ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਕਿਤਾਬਾਂ, ਸੱਭਿਆਚਾਰ ਅਤੇ ਬੱਚਿਆਂ ਦਾ ਇਕ ਸ਼ਾਨਦਾਰ ਸੰਗਮ 26ਵਾਂ ਸੰਬਲਪੁਰ ਪੁਸਤਕ ਮੇਲਾ ਸਮਾਪਤ ਹੋ ਗਿਆ | ਪੁਸਤਕ ਮੇਲੇ ਨੇ ਲੱਖਾਂ ਦਰਸ਼ਕਾਂ ਨੰੂ ਆਪਣੀਆਂ ਮਨਪਸੰਦ ਪੁਸਤਕਾਂ ਖਰੀਦਣ ਅਤੇ ਨਵੀਆਂ ਪੁਸਤਕਾਂ ਖੋਜਣ ਦਾ ਮੌਕਾ ਦਿੱਤਾ | ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ ਵਲੋਂ ਲਗਾਏ ਇਸ ਪੁਸਤਕ ਮੇਲੇ ਵਿਚ 250 ਤੋਂ ਵੱਧ ਸਟਾਲਾਂ 'ਤੇ ਬਾਲ ਸਾਹਿਤ, ਗਲਪ, ਗੈਰ-ਗਲਪ, ਸਿੱਖਿਆ ਜਗਤ ਦੀਆਂ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ | ਮੇਲੇ ਨੇ ਸੰਬਲਪੁਰ ਅਤੇ ਆਸ-ਪਾਸ ਦੇ ਖੇਤਰਾਂ ਦੇ ਪਾਰਕਾਂ ਨੂੰ ਆਕਰਸ਼ਿਤ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਦੀ ਉਪਲੱਬਧਤਾ ਨੇ ਇਸ ਮੇਲੇ ਨੂੰ ਖਾਸ ਬਣਾ ਦਿੱਤਾ | ਵੱਖ-ਵੱਖ ਸਕੂਲਾਂ ਦੇ ਇਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਰ ਰੋਜ਼ ਬੱਚਿਆਂ ਦੇ ਮੰਡਪ ਵਿਚ ਹਿੱਸਾ ਲਿਆ | ਬੱਚਿਆਂ ਅਤੇ ਮਾਤਾ-ਪਿਤਾ ਦੋਵਾਂ ਨੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੇ ਨੈਸ਼ਨਲ ਸੈਂਟਰ ਫਾਰ ਚਿਲਡਰਨ ਲਿਟਰੇਚਰ ਦੁਆਰਾ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਦੀ ਬਹੁਤ ਪ੍ਰਸੰਸਾ ਕੀਤੀ | ਇਨ੍ਹਾਂ ਪ੍ਰੋਗਰਾਮਾਂ ਨਾਲ ਬੱਚਿਆਂ ਨੂੰ ਨਵੀਂ ਦਿਸ਼ਾ ਮਿਲੀ | ਅੰਤਿਮ ਦਿਨ 1500 ਬੱਚਿਆਂ ਨੇ ਹਿੱਸਾ ਲਿਆ | ਕਹਾਣੀਕਾਰ ਸੰਜੀਵ ਕੁਮਾਰ ਪ੍ਰਧਾਨ ਦੀ ਅਗਵਾਈ ਵਿਚ 'ਰੰਗ-ਬਿਰੰਗੀ ਕਹਾਣੀ ਕੀ ਦੁਨੀਆ' ਪ੍ਰੋਗਰਾਮ ਪੇਸ਼ ਕੀਤਾ ਗਿਆ | ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਇਸਦਾ ਅਨੰਦ ਮਾਣਿਆ | ਇਸ ਤੋਂ ਬਾਅਦ ਵਿਵੇਕ ਕੁਮਾਰ ਨੇ ਇਕ ਕੁਇਜ਼ ਮੁਕਾਬਲਾ ਕਰਵਾਇਆ, ਜਿਸ ਵਿਚ ਬੱਚਿਆਂ ਨੇ ਸਰਗਰਮੀ ਨਾਲ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ | ਮੇਲੇ ਦੇ ਸਮਾਪਤੀ ਸਮਾਰੋਹ ਵਿਚ ਸੰਭਲਪੁਰ ਦੇ ਕੁਲੈਕਟਰ ਅਤੇ ਜ਼ਿਲਾ ਮੈਜਿਸਟ੍ਰੇਟ ਸਿੱਧੇਸ਼ਵਰ ਬਲੀਰਾਮ ਬੋਂਡਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਹੀਰਾਕੁੰਡ ਜੰਗਲੀ ਜੀਵ ਡਵੀਜ਼ਨ ਦੀ ਡੀ.ਐਫ.ਓ. ਸ੍ਰੀਮਤੀ ਅੰਸ਼ੂ ਪ੍ਰਗਿਆਨ ਦਾਸ ਵਿਸ਼ੇਸ਼ ਸ਼ਾਮਿਲ ਸਨ | ਸੰਭਲਪੁਰੀ ਭਾਸ਼ਾ ਅਤੇ ਸਾਹਿਤ ਦੇ ਵਿਦਵਾਨ ਪੂਰਨ ਚੰਦ ਸਾਹੂ ਨੂੰ ਸਨਮਾਨਿਤ ਕੀਤਾ ਗਿਆ | ਸ਼ਾਮ ਨੂੰ ਦਿੱਲੀ ਦੇ ਮਸ਼ਹੂਰ ਗਰੁੱਪ ਕਰਨੀਜ਼ ਲਾਈਵ ਨੇ ਗੀਤਾਂ ਦੀ ਪੇਸ਼ਕਾਰੀ ਕੀਤੀ, ਜਿਸ ਨਾਲ ਮੇਲੇ ਦੀ ਸਮਾਪਤੀ ਸ਼ਾਨਦਾਰ ਰਹੀ |