05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਔਰਤਾਂ ਨੂੰ ਆਨਲਾਈਨ ਧੋਖਾਧੜੀ ਰੋਕਣ ਲਈ ਜਾਗਰੂਕ ਹੋਣ ਦੀ ਲੋੜ - ਪਰਮਜੀਤ ਸਿੰਘ ਪੰਮਾ

Ad Position 21
No active advertisement
ਅਜੀਤ ਡੈਸਕ 04-02-2026
ਨਵੀਂ ਦਿੱਲੀ, 3 ਫਰਵਰੀ (ਮਿਸਰਦੀਪ ਭਾਟੀਆ)-ਸੁਰੀਤ ਈਵੈਂਟਸ ਫਾਊਾਡੇਸ਼ਨ ਟਰੱਸਟ ਦੀ ਸੰਸਥਾਪਕ ਅਤੇ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ ਨੇ ਕਿਹਾ ਕਿ ਟਰੱਸਟ ਦੀ ਤੀਜੀ ਸ਼ਾਖਾ ਦਾ ਉਦਘਾਟਨ ਮੁੱਖ ਮਹਿਮਾਨ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕੀਤਾ | ਇਹ ਸ਼ਾਖਾ ਸੁਦਰਸ਼ਨ ਪਾਰਕ, ਮੋਤੀ ਨਗਰ ਦਿੱਲੀ ਵਿਚ ਖੋਲ੍ਹੀ ਗਈ ਹੈ | ਇਹ ਸ਼ਾਖਾ ਰਿਦਮ ਚੱਢਾ ਦੀ ਨਿਗਰਾਨੀ ਹੇਠ ਚਲਾਈ ਜਾਵੇਗੀ | ਇਸ ਮੌਕੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਔਰਤਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ | ਇਸ ਮੁਹਿੰਮ ਦਾ ਉਦੇਸ਼ ਔਰਤਾਂ ਨੂੰ ਆਨਲਾਈਨ ਸੁਰੱਖਿਆ ਦੇ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਾਈਬਰ ਅਪਰਾਧ ਤੋਂ ਬਚਾਉਣ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨਾ ਹੈ | ਰਸ਼ਮੀਤ ਕੌਰ ਬਿੰਦਰਾ ਨੇ ਦੱਸਿਆ ਕਿ ਸੁਰੀਤ ਈਵੈਂਟਸ ਫਾਊਾਡੇਸ਼ਨ ਟਰੱਸਟ ਸਲੱਮ ਏਰੀਆ ਲਈ ਕੰਮ ਕਰਦਾ ਹੈ | ਸ਼ਖ਼ਸੀਅਤ ਵਿਕਾਸ, ਪੌਸ਼ਟਿਕ ਭੋਜਨ, ਮੁਫ਼ਤ ਸਿੱਖਿਆ, ਮੈਡੀਕਲ ਸਹੂਲਤਾਂ, ਸੈਨੇਟਰੀ ਨੈਪਕਿਨ, ਕੱਪੜੇ, ਤਿਉਹਾਰ, ਬੱਚਿਆਂ ਦੇ ਜਨਮ ਦਿਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਸਾਮਾਨ ਬੱਚਿਆਂ ਤੱਕ ਪਹੁੰਚਾਇਆ ਜਾਂਦਾ ਹੈ | ਬਿੰਦਰਾ ਨੇ ਕਿਹਾ ਕਿ ਰਿਦਮ ਚੱਢਾ ਦੇ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ | ਸੁਰੀਤ ਈਵੈਂਟਸ ਦੀ ਤੀਸਰੀ ਸ਼ਾਖਾ ਦਾ ਉਦਘਾਟਨ ਹੀਰਾ ਸਵੀਟ ਜਨਕਪੁਰੀ ਵਿਖੇ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਏ. ਆਈ. ਮਾਹਿਰਾਂ ਦੀ ਕਮੇਟੀ ਗਠਿਤ ਕੀਤੇ ਜਾਣ ਨਾਲ ਸਿੱਖੀ ਵਿਰੋਧੀ ਵੀਡੀਓ 'ਤੇ ਲੱਗੇਗੀ ਰੋਕ-ਰਾਮ ਸਿੰਘ 'ਬੰਬੇ' ਅਗਲੀ ਖ਼ਬਰ ਇਨਸਾਨੀਅਤ ਹੋਈ ਸ਼ਰਮਸਾਰ ਸੜਕ 'ਤੇ ਡਿਗਣ ਨਾਲ ਤੜਫ-ਤੜਫ ਕੇ ਹੋਈ ਮੌਤ, ਮਦਦ ਦੀ ਬਜਾਏ ਨੌਜਵਾਨ ਮਿ੍ਤਕ ਦਾ ਮੋਬਾਈਲ ਚੋਰੀ...
Ad Position 24