05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਆਪ੍ਰੇਸ਼ਨ ਜੀਵਨ ਜੋਤੀ ਤਹਿਤ ਨਸ਼ਾ ਛੁਡਾਊ ਮੁਹਿੰਮ ਨੂੰ ਇਕ ਨਵਾਂ ਪਹਿਲੂ ਹੋਇਆ ਪ੍ਰਾਪਤ

Ad Position 21
No active advertisement
ਅਜੀਤ ਡੈਸਕ 04-02-2026

ਥਾਣਾ ਸਦਰ ਟੋਹਾਣਾ ਇਲਾਕੇ ਦੇ ਪਿੰਡ ਅੱਕਾਂਵਾਲੀ ਵਿਚ ਘਰ-ਘਰ ਸਰਵੇਖਣ
ਟੋਹਾਣਾ/ਜਾਖ਼ਲ, 3 ਫਰਵਰੀ (ਮਨਜੀਤ ਸਿੰਘ)-ਪੁਲਿਸ ਸੁਪਰਡੈਂਟ ਸਿਧਾਂਤ ਜੈਨ, ਆਈ. ਪੀ. ਐਸ. ਆਪ੍ਰੇਸ਼ਨ ਜੀਵਨ ਜੋਤੀ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਨਸ਼ਾ ਛੁਡਾਊ ਵੱਲ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ | ਇਸ ਸੰਬੰਧ 'ਚ ਸਹਾਇਕ ਸਬ-ਇੰਸਪੈਕਟਰ ਸੱਜਣ ਕੁਮਾਰ ਦੀ ਯੋਗ ਅਗਵਾਈ ਹੇਠ ਨਸ਼ਾ ਛੁਡਾਊ ਟੀਮ ਨੇ ਸਦਰ ਟੋਹਾਣਾ ਥਾਣੇ ਦੇ ਪਿੰਡ ਅੱਕਾਂਵਾਲੀ 'ਚ ਇਕ ਵਿਆਪਕ ਸਰਵੇਖਣ ਤੇ ਜਨ ਸੰਪਰਕ ਮੁਹਿੰਮ ਚਲਾਈ | ਮੁਹਿੰਮ ਦੌਰਾਨ ਨਸ਼ਾ ਛੁਡਾਊ ਟੀਮ ਨੇ ਪਿੰਡ ਵਿਚ ਪਹਿਲਾਂ ਪਛਾਣੇ ਗਏ ਨਸ਼ਾ ਛੁਡਾਊ ਲੋਕਾਂ ਦੇ ਘਰਾਂ ਦਾ ਦੌਰਾ ਕੀਤਾ, ਉਨ੍ਹਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਿਹਤ, ਪਰਿਵਾਰਕ ਹਾਲਤਾਂ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਇਕੱਠੀ ਕੀਤੀ | ਟੀਮ ਨੇ ਨਸ਼ੇ ਛੱਡਣ ਦੇ ਫ਼ਾਇਦਿਆਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਇਲਾਜ ਤੇ ਸਲਾਹ-ਮਸ਼ਵਰੇ ਨਾਲ ਸੰਬੰਧਿਤ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਟੀਮ ਨੇ ਪਿੰਡ ਦੇ ਸਮਾਜਿਕ ਵਾਤਾਵਰਨ ਨੂੰ ਸਮਝਣ ਲਈ ਕੁਲਾਂ ਨੇੜੇ ਪਰਾਲੀ ਦੇ ਗੁਦਾਮ 'ਚ ਮੌਜੂਦ ਟਰੈਕਟਰ ਡਰਾਈਵਰਾਂ ਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ | ਗੱਲਬਾਤ ਦੌਰਾਨ ਨਸ਼ੇ ਦੇ ਸਰੀਰਕ, ਮਾਨਸਿਕ ਤੇ ਆਰਥਿਕ ਨਤੀਜਿਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ਤੇ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕੀਤਾ | ਟਰੈਕਟਰ ਡਰਾਈਵਰਾਂ ਤੇ ਮਜ਼ਦੂਰਾਂ ਨੇ ਨਸ਼ਾ ਮੁਕਤ ਵਾਤਾਵਰਨ ਬਣਾਈ ਰੱਖਣ 'ਚ ਆਪਣਾ ਪੂਰਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ | ਮੁਹਿੰਮ ਦੇ ਹਿੱਸੇ ਵਜੋਂ ਨਸ਼ਾ ਛੁਡਾਊ ਟੀਮ ਨੇ ਸੰਬੰਧਿਤ ਕੰਪਨੀ ਦੇ ਪ੍ਰਤੀਨਿਧੀਆਂ ਨਾਲ ਭਵਿੱਖ 'ਚ ਪਿੰਡ ਪੱਧਰ 'ਤੇ ਨਸ਼ਾ ਛੁਡਾਊ ਕੈਂਪਾਂ ਦਾ ਆਯੋਜਨ ਕਰਨ ਬਾਰੇ ਵੀ ਚਰਚਾ ਕੀਤੀ ਤਾਂ ਜੋ ਲੋੜਵੰਦਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ, ਸਲਾਹ ਤੇ ਪੁਨਰਵਾਸ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ | ਇਹ ਪੁਲਿਸ ਦੁਆਰਾ ਚਲਾਈ ਗਈ ਮੁਹਿੰਮ ਸਿਰਫ਼ ਕਾਰਵਾਈ ਤੱਕ ਸੀਮਤ ਨਹੀਂ, ਸਮਾਜ 'ਚ ਜਾਗਰੂਕਤਾ ਪੈਦਾ ਕਰਨ ਤੇ ਨਸ਼ੇੜੀਆਂ ਨੂੰ ਮੁੱਖ ਧਾਰਾ ਵਿਚ ਮੁੜ ਸ਼ਾਮਿਲ ਕਰਨ ਲਈ ਇਕ ਸ਼ਲਾਘਾਯੋਗ ਤੇ ਸਾਰਥਿਕ ਪਹਿਲਕਦਮੀ ਹੈ | ਆਪ੍ਰੇਸ਼ਨ ਜੀਵਨ ਜੋਤੀ ਤਹਿਤ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸਰਵੇਖਣ, ਜਨਤਕ ਜਾਗਰੂਕਤਾ ਪ੍ਰੋਗਰਾਮ ਤੇ ਨਸ਼ਾ ਛੁਡਾਊ ਕੈਂਪ ਆਯੋਜਿਤ ਕੀਤੇ ਜਾਂਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਡੱਬਵਾਲੀ ਪੰਚਾਇਤ ਸੰਮਤੀ: ਬਿਨਾਂ ਏਜੰਡਾ ਦਰਜ ਕਰੋੜਾਂ ਦੇ ਵਿਵਾਦਿਤ ਮਤਿਆਂ ਦਾ ਮਾਮਲਾ ਅੱਧਵਿਚਕਾਰ ਨਵੇਂ ਬੀ. ਡੀ. ਪੀ.... ਅਗਲੀ ਖ਼ਬਰ ਯੂ. ਪੀ. ਐਸ. ਸੀ. ਤੇ ਪੀ. ਪੀ. ਐਸ. ਸੀ. ਦੀਆਂ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਲੈ ਸਕਦੇ ਹਨ ਸਿੱਖ ਵਿਦਿਆਰਥੀ <br/>
Ad Position 24