ਨਵੀਂ ਦਿੱਲੀ, 6 ਜਨਵਰੀ (ਮਿਸਰਦੀਪ ਭਾਟੀਆ)-ਨੈਸ਼ਨਲ ਹਾਈਵੇਅ 44 'ਤੇ ਬੀਤੇ ਦਿਨੀਂ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਸਕੂਟਰ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਤਿੰਨੇ ਦੋਸਤ ਮੂਰਥਲ ਤੋਂ ਪਰਾਂਠੇ ਖਾ ਕੇ ਦਿੱਲੀ ਵਾਪਿਸ ਆ ਰਹੇ ਸਨ, ਤਦ ਨਾਗਲ ਖੁਰਦ ਫਲਾਈਓਵਰ 'ਤੇ ਉਨ੍ਹਾਂ ਦਾ ਸਕੂਟਰ ਟਰਾਲੇ ਨਾਲ ਟਕਰਾ ਗਿਆ | ਜਾਣਕਾਰੀ ਅਨੁਸਾਰ ਤਿੰਨੋਂ ਦੋਸਤ ਦਿੱਲੀ ਦੇ ਕ੍ਰਿਸ਼ਨਾ ਵਿਹਾਰ ਦੇ ਰਹਿਣ ਵਾਲੇ ਸਨ | ਤਿੰਨੋਂ ਜਣੇ ਸਕੂਟਰ 'ਤੇ ਸਵਾਰ ਹੋ ਕੇ ਮੂਰਥਲ ਢਾਬੇ 'ਤੇ ਪਰਾਂਠੇ ਖਾਣ ਗਏ ਸਨ | ਤਿੰਨਾਂ ਦੀ ਪਛਾਣ ਮਯੰਕ, ਦੀਪਕ ਅਤੇ ਪ੍ਰਤੀਕ ਵਜੋਂ ਹੋਈ ਹੈ | ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ | ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਪੁਲਿਸ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ 44 'ਤੇ ਇਕ ਸਕੂਟਰ ਟਰਾਲੇ ਨਾਲ ਟਕਰਾ ਗਿਆ | ਸਕੂਟਰ ਸਵਾਰ ਤਿੰਨ ਦੋਸਤਾਂ ਵਿਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜਿਆ | ਤਿੰਨੋਂ ਦਿੱਲੀ ਦੇ ਕ੍ਰਿਸ਼ਨਾ ਵਿਹਾਰ ਦੇ ਰਹਿਣ ਵਾਲੇ ਸਨ ਅਤੇ ਪਰਾਂਠੇ ਖਾਣ ਲਈ ਮੂਰਥਲ ਗਏ ਸਨ |