03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਜਟ ਦੇਸ਼ ਦੀ ਆਰਥਿਕਤਾ ਲਈ ਚੰਗਾ - ਪਰਮਜੀਤ ਸਿੰਘ ਪੰਮਾ

Ad Position 21
No active advertisement
ਅਜੀਤ ਡੈਸਕ 03-02-2026
ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਇਹ ਬਜਟ ਸਮੁੱਚੇ ਤੌਰ 'ਤੇ ਦੇਸ਼ ਦੀ ਆਰਥਿਕਤਾ ਨੂੰ ਗਤੀ ਦੇਣ ਵਾਲਾ ਹੈ ਅਤੇ ਵਿਕਾਸ ਮੁਖੀ ਜਾਪਦਾ ਹੈ ਪਰ ਇਸ ਨੇ ਛੋਟੇ ਵਪਾਰੀਆਂ ਅਤੇ ਮੱਧ ਵਰਗ ਦੀਆਂ ਉਮੀਦਾਂ ਨੂੰ ਅੰਸ਼ਿਕ ਤੌਰ 'ਤੇ ਹੀ ਪੂਰਾ ਕੀਤਾ ਹੈ | ਵਿਸ਼ੇਸ਼ ਤੌਰ 'ਤੇ ਮੱਧ ਵਰਗ ਅਤੇ ਛੋਟੇ ਵਪਾਰੀਆਂ ਨੂੰ ਜਿਸ ਠੋਸ ਸਮਰਥਨ ਦੀ ਉਮੀਦ ਸੀ, ਉਸ ਉਤੇ ਇਹ ਬਜਟ ਪੂਰੀ ਤਰ੍ਹਾਂ ਖਰਾ ਨਹੀਂ ਉਤਰਦਾ | ਇਸ ਬਜਟ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਲਘੂ ਉਦਯੋਗ ਲਈ ਕਿਸੇ ਵਿਸ਼ੇਸ਼ ਰਾਹਤ ਪੈਕੇਜ ਜਾਂ ਠੋਸ ਪ੍ਰੋਤਸਾਹਨ ਦਾ ਐਲਾਨ ਨਹੀਂ ਕੀਤਾ ਗਿਆ | ਕਾਰੋਬਾਰ ਦੇ ਵਿਸਥਾਰ ਲਈ ਆਸਾਨ ਕਰਜ਼ਾ ਵਿਵਸਥਾ, ਕਰ ਪ੍ਰਣਾਲੀ ਵਿਚ ਰਾਹਤ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਕੋਈ ਸਪੱਸ਼ਟ ਹੱਲ ਸਾਹਮਣੇ ਨਹੀਂ ਆਇਆ ਹੈ | ਸਦਰ ਬਾਜ਼ਾਰ ਬਾੜੀ ਮਾਰਕੀਟ ਟਰੇਡਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਅੱਜ ਮੱਧ ਵਰਗ ਦੇ ਦੁਕਾਨਦਾਰ, ਜੋ ਭਾਰਤੀ ਅਰਥਵਿਵਸਥਾ ਦੀ ਅਸਲ ਰੀੜ ਦੀ ਹੱਡੀ ਹਨ, ਲਗਾਤਾਰ ਵਧਦੀ ਲਾਗਤ, ਸੀਮਤ ਮਾਰਜਿਨ ਅਤੇ ਮੁਕਾਬਲੇ ਦੇ ਦਬਾਅ ਨਾਲ ਜੂਝ ਰਹੇ ਹਨ | ਇਸ ਸਮੇਂ ਉਨ੍ਹਾਂ ਤੋਂ ਉਮੀਦ ਸੀ ਕਿ ਬਜਟ ਉਨ੍ਹਾਂ ਲਈ ਵਿਵਹਾਰਕ ਅਤੇ ਸਿੱਧੀ ਸਹਾਇਤਾ ਲੈ ਕੇ ਆਵੇਗਾ | ਪੰਮਾ ਨੇ ਕਿਹਾ ਕਿ ਇਹ ਬਜਟ ਲੰਮੇ ਸਮੇਂ ਦੇ ਵਿਕਾਸ ਵੱਲ ਇਕ ਕਦਮ ਜ਼ਰੂਰ ਹੈ ਪਰ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਲਈ ਇਹ ਅਜੇ ਵੀ ਉਮੀਦ ਤੋਂ ਘੱਟ ਅਤੇ ਰਾਹਤ ਦੇਣ ਵਿਚ ਸੀਮਤ ਸਿੱਧ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ 26ਵੇਂ ਸੰਬਲਪੁਰ ਪੁਸਤਕ ਮੇਲੇ ਦੇ ਸਮਾਪਤੀ ਸਮਾਰੋਹ ਵਿਚ ਕਿਤਾਬਾਂ, ਸੱਭਿਆਚਾਰ ਅਤੇ ਬੱਚੇ ਕੇਂਦਰ ਬਿੰਦੂ ਬਣੇ ਰਹੇ ਅਗਲੀ ਖ਼ਬਰ ਜਸਟ ਰਾਈਟਸ ਫਾਰ ਚਿਲਡਰਨ ਵਲੋਂ ਕੇਂਦਰੀ ਬਜਟ ਦਾ ਸਵਾਗਤ
Ad Position 24