05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਡੱਬਵਾਲੀ ਪੰਚਾਇਤ ਸੰਮਤੀ: ਬਿਨਾਂ ਏਜੰਡਾ ਦਰਜ ਕਰੋੜਾਂ ਦੇ ਵਿਵਾਦਿਤ ਮਤਿਆਂ ਦਾ ਮਾਮਲਾ ਅੱਧਵਿਚਕਾਰ ਨਵੇਂ ਬੀ. ਡੀ. ਪੀ. ਓ. ਨੇ ਮੰਗੀ ਸ਼ਿਕਾਇਤ, ਮੈਂਬਰਾਂ ਵਲੋਂ ਦੋ ਹਫ਼ਤਿਆਂ 'ਚ ਕਾਰਵਾਈ ਦੀ ਮੰਗ

Ad Position 21
No active advertisement
ਅਜੀਤ ਡੈਸਕ 04-02-2026
ਡੱਬਵਾਲੀ, 3 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪੰਚਾਇਤ ਸੰਮਤੀ ਡੱਬਵਾਲੀ ਦੀ ਮੀਟਿੰਗ ਇਸ ਵਾਰ ਮੈਂਬਰਾਂ ਦੇ ਨੁਮਾਇੰਦਿਆਂ ਦੇ ਦਖ਼ਲ ਤੋਂ ਕਾਫ਼ੀ ਹੱਦ ਤੱਕ ਮੁਕਤ ਰਹੀ | ਬੀ. ਡੀ. ਪੀ. ਓ. ਹਰੀਸ਼ ਕੁਮਾਰ ਦੀ ਮੌਜੂਦਗੀ ਤੇ ਪੰਚਾਇਤ ਸੰਮਤੀ ਦੀ ਚੇਅਰਪਰਸਨ ਸ਼ਕੀਲਾ ਦੀ ਪ੍ਰਧਾਨਗੀ ਹੇਠਲੀ ਮੀਟਿੰਗ ਵਿਚ ਨਿਯਮਾਂ ਦੀ ਸਖ਼ਤੀ ਦੀ ਝਲਕ ਵੇਖਣ ਨੂੰ ਮਿਲੀ | ਮੀਟਿੰਗ 'ਚ ਪੁੱਜੇ ਕੁਝ ਸੰਮਤੀ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੁਮਾਇੰਦੇ ਵਜੋਂ ਮੀਟਿੰਗ ਕਾਰਵਾਈ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ | ਬਾਅਦ ਵਿਚ ਮੈਂਬਰਾਂ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਸਿਰਫ਼ ਕਾਰਵਾਈ ਦੇਖਣ ਦੀ ਇਜਾਜ਼ਤ ਦਿੱਤੀ ਗਈ | ਬੀ. ਡੀ. ਪੀ. ਓ. ਨੇ ਸਪੱਸ਼ਟ ਕੀਤਾ ਕਿ ਨਿਯਮਾਂ ਅਨੁਸਾਰ ਮੀਟਿੰਗ 'ਚ ਸਿਰਫ਼ ਚੁਣੇ ਹੋਏ ਮੈਂਬਰ ਹੀ ਬੈਠ ਸਕਦੇ ਹਨ ਤੇ ਹਾਜ਼ਰੀ ਲਗਾ ਸਕਦੇ ਹਨ | ਮੀਟਿੰਗ ਵਿਚ ਕੁਲ 30 ਵਿਚੋਂ ਲਗਪਗ 18 ਮੈਂਬਰ ਮੌਜੂਦ ਸਨ | ਲੰਮੇ ਸਮੇਂ ਬਾਅਦ ਕਰੀਬ ਪੰਜ ਘੰਟੇ ਤੱਕ ਚੱਲੀ ਮੀਟਿੰਗ ਵਿਚ ਵਿਕਾਸ ਸੰਬੰਧੀ ਸਾਰੇ ਮਤੇ ਮੌਕੇ 'ਤੇ ਕਾਰਵਾਈ ਰਜਿਸਟਰ 'ਚ ਚੜ੍ਹਾਏ ਗਏ | ਹਾਲਾਂਕਿ 13 ਮਾਰਚ 2025 ਦੀ ਮੀਟਿੰਗ ਵਿਚ ਬਿਨਾਂ ਏਜੰਡਾ ਦਰਜ ਕੀਤੇ 6-7 ਵਿਵਾਦਿਤ ਮਤਿਆਂ ਸੰਬੰਧੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ | ਨਵੇਂ ਬੀ. ਡੀ. ਪੀ. ਓ. ਨੇ ਇਸ ਨੂੰ ਆਪਣੇ ਕਾਰਜਕਾਲ ਤੋਂ ਪਹਿਲਾਂ ਦਾ ਮਾਮਲਾ ਦੱਸਦਿਆਂ ਜਾਂਚ ਲਈ ਲਿਖਤੀ ਸ਼ਿਕਾਇਤ ਮੰਗੀ, ਜਦਕਿ ਮੈਂਬਰ ਭੋਜਰਾਜ ਨੇ ਦੋ ਹਫ਼ਤਿਆਂ 'ਚ ਕਾਰਵਾਈ ਦੀ ਮੰਗੀ | ਇਸ ਮਤਿਆਂ 'ਚ ਕਰੋੜਾਂ ਰੁਪਏ ਦੀਆਂ ਕਥਿਤ ਬੇਨਿਯਮਿਆਂ 'ਤੇ ਕਾਰਵਾਈ ਵੱਡਾ ਸੁਆਲ ਬਣੀ ਹੋਈ ਹੈ | ਜ਼ਿਕਰਯੋਗ ਹੈ ਕਿ 10 ਸਤੰਬਰ 2025 ਦੀ ਮੀਟਿੰਗ ਵਿਚ ਇਸੇ ਮਾਮਲੇ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਸੀ | ਉਸ ਵੇਲੇ ਪੰਚਾਇਤ ਸੰਮਤੀ ਮੈਂਬਰ ਭੋਜਰਾਜ, ਬਲਵੀਰ, ਰੇਖਾ ਰਾਣੀ, ਵੀਰਪਾਲ ਕੌਰ, ਮਮਤਾ ਰਾਣੀ, ਮੋਹਨ ਲਾਲ ਤੇ ਸੁਭਾਸ਼ ਸਮੇਤ ਕਈ ਮੈਂਬਰਾਂ ਦੇ ਤਿੱਖੇ ਵਿਰੋਧ ਕਾਰਨ ਚੇਅਰਪਰਸਨ ਤੇ ਤੱਤਕਾਲੀ ਬੀ. ਡੀ. ਪੀ. ਓ. ਨੂੰ ਮੀਟਿੰਗ ਨੂੰ ਛੱਡ ਜਾਣਾ ਪਿਆ ਸੀ | ਇਸ ਸੰਬੰਧ ਵਿਚ ਬੀ. ਡੀ. ਪੀ. ਓ. ਹਰੀਸ਼ ਕੁਮਾਰ ਨੇ ਕਿਹਾ ਕਿ ਪੁਰਾਣੇ ਮਾਮਲਿਆਂ ਦੀ ਜਾਂਚ ਲਈ ਲਿਖਤੀ ਸ਼ਿਕਾਇਤ ਜ਼ਰੂਰੀ ਹੈ | ਸਾਰੇ ਵਿਕਾਸ ਕਾਰਜ ਮਤਿਆਂ 'ਚ ਚੜ੍ਹਾ ਦਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ 12 ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਕਿਸਾਨ ਤੇ ਕਰਮਚਾਰੀ ਜਥੇਬੰਦੀਆਂ ਵਲੋਂ ਲਾਮਬੰਦੀ <br/> ਅਗਲੀ ਖ਼ਬਰ ਆਪ੍ਰੇਸ਼ਨ ਜੀਵਨ ਜੋਤੀ ਤਹਿਤ ਨਸ਼ਾ ਛੁਡਾਊ ਮੁਹਿੰਮ ਨੂੰ ਇਕ ਨਵਾਂ ਪਹਿਲੂ ਹੋਇਆ ਪ੍ਰਾਪਤ
Ad Position 24