05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਿੱਖ ਬੈਂਕਰਾਂ ਦੇ ਯੋਗਦਾਨ ਬਾਰੇ ਲਿਖੀ ਕਿਤਾਬ 'ਸਿਖਸ ਇਨ ਬੈਂਕਿੰਗ' ਅੱਜ ਹੋਵੇਗੀ ਰਿਲੀਜ਼

Ad Position 21
No active advertisement
ਅਜੀਤ ਡੈਸਕ 04-02-2026
ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਸੇਵਾ ਮੁਕਤ ਬੈਂਕਰ ਗੁਰਮੀਤ ਸਿੰਘ ਵਲੋਂ ਸਿੱਖ ਬੈਂਕਰਾਂ ਦੇ ਯੋਗਦਾਨ ਬਾਰੇ ਲਿਖੀ ਪਹਿਲੀ ਦਸਤਾਵੇਜ਼ੀ ਕਿਤਾਬ 'ਸਿੱਖਸ ਇਨ ਬੈਂਕਿੰਗ' ਬੁੱਧਵਾਰ ਨੂੰ ਕਾਂਸਟੀਚਿਊਸ਼ਨ ਕਲੱਬ ਵਿਖੇ ਉੱਘੀਆਂ ਸ਼ਖ਼ਸੀਅਤਾਂ ਦੁਆਰਾ ਰਿਲੀਜ਼ ਕੀਤੀ ਜਾਵੇਗੀ | ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਚੀਫ਼ ਮੈਨੇਜਰ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਪਕ ਮੈਂਬਰ ਗੁਰਮੀਤ ਸਿੰਘ (ਐਮ. ਏ., ਐਲ. ਐਲ. ਬੀ., ਸੀ. ਏ. ਆਈ. ਆਈ. ਬੀ.) ਦੁਆਰਾ ਲਿਖੀ ਇਹ ਕਿਤਾਬ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ | ਲੇਖਕ ਵਲੋਂ ਕਿਤਾਬ ਦੇ ਸ਼ੁਰੂਆਤੀ ਅਧਿਆਇ ਸਿੱਖ ਆਰਥਿਕ ਦਰਸ਼ਨ ਤੇ ਇਤਿਹਾਸਕ ਜੜ੍ਹਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ | ਕਿਤਾਬ 'ਚ ਲੇਖਕ ਦੁਆਰਾ ਇਸ ਸੋਚ ਨੂੰ ਉਜਾਗਰ ਕੀਤਾ ਗਿਆ ਹੈ ਕਿ ਸਿੱਖਾਂ ਦੀ ਬੈਂਕਿੰਗ ਨਾਲ ਜੁੜੀ ਭੂਮਿਕਾ ਹਮੇਸ਼ਾ ਨਿਆਂ, ਸੇਵਾ ਤੇ ਸਾਂਝੀ ਭਲਾਈ ਦੇ ਸਿਧਾਂਤਾਂ 'ਤੇ ਆਧਾਰਿਤ ਰਹੀ ਹੈ | ਕਿਤਾਬ 'ਚ ਪੰਜਾਬ ਐਂਡ ਸਿੰਧ ਬੈਂਕ ਬਾਰੇ ਵਿਸਥਾਰ ਨਾਲ ਪ੍ਰਮਾਣਿਕ ਵਰਨਨ ਦੇ ਨਾਲ ਹੀ ਡਾ. ਇੰਦਰਜੀਤ ਸਿੰਘ ਦੇ ਅਗਵਾਈ ਹੇਠ ਪੰਜਾਬ ਐਂਡ ਸਿੰਧ ਬੈਂਕ ਦੇ ਸੁਨਿਹਰੀ ਯੁੱਗ ਨੂੰ ਖ਼ਾਸ ਮਹੱਤਤਾ ਦਿੱਤੀ ਗਈ ਹੈ | ਇਸ ਤੋਂ ਇਲਾਵਾ ਇਹ ਕਿਤਾਬ ਭਾਰਤ ਤੇ ਵਿਦੇਸ਼ਾਂ ਦੇ ਲਗਭਗ 40 ਪ੍ਰਸਿੱਧ ਸਿੱਖ ਬੈਂਕਰਾਂ ਦੇ ਜੀਵਨ ਅਤੇ ਸੇਵਾ ਪ੍ਰੋਫਾਈਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਰਾਜਿੰਦਰ ਸੀਨੀਅਰ ਸੈਕੰਡਰੀ ਸਕੂਲ 'ਚ ਬੱਚਿਆਂ ਨੇ ਨਾਚ ਪੇਸ਼ ਕੀਤਾ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਗੋਬਿੰਦਪੁਰੀ ਵਿਖੇ ਸੇਵਾ ਮੁਕਤ ਇੰਸਪੈਕਟਰ ਹਿਰਦੇ ਤੋਮਰ ਦਾ ਸਨਮਾਨ
Ad Position 24