ਯਮੁਨਾਨਗਰ, 3 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਮੈਨੇਜਿੰਗ ਕਮੇਟੀ ਦਿੱਲੀ ਦੀ ਪ੍ਰਧਾਨ ਪਦਮਸ੍ਰੀ ਡਾ. ਪੂਨਮ ਸੂਰੀ ਦੀ ਰਹਿਨੁਮਾਈ ਹੇਠ ਤੇ ਆਰੀਆ ਯੁਵਾ ਸਮਾਜ ਦੇ ਕੌਮੀ ਪ੍ਰਧਾਨ ਯੋਗੀ ਸੂਰੀ ਦੀ ਅਗਵਾਈ ਹੇਠ ਦੇਸ਼ ਵਿਆਪੀ 'ਨਸ਼ਾ ਮੁਕਤੀ ਮੁਹਿੰਮ' ਤਹਿਤ ਨਸ਼ਾ ਮੁਕਤ ਸਮਾਜ ਸਿਰਜਣ ਦੇ ਮੰਤਵ ਨਾਲ ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਿਖੇ 100 ਕੁੰਡੀਆ ਹਵਨ ਯੱਗ ਦਾ ਕਰਵਾਇਆ | ਪ੍ਰੋਗਰਾਮ ਨੇ ਵੈਦਿਕ ਪਰੰਪਰਾਵਾਂ, ਸਮਾਜਿਕ ਏਕਤਾ ਤੇ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰੇਰਨਾਦਾਇਕ ਸੰਦੇਸ਼ ਦਿੱਤਾ | ਇਸ ਸ਼ੁਭ ਮੌਕੇ ਕਾਲਜ ਦੀ ਮਾਣਮੱਤੀ ਸਾਬਕਾ ਵਿਦਿਆਰਥਣ ਸੰਯੁਕਤਾ ਓਬਰਾਏ (1960 ਬੈਚ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਰਾਕੇਸ਼ ਤਿਆਗੀ ਚੇਅਰਮੈਨ ਮਾਰਕੀਟ ਕਮੇਟੀ ਯਮੁਨਾਨਗਰ, ਵਿਪੁਲ ਗਰਗ ਚੇਅਰਮੈਨ ਮਾਰਕੀਟ ਕਮੇਟੀ ਜਗਾਧਰੀ, ਮਨੀਸ਼ਾ ਅਗਰਵਾਲ ਪ੍ਰਧਾਨ ਅਗਰਵਾਲ ਮਹਿਲਾ ਸਭਾ, ਸ਼ਵੇਤਾ ਓਬਰਾਏ 2004 ਬੈਚ ਦੀ ਸਾਬਕਾ ਵਿਦਿਆਰਥਣ, ਅੰਕਿਤ ਗੋਇਲ ਐਮ. ਸੀ. ਵਾਰਡ ਨੰ. 6 ਜਗਾਧਰੀ ਅਤੇ ਡਾ. ਸਤੀਸ਼ ਬਾਂਸਲ ਸਰਪ੍ਰਸਤ ਕੇਂਦਰੀ ਆਰੀਆ ਸਭਾ ਤੇ ਮੈਨੇਜਰ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਾਧਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਮਹਿਮਾਨਾਂ ਨੇ ਨਸ਼ੇ ਦੀ ਲਤ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਇਕ ਫੋਟੋ ਪ੍ਰਦਰਸ਼ਨੀ ਦੇਖੀ ਅਤੇ ਸਾਰੇ ਹਾਜ਼ਰੀਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ 'ਚ ਜਾਗਰੂਕਤਾ ਪੈਦਾ ਕਰਨ ਦੀ ਸਹੁੰ ਵੀ ਚੁਕਾਈ | ਇਸ ਮੌਕੇ ਸੰਯੁਕਤਾ ਓਬਰਾਏ ਨੇ ਕਿਹਾ ਕਿ ਨਸ਼ਾ ਸਿਰਫ਼ ਵਿਅਕਤੀ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ, ਇਸ ਲਈ ਨੌਜਵਾਨਾਂ ਨੂੰ ਜੀਵਨ 'ਚ ਕਦਰਾਂ-ਕੀਮਤਾਂ, ਸਿੱਖਿਆ ਤੇ ਸਕਾਰਾਤਮਕ ਸੋਚ ਰਾਹੀਂ ਅੱਗੇ ਵਧਣਾ ਚਾਹੀਦਾ ਹੈ ਅਤੇ ਨਸ਼ਾ ਮੁਕਤ ਭਾਰਤ ਬਣਾਉਣ 'ਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ | ਇਸ ਦੌਰਾਨ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਆਰੀਆ ਸਮਾਜ ਨੇ ਹਮੇਸ਼ਾ ਸਿੱਖਿਆ, ਮਹਿਲਾ ਸਸ਼ਕਤੀਕਰਨ, ਸਮਾਜਿਕ ਬੁਰਾਈਆਂ ਦੇ ਖਾਤਮੇ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਵੈਦਿਕ ਜੀਵਨ ਢੰਗ ਸਵੈ-ਅਨੁਸ਼ਾਸਨ, ਸ਼ੁੱਧ ਵਿਚਾਰਾਂ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਪ੍ਰੇਰਿਤ ਕਰਦਾ ਹੈ ਜੋ ਅੱਜ ਦੇ ਨੌਜਵਾਨਾਂ ਲਈ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਇਸ ਹਵਨ ਰਾਹੀਂ ਵਾਤਾਵਰਣ ਸ਼ੁੱਧੀਕਰਨ, ਵਿਸ਼ਵ ਸ਼ਾਂਤੀ ਅਤੇ ਸਮਾਜ 'ਚ ਸਕਾਰਾਤਮਕ ਊਰਜਾ ਦੇ ਫੈਲਾਅ ਲਈ ਕਾਮਨਾਵਾਂ ਕੀਤੀਆਂ ਗਈਆਂ ਤੇ 'ਨੋ ਡਰੱਗ ਨੇਸ਼ਨ' ਵਰਗੇ ਸਮਾਜਿਕ ਸੰਦੇਸ਼ਾਂ ਨੂੰ ਉਜਾਗਰ ਕੀਤਾ ਜੋ ਨੌਜਵਾਨਾਂ ਨੂੰ ਨਸ਼ਾ ਮੁਕਤ ਅਤੇ ਸੰਸਕਿ੍ਤ ਜੀਵਨ ਅਪਣਾਉਣ ਲਈ ਪ੍ਰੇਰਿਤ ਕਰਦੇ ਸਨ | ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ, ਵਿਦਿਆਰਥੀਆਂ ਤੇ ਪਤਵੰਤਿਆਂ ਨੇ ਹਿੱਸਾ ਲਿਆ |