05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

58ਵਾਂ ਅਧਿਆਤਮਿਕ ਸਤਿਸੰਗ ਤੇ ਕੀਰਤਨ ਦਰਬਾਰ 8 ਨੂੰ

Ad Position 21
No active advertisement
ਅਜੀਤ ਡੈਸਕ 04-02-2026
ਟੋਹਾਣਾ/ਜਾਖ਼ਲ, 3 ਫਰਵਰੀ (ਮਨਜੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਮੰਦਰ, ਵੈੱਲਫੇਅਰ ਸੁਸਾਇਟੀ ਸੁਦਰਸ਼ਨ ਪਾਰਕ ਨਵੀਂ ਦਿੱਲੀ ਵਿਖੇ 58ਵਾਂ ਅਧਿਆਤਮਿਕ ਸਤਿਸੰਗ ਤੇ ਕੀਰਤਨ ਦਰਬਾਰ 8 ਫਰਵਰੀ ਨੂੰ 11 ਵਜੇ ਤੋਂ ਸ਼ਾਮ 4 ਤੱਕ ਵਜੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਬਾਬਾ ਪਰਮਜੀਤ ਦਾਸ (ਸ੍ਰੀ ਗੁਰੂ ਰਵਿਦਾਸ ਅੰਮਿ੍ਤ ਬਾਣੀ ਪ੍ਰਚਾਰ ਜਥਾ ਟੋਹਾਣਾ ਹਰਿਆਣਾ) ਤੇ ਪ੍ਰਧਾਨ ਕਿ੍ਸ਼ਨ ਫਾਨਰ ਨੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਜਗਤ ਨੂੰ ਵਧਾਈਆਂ ਦਿੰਦਿਆਂ ਸਾਂਝੇ ਤੌਰ 'ਤੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮੰਦਰ ਸੁਦਰਸ਼ਨ ਪਾਰਕ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਇਸ ਸਮਾਗਮ 'ਚ ਸਵਾਮੀ ਬਲਰਾਮ ਰਾਏ ਜੀ (ਬੂਟਾ ਮੰਡੀ, ਜਲੰਧਰ, ਪੰਜਾਬ) ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਰਹੇ ਹਨ | ਮੁੱਖ ਮਹਿਮਾਨ ਵਜੋਂ ਸ੍ਰੀ ਹਰੀਸ਼ ਮਦਨ ਲਾਲ ਖੁਰਾਣਾ (ਵਿਧਾਇਕ) ਤੇ ਸ੍ਰੀਮਤੀ ਅਲਕਾ ਢੀਂਗਰਾ (ਕਾਰਪੋਰੇਸ਼ਨ ਕੌਂਸਲਰ) ਪਹੁੰਚਣਗੇ | ਬਾਬਾ ਪਰਮਜੀਤ ਦਾਸ (ਸ੍ਰੀ ਗੁਰੂ ਰਵਿਦਾਸ ਅੰਮਿ੍ਤ ਬਾਣੀ ਪ੍ਰਚਾਰ ਜਥਾ, ਟੋਹਾਣਾ, ਹਰਿਆਣਾ) ਦੁਆਰਾ 11 ਵਜੇ ਤੋਂ ਸ਼ਾਮ 3:30 ਵਜੇ ਤੱਕ ਸਤਿਸੰਗ ਤੇ ਪ੍ਰਵਚਨ ਕਰਨਗੇ | ਇਸ ਤੋਂ ਬਾਅਦ ਦੁਪਹਿਰ 3:30 ਵਜੇ ਆਰਤੀ ਤੇ ਸ਼ਾਮ 4 ਵਜੇ ਅਰਦਾਸ ਹੋਵੇਗੀ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੂੰ ਅਧਿਆਤਮਿਕ ਸਤਿਸੰਗ ਤੇ ਕੀਰਤਨ ਦਰਬਾਰ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਦੇ ਮਹਾਨ ਗੀਤਕਾਰ ਚਾਨਣ ਗੋਬਿੰਦਪੁਰੀ ਦਾ 102ਵਾਂ ਜਨਮ ਦਿਨ 7 ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਦੇਸ਼ ਵਿਆਪੀ 'ਨਸ਼ਾ ਮੁਕਤੀ ਮੁਹਿੰਮ' ਤਹਿਤ ਨਸ਼ਾ ਮੁਕਤ ਸਮਾਜ ਸਿਰਜਣ ਦੇ ਮੰਤਵ ਨਾਲ ਡੀ. ਏ. ਵੀ. ਗਰਲਜ਼ ਕਾਲਜ ਵਿਖੇ 100...
Ad Position 24