27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਦਿੱਲੀ ਵਿਚ ਸਿਗਰਟ ਜਲਾਉਣ ਦੇ ਵਿਵਾਦ ਨੂੰ ਲੈ ਕੇ 22 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 29-01-2026
ਨਵੀਂ ਦਿੱਲੀ, 28 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਵਸੰਤ ਕੁੰਜ ਖੇਤਰ ਵਿਚ 27 ਜਨਵਰੀ ਦੀ ਰਾਤ ਨੂੰ ਕਾਲੀ ਮੰਦਿਰ ਦੇ ਸਾਹਮਣੇ ਕਰਨ ਨਾਂਅ ਦੇ ਇਕ 22 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ | ਕਰਨ ਜੇ.ਜੇ. ਬੰਧੂ ਕੈਂਪ ਵਿਚ ਆਪਣੀ ਭੈਣ ਦੇ ਘਰ ਆਇਆ ਸੀ ਅਤੇ ਉਸਦੇ ਜੀਜੇ ਦਾ ਕਹਿਣਾ ਹੈ ਕਿ ਉਹ ਸਾਮਾਨ ਲੈਣ ਲਈ ਮੰਦਰ ਦੇ ਨਜ਼ਦੀਕ ਗਿਆ ਸੀ | ਤਿੰਨ-ਚਾਰ ਲੜਕੇ ਪਹਿਲਾਂ ਹੀ ਉਥੇ ਖੜ੍ਹੇ ਸਨ, ਜਿਨ੍ਹਾਂ ਨਾਲ ਉਸਦਾ ਝਗੜਾ ਹੋ ਗਿਆ ਅਤੇ ਉਨ੍ਹਾਂ ਲੜਕਿਆਂ ਨੇ ਕਰਨ ਦੀ ਗਰਦਨ 'ਤੇ ਚਾਕੂ ਨਾਲ ਵਾਰ ਕੀਤਾ | ਜ਼ਖ਼ਮ ਇੰਨਾ ਗਹਿਰਾ ਸੀ ਕਿ ਝਗੜੇ ਤੋਂ ਬਾਅਦ ਕਰਨ ਖ਼ੂਨ ਨਾਲ ਲਥਪਥ ਦੌੜਦਾ ਹੋਇਆ ਆਪਣੀ ਭੈਣ ਦੇ ਘਰ ਆਇਆ | ਉਥੋਂ ਉਸਦੇ ਪਰਿਵਾਰ ਵਾਲੇ ਉਸ ਨੂੰ ਨੇੜਲੇ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਝਗੜੇ ਦਾ ਇਕ ਹੋਰ ਵੀ ਪਹਿਲੂ ਹੈ | ਇਸ ਪੂਰੇ ਝਗੜੇ ਵਿਚ ਜਿਸ ਲੜਕੇ 'ਤੇ ਚਾਕੂ ਮਾਰਨ ਦਾ ਦੋਸ਼ ਲੱਗਾ ਹੈ ਉਸਦਾ ਨਾਂਅ ਆਕਾਸ਼ ਹੈ | ਆਕਾਸ਼ ਦੀ ਭੈਣ ਦਾ ਵੱਖਰਾ ਦਾਅਵਾ ਹੈ | ਉਸਦਾ ਕਹਿਣਾ ਹੈ ਕਿ ਕਰਨ ਕੁਝ ਲੜਕਿਆਂ ਦੇ ਨਾਲ ਉਥੇ ਮੰਦਰ ਦੇ ਸਾਹਮਣੇ ਆਇਆ ਅਤੇ ਆਕਾਸ਼ ਨੂੰ ਸਿਗਰਟ ਜਲਾਉਣ ਲਈ ਕਿਹਾ | ਆਕਾਸ਼ ਨੇ ਜਦੋਂ ਮਨ੍ਹਾਂ ਕੀਤਾ ਤਾਂ ਕਰਨ ਨੇ ਚਾਕੂ ਨਾਲ ਆਕਾਸ਼ 'ਤੇ ਹਮਲਾ ਕੀਤਾ, ਪਰ ਆਕਾਸ਼ ਨੇ ਸਵੈ-ਰੱਖਿਆ ਲਈ ਹੱਥੋਪਾਈ ਕੀਤੀ ਤੇ ਚਾਕੂ ਕਰਨ ਦੇ ਗਲੇ ਵਿਚ ਲੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ | ਪੁਲਿਸ ਹੁਣ ਇਸ ਹੱਤਿਆ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਵਿਚ ਰੁੱਝੀ ਹੋਈ ਹੈ | ਪੁਲਿਸ ਆਲੇ-ਦੁਆਲੇ ਦੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜੇ.ਐਨ.ਯੂ. ਵਿਚ ਹਿੰਸਾ ਅਤੇ ਭੰਨਤੋੜ ਨੂੰ ਲੈ ਕੇ ਸਰਕੂਲਰ ਜਾਰੀ ਅਗਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24