿਕਾਰ ਸੰਗਠਨਾਂ ਨੇ ਪਿਛਲੀ ਦਿਨੀਂ ਹਿਮਾਚਲ ਪ੍ਰਦੇਸ਼ ਦੇ ਇਕ ਸਰਕਾਰੀ ਕਾਲਜ ਵਿਚ 19 ਸਾਲਾ ਦਲਿਤ ਵਿਦਿਆਰਥਣ ਦੀ ਮੌਤ ਤੋਂ ਬਾਅਦ ਤਿੰਨ ਸੀਨੀਅਰ ਵਿਦਿਆਰਥਣਾਂ ਅਤੇ ਇਕ ਕਾਲਜ ਪ੍ਰੋਫ਼ੈਸਰ ਦੀ ਗਿ੍ਫ਼ਤਾਰੀ ਅਤੇ ਅਧਿਕਾਰੀਆਂ ਤੋਂ ਜਵਾਬਦੇਹੀ ਦੀ ਮੰਗ ਕੀਤੀ ਹੈ ਜਿਸ 'ਤੇ ਉਨ੍ਹਾਂ ਦਾ ਦੋਸ਼ ਹੈ ਕਿ ਉਸਨੂੰ ਲਗਾਤਾਰ ਰੈਂਗਿੰਗ, ਜਿਨਸੀ ਸ਼ੋਸ਼ਣ ਅਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਸੀ | ਦਲਿਤ ਆਦਿਵਾਸੀ ਸ਼ਕਤੀ ਅਧਿਕਾਰ ਮੰਚ ਅਤੇ ਮਹਿਲਾ ਕਾਮਕਾਜੀ ਮੰਚ ਨੇ ਕਿਹਾ ਹੈ ਕਿ ਸਰਕਾਰੀ ਡਿਗਰੀ ਕਾਲਜ ਧਰਮਸ਼ਾਲਾ ਦੀ ਵਿਦਿਆਰਥਣ ਦੀ ਮੌਤ ਮਹੀਨਿਆਂ ਤੱਕ ਲਈ ਪ੍ਰੇਸ਼ਾਨੀ ਤੋਂ ਬਾਅਦ ਹੋਈ ਹੈ ਜਿਸ ਨੂੰ ਕਾਲਜ ਪ੍ਰਸ਼ਾਸਨ ਅਤੇ ਰਾਜ ਅਧਿਕਾਰੀਆਂ ਦੁਆਰਾ ਅਣਦੇਖਾ ਕੀਤਾ ਗਿਆ ਸੀ | ਪਿਛਲੇ ਦਿਨੀਂ ਜਾਰੀ ਇਕ ਬਿਆਨ ਵਿਚ ਇਨ੍ਹਾਂ ਸਮੂਹਾਂ ਨੇ ਇਸ ਮਾਮਲੇ ਨੂੰ 'ਜਾਤੀ ਅਤੇ ਲਿੰਗ-ਆਧਾਰਿਤ ਸੰਸਥਾਗਤ ਹਿੰਸਾ' ਦੀ ਇਕ ਗੰਭੀਰ ਉਦਾਹਰਨ' ਦੱਸਿਆ ਅਤੇ ਕਿਹਾ ਕਿ ਪੀੜਤਾ ਦੀ ਪੀੜਾ ਨੂੰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਜਦੋਂ ਤੱਕ ਇਹ ਉਸਦੀ ਮੌਤ ਤੱਕ ਨਹੀਂ ਪਹੁੰਚ ਗਈ | ਲੜਕੀ ਦੇ ਪਿਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਤੇ ਪੁਲਿਸ ਵਲੋਂ ਦਰਜ ਐਫ.ਆਈ.ਆਰ. ਅਨੁਸਾਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ ਲੜਕੀ ਨੂੰ ਕੈਂਪਸ ਵਿਚ ਕਥਿਤ ਤੌਰ 'ਤੇ ਰੈਂਗਿੰਗ, ਡਰਾਉਣ-ਧਮਕਾਉਣ, ਅਪਮਾਨ ਅਤੇ ਸਰੀਰਕ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ | ਐਫ.ਆਈ.ਆਰ. ਵਿਚ ਤਿੰਨ ਸੀਨੀਅਰ ਵਿਦਿਆਰਥਣਾਂ ਹਰਸ਼ਿਤਾ, ਆਕ੍ਰਿਤੀ ਅਤੇ ਕੋਮੋਲਿਕਾ ਨੂੰ ਦੁਰਵਿਵਹਾਰ ਵਿਚ ਕਥਿਤ ਭੂਮਿਕਾ ਲਈ ਨਾਮਜ਼ਦ ਕੀਤਾ ਗਿਆ ਹੈ | ਸ਼ਿਕਾਇਤ ਵਿਚ ਕਾਲਜ ਦੇ ਫੈਕਲਟੀ ਮੈਂਬਰ ਪ੍ਰੋ. ਅਸ਼ੋਕ ਕੁਮਾਰ ਦਾ ਵੀ ਨਾਂਅ ਹੈ | ਦਲਿਤ ਆਦਿਵਾਸੀ ਸ਼ਕਤੀ ਅਧਿਕਾਰ ਮੰਚ ਅਤੇ ਮਹਿਲਾ ਕਾਮਕਾਜੀ ਮੰਚ ਨੇ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਇਨ੍ਹਾਂ ਜਥੇਬੰਦੀਆਂ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੁਆਰਾ ਸੁਤੰਤਰ ਜਾਂਚ ਕਰਵਾਉਣ ਅਤੇ ਲੜਕੀ ਦੇ ਪਰਿਵਾਰ ਲਈ ਮੁਆਵਜ਼ਾ ਅਤੇ ਪੁਨਰਵਾਸ ਦੀ ਵੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਤਿੰਨ ਦੋਸਤਾਂ ਦੀ ਸੜਕ ਹਾਦਸੇ 'ਚ ਮੌਤ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
Ad Position 24