ਨਵੀਂ ਦਿੱਲੀ, 3 ਫਰਵਰੀ (ਜਗਤਾਰ ਸਿੰਘ)-ਦਿੱਲੀ ਨਗਰ ਨਿਗਮ ਦੇ ਸੈਂਟਰਲ ਜ਼ੋਨ ਦੇ ਸਕੂਲ ਇੰਸਪੈਕਟਰ ਹਿਰਦੇ ਸਿੰਘ ਤੋਮਰ ਦੀ ਸੇਵਾ ਮੁਕਤੀ ਤੋਂ ਬਾਅਦ ਦਸਮੇਸ਼ ਪਬਲਿਕ ਸਕੂਲ ਗੋਬਿੰਦਪੁਰੀ ਵਿਖੇ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਗੋਬਿੰਦ ਪੁਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਦਿੱਤ ਸਿੰਘ ਗੋਬਿੰਦਪੁਰੀ (ਚੇਅਰਮੈਨ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ) ਹਿਰਦੇ ਤੋਮਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਸਮੇਸ਼ ਪਬਲਿਕ ਸਕੂਲ ਨੂੰ ਸਰਕਾਰ ਵਲੋਂ ਮਾਨਤਾ ਦਿਵਾਉਣ 'ਚ ਇਮਾਨਦਾਰ, ਮਿਹਨਤੀ, ਮਦਦਗਾਰ ਤੇ ਸੂਝਵਾਨ ਅਫ਼ਸਰ ਹਿਰਦੇ ਤੋਮਰ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ | ਇਸ ਮੌਕੇ ਹਿਰਦੇ ਤੋਮਰ ਨੇ ਦੱਸਿਆ ਕਿ ਉਨ੍ਹਾਂ ਹਮੇਸ਼ਾ ਇਮਾਨਦਾਰੀ 'ਤੇ ਪਹਿਰਾ ਦਿੱਤਾ ਹੈ | ਇਸ ਮੌਕੇ ਸਨਮਾਨ ਕਰਨ ਲਈ ਉਨ੍ਹਾਂ ਨੇ ਦਸਮੇਸ਼ ਪਬਲਿਕ ਸਕੂਲ ਦੇ ਸਟਾਫ਼ ਅਤੇ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ | ਸਕੂਲ ਮੁਖੀ ਜਗਜੋਤ ਕੌਰ ਨੇ ਸਕੂਲ ਪ੍ਰਬੰਧਕਾਂ ਵਲੋਂ ਹਿਰਦੇ ਤੋਮਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਹੀ 22 ਸਾਲ ਬਾਅਦ ਸਕੂਲ ਨੂੰ ਸਰਕਾਰ ਪਾਸੋਂ ਮਾਨਤਾ ਪ੍ਰਾਪਤ ਕਰਵਾਈ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਮੀਤ ਪ੍ਰਧਾਨ ਰਜਿੰਦਰ ਸਿੰਘ, ਕੈਸ਼ੀਅਰ ਅਜੈਪਾਲ ਸਿੰਘ, ਮੀਤ ਕੈਸ਼ੀਅਰ ਕੁਲਦੀਪ ਸਿੰਘ ਵਲੋਂ ਵੀ ਤੋਮਰ ਦਾ ਸਤਿਕਾਰ ਕੀਤਾ¢